ਠਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠਗ. ਸੰ. ੎ਥਗ. ਸੰਗ੍ਯਾ—ਧੋਖੇ ਨਾਲ ਧਨ ਹਰਨ ਵਾਲਾ. ਵੰਚਕ. “ਠਗੈ ਸੇਤੀ ਠਗ ਰਲਿਆ.” (ਵਾਰ ਰਾਮ ੨ ਮ: ੫) ੨ ਭਾਵ-ਕਰਤਾਰ. ਮਾਇਆ ਦੀ ਸ਼ਕਤਿ ਨਾਲ ਜਗਤ ਨੂੰ ਠਗਣ ਵਾਲਾ. “ਹਰਿ ਠਗ ਜਗ ਕਉ ਠਗਉਰੀ ਲਾਈ.” (ਗਉ ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਠਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Thug_ਠਗ : ਆਮ ਬੋਲਚਾਲ ਵਿਚ ਠੱਗ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਿਅਕਤੀ ਦਾ ਪੈਸਾ ਜਾਂ ਸੰਪਤੀ ਮਾਰਨ ਲਈ ਹੇਰਾ ਫੇਰੀ ਕਰਦਾ ਹੈ। ਲੇਕਿਨ ਕਾਨੂੰਨ ਵਿਚ ਇਸ ਸ਼ਬਦ ਨੂੰ ਵਿਸ਼ੇਸ਼ ਅਰਥ ਦਿੱਤੇ ਗਏ ਹਨ। ਅੰਗਰੇਜ਼ੀ ਰਾਜ ਦੇ ਆਦਿ ਕਾਲ ਵਿਚ ਠੱਗੀ ਦਾ ਜੁਰਮ ਬਹੁਤ ਜ਼ਿਆਦਾ ਸੀ। ਇਸ ਜੁਰਮ ਵਿਚ ਲਗੇ ਵਿਅਕਤੀਆਂ ਦਾ ਤਰੀਕਾ-ਕਾਰ ਇਹ ਹੁੰਦਾ ਸੀ ਕਿ ਉਹ  ਟੋਲੇ ਬਣਾ ਕੇ ਜਨ-ਮਾਰਗਾਂ ਉਤੇ ਘੁੰਮਦੇ ਫਿਰਦੇ ਰਹਿੰਦੇ ਸਨ ਅਤੇ ਇਕੱਲੀ ਦੁਕੱਲੀ ਮਾਲਦਾਰ ਆਸਾਮੀ ਨੂੰ ਜ਼ਹਿਰੀਲੀ ਜੜੀ ਬੂਟੀਆ ਦੇ ਪ੍ਰਭਾਵ ਨਾਲ ਬੇਹੋਸ਼ ਕਰਕੇ ਜਾਂ ਮਾਰ ਕੇ ਉਸ ਦਾ ਮਾਲ-ਮਤਾ ਲੁਟ ਲਿਆ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ ਵਿਚ ਵੀ ਸਜਣ ਠੱਗ ਦਾ ਜ਼ਿਕਰ ਆਉਂਦਾ ਹੈ ਜੋ ਧਰਮਸ਼ਾਲਾ ਬਣਾ ਕੇ ਬੈਠ ਗਿਆ ਸੀ ਅਤੇ ਭੋਲੇ ਭਾਲੇ ਰਾਹੀਆਂ ਨੂੰ ਭਰਮਾ ਕੇ ਲੁੱਟ ਲੈਂਦਾ ਸੀ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਅਪਰਾਧ ਅਤੇ ਉਸ ਵਿਚ ਵਰਤੇ ਗਏ ਸਾਧਨਾਂ ਦਾ ਜ਼ਿਕਰ ਮਿਲਦਾ ਹੈ :-

‘‘ਐਸੀ ਠਗਉਲੀ ਪਾਏ ਭੁਲਾਵੈ ਮਨ ਸਭ ਕੇ ਲਾਗੈ ਮੀਠੀ’’

       ਭਾਰਤੀ ਦੰਡ ਸੰਘਤਾ ਦੀ ਧਾਰਾ 310 ਵਿਚ ਠੱਗ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ। ‘‘ਜੇ ਕੋਈ ਇਸ ਐਕਟ ਦੇ ਪਾਸ ਹੋਣ ਪਿਛੋਂ ਕਿਸੇ ਸਮੇਂ , ਕਤਲ ਦੁਆਰਾ ਜਾਂ ਕਤਲ ਸਹਿਤ ਲੁੱਟ ਜਾਂ ਬੱਚਿਆਂ ਨੂੰ ਚੁਰਾਉਣ ਦੇ ਪ੍ਰਯੋਜਨ ਲਈ ਹੋਰ ਵਿਅਕਤੀ ਜਾਂ ਹੋਰਨਾਂ ਵਿਅਕਤੀਆਂ ਨਾਲ ਆਦਤਨ ਸ਼ਰੀਕ ਰਹਿੰਦਾ ਹੈ, ਉਹ ਠੱਗ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਠਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਠਗ ਦੇਖੋ , ਠਗੁ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.