ਢੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੰਡ [ਨਾਂਇ] ਢੰਨ, ਛੰਭ , ਟੋਬਾ, ਡੁੰਮ੍ਹ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13823, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਢੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੰਡ. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ , ਥਾਣਾ ਲਹੌਰੀਮਲ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਖਾਸੇ ਤੋਂ ਪੰਜ ਮੀਲ ਦੱਖਣ ਹੈ. ਇਸ ਤੋਂ ਪੱਛਮ ਵੱਲ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਪ੍ਰਚਾਰ ਲਈ ਇਸ ਇ਼ਲਾਕੇ਼ ਆਏ ਸਨ. ਪਹਿਲਾਂ ‘ਘਸੇਲ’ ਪਿੰਡ ਠਹਿਰੇ, ਫਿਰ ਇੱਥੇ ਚਰਣ ਪਾਏ. ਗੁਰਦ੍ਵਾਰਾ ਸਾਧਾਰਣ ਜਿਹਾ ਬਣਿਆ ਹੋਇਆ ਹੈ. ਪਾਸ ਰਹਾਇਸ਼ੀ ਮਕਾਨ ਹਨ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ. ਦਸ ਰੁਪਯੇ ਸਾਲਾਨਾ ਇਸੀ ਪਿੰਡ ਵੱਲੋਂ ਜ਼ਮੀਨ ਦੇ ਮਿਲਦੇ ਹਨ ਅਤੇ ਸਾਢੇ ਪੰਜ ਕਨਾਲ ਜ਼ਮੀਨ ਸਰਦਾਰ ਵਰਿਆਮ ਸਿੰਘ ਰਸਾਲਦਾਰ ਨੇ ਗੁਰਦ੍ਵਾਰੇ ਦੇ ਨਾਮ ਲਗਾਈ ਹੈ. ਪਿੰਡ ਸਾਰਾ ਸਿੱਖਾਂ ਦਾ ਹੈ. ਗੁਰਦ੍ਵਾਰੇ ਪਾਸ ਹੀ ਇੱਕ ਛੱਪੜ ਹੈ. ਕਹਿਂਦੇ ਹਨ ਕਿ ਇੱਥੇ ਸਤਿਗੁਰਾਂ ਨੇ ਚਰਣ ਧੋਤੇ ਸਨ. ਨਗਰ ਵਾਸੀ ਹੁਣ ਇਸ ਛੱਪੜ ਨੂੰ ਪੱਕਾ ਕਰਨ ਦੇ ਯਤਨ ਵਿੱਚ ਹਨ. ਭਾਦੋਂ ਦੀ ਅਮਾਵਸ ਨੂੰ ਮੇਲਾ ਹੁੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਢੰਡ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਢੰਡ (ਪਿੰਡ): ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਜੋ ਛੇਹਰਟਾ-ਝਬਾਲ ਸੜਕ ਉਤੇ ਅੰਮ੍ਰਿਤਸਰ ਤੋਂ 11 ਕਿ.ਮੀ. ਦੱਖਣ-ਪੱਛਮ ਦਿਸ਼ਾ ਵਿਚ ਸਥਿਤ ਹੈ। ਸਥਾਨਕ ਰਵਾਇਤ ਅਨੁਸਾਰ ਬਿਰਧ ਭਾਈ ਲਿੰਘਾਹ ਦੀ ਗੁਰੂ-ਦਰਸ਼ਨ ਦੀ ਇੱਛਾ ਪੂਰੀ ਕਰਨ ਲਈ ਗੁਰੂ ਹਰਿਗੋਬਿੰਦ ਸਾਹਿਬ ਇਸ ਪਿੰਡ ਆਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਜੋਂ ਪਿੰਡ ਦੀ ਦੱਖਣੀ ਬਾਹੀ ਵਾਲੇ ਪਾਸੇ ‘ਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਬਣਿਆ ਹੋਇਆ ਹੈ। ਇਸ ਦੀ ਇਮਾਰਤ ਸੰਤ ਗੁਰਮੁਖ ਸਿੰਘ ਸੇਵਾ ਵਾਲੇ ਨੇ ਸੰਨ 1929 ਈ. ਵਿਚ ਬਣਵਾਈ ਸੀ। ਇਸ ਗੁਰੂ-ਧਾਮ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ। ਭਾਦੋਂ ਦੀ ਮਸਿਆ ਨੂੰ ਵੱਡਾ ਧਾਰਮਿਕ ਮੇਲਾ ਲਗਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਢੰਡ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਢੰਡ  : ਇਹ ਪਿੰਡ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਤਰਨ ਤਾਰਨ ਵਿਚ ਖਾਸਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੱਖਣ ਵੱਲ ਹੈ। ਇਸ ਪਿੰਡ ਦੀ ਮਹੱਤਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਬੰਧਤ ਗੁਰਦੁਆਰੇ ਕਰਕੇ ਹੈ। ਇਹ ਗੁਰਦੁਆਰਾ ਪਿੰਡ ਦੇ ਨਾਲ ਹੀ ਪੱਛਮ ਵੱਲ ਨੂੰ ਹੈ। ਗੁਰੂ ਜੀ ਪ੍ਰਚਾਰ ਕਰਦੇ-ਕਰਦੇ ਇਸ ਇਲਾਕੇ ਵਿਚ ਆਏ ਸਨ। ਪਹਿਲਾਂ ਉਨ੍ਹਾਂ ਨੇ ਕਸੇਲ ਪਿੰਡ ਵਿਚ ਚਰਨ ਪਾਏ ਅਤੇ ਫਿਰ ਇਸ ਸਥਾਨ ਨੂੰ ਪਵਿੱਤਰ ਕੀਤਾ ਸੀ। ਇਥੇ ਸਾਧਾਰਣ ਜਿਹਾ ਗੁਰਦੁਆਰਾ ਬਣਿਆ ਹੋਇਆ ਹੈ ਅਤੇ ਆਲੇ ਦੁਆਲੇ ਰਿਹਾਇਸ਼ੀ ਮਕਾਨ ਹਨ। ਸਾਰਾ ਪਿੰਡ ਸਿੱਖਾਂ ਦਾ ਹੈ। ਇਸ ਗੁਰਦੁਆਰੇ ਦੇ ਨਾਂ ਸਾਢੇ ਪੰਜ ਕਨਾਲ ਜ਼ਮੀਨ ਰਸਾਲਦਾਰ ਵਰਿਆਮ ਸਿੰਘ ਨੇ ਲਗਵਾਈ ਹੋਈ ਹੈ। ਗੁਰਦੁਆਰੇ ਦੇ ਨਾਲ ਹੀ ਇਕ ਛੱਪੜ ਹੈ। ਕਿਹਾ ਜਾਂਦਾ ਹੈ ਕਿ ਇੱਥੇ ਗੁਰੂ ਜੀ ਦੇ ਚਰਨ ਧੋਤੇ ਸਨ। ਇਥੋਂ ਦੇ ਲੋਕ ਇਸ ਛੱਪੜ ਨੂੰ ਪੱਕਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਰ ਸਾਲ ਭਾਦੋਂ ਦੀ ਮੱਸਿਆ ਨੂੰ ਇਥੇ ਮੇਲਾ ਲਗਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-03-03-42-04, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. 425

ਢੰਡ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਢੰਡ : ਇਹ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਤਹਿਸੀਲ ਦਾ ਇਕ ਪਿੰਡ ਹੈ ਜੋ  ਅੰਮ੍ਰਿਤਸਰ ਤੋਂ 11 ਕਿ. ਮੀ. ਅਤੇ ਰੇਲਵੇ ਸਟੇਸ਼ਨ ਖ਼ਾਸਾ ਤੋਂ  8 ਕਿ. ਮੀ. ਦੱਖਣ ਵੱਲ ਸਥਿਤ ਹੈ । ਇਹ ਪਿੰਡ ਬਾਬਾ ਫ਼ਰੀਦ ਜੀ ਦੇ ਸਮਕਾਲੀ , ਸਾਈਂ ਫ਼ੱਕਰ ਦੇ ਮਜ਼ਾਰ ਦੇ ਆਲੇ ਦੁਆਲੇ ਵਸਿਆ ਹੋਇਆ ਹੈ। ਇਸ ਪਿੰਡ ਦੇ ਨਜ਼ਦੀਕ ਹੀ ਪੱਛਮ ਵੱਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇਕ ਗੁਰਦੁਆਰਾ ਹੈ ਜਿਥੇ ਗੁਰੂ ਜੀ ਪ੍ਰਚਾਰ ਲਈ ਆਏ ਤੇ ਕੁਝ ਦੇਰ ਠਹਿਰੇ ਸਨ। ਗੁਰਦੁਆਰੇ ਦੇ ਨਜ਼ਦੀਕ ਇਕ ਛੱਪੜ ਹੈ । ਕਿਹਾ ਜਾਂਦਾ ਹੈ ਕਿ ਗੁਰੂ ਜੀ ਇਸ ਛੱਪੜ ਨੇੜੇ ਕੁਝ ਚਿਰ ਠਹਿਰੇ। ਛੱਪੜ ਨੂੰ ਆਪ ਦੀ ਚਰਨ ਛੋਹ ਪ੍ਰਾਪਤ ਹੈ ਜਿਸ ਕਰਕੇ ਇਹ ਇਕ ਪਵਿੱਤਰ ਸਰੋਵਰ ਮੰਨਿਆ ਜਾਂਦਾ ਹੈ। ਇਥੇ ਭਾਦੋਂ ਦੀ ਮਸਿਆ ਨੂੰ ਇਕ ਭਾਰੀ ਮੇਲਾ ਲਗਦਾ ਹੈ।

ਸਰਦਾਰ ਵਰਿਆਮ ਸਿੰਘ ਰਸਾਲਦਾਰ ਨੇ ਗੁਰਦੁਆਰੇ ਦੇ ਨਾਂ ਕਾਫ਼ੀ ਜ਼ਮੀਨ ਲਗਵਾਈ ਹੈ । ਇਸ ਪਿੰਡ ਦੇ ਬਹੁਤੇ ਵਸਨੀਕ ਸਿੱਖ ਹੀ ਹਨ। ਪਿੰਡ ਦੀ ਜ਼ਮੀਨ ਬਹੁਤ ਉਪਜਾਊ ਹੈ ਜਿਸ ਦੀ ਸਿੰਜਾਈ ਪਿੰਡ ਦੇ ਕੋਲੋਂ ਲੰਘਦੀ ਨਹਿਰ ਅਤੇ ਟਿਊਬਵੈਲਾਂ ਦੁਆਰਾ ਕੀਤੀ ਜਾਂਦੀ ਹੈ । ਇਸ ਪਿੰਡ ਵਿਚ ਪ੍ਰਾਇਮਰੀ ਮਿਡਲ ਤੇ ਹਾਈ ਸਕੂਲ ਤੋਂ ਇਲਾਵਾ ਪ੍ਰਾਇਮਰੀ ਹੈਲਥ ਸੈਂਟਰ, ਡਿਸਪੈਂਸਰੀ ਅਤੇ ਡਾਕਘਰ ਵੀ ਸਥਾਪਤ ਹਨ। ਇਸ ਦਾ ਕੁੱਲ ਰਕਬਾ 870 ਹੈਕਟੇਅਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-24-50, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 567; ਡਿ. ਸੈਂ. ਹੈ. ਬੁ. ਅੰਮ੍ਰਿਤਸਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.