ਤੁਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੁਲਾ. ਸੰਗ੍ਯਾ—ਤੁਲਹਾ. ਤੁਲ੍ਹਾ. “ਕਿਸੀ ਤੁਲਾ ਦੇ ਕਿਹਿ ਸਰਨਾਈ.” (ਨਾਪ੍ਰ) ੨ ਸੰ. ਤਰਾਜ਼ੂ. ਤੱਕੜੀ. “ਤੁਲਾ ਧਾਰਿ ਤੋਲੇ ਸੁਖ ਸਗਲੇ.” (ਗਉ ਮ: ੫) ੩ ਵੱਟਾ. “ਕਉਣ ਤਰਾਜੀ ਕਵਣੁ ਤੁਲਾ?” (ਸੂਹੀ ਮ: ੧) ੪ ਤੁਲਾਦਾਨ. “ਤੁਲਾ ਪੁਰਖਦਾਨੇ.” (ਗੌਂਡ ਨਾਮਦੇਵ) ਦੇਖੋ, ਤੁਲਾਦਾਨ। ੫ ਸੱਤਵੀਂ ਰਾਸ਼ਿ, ਜਿਸ ਦੀ ਸ਼ਕਲ ਤਰਾਜ਼ੂ ਦੀ ਹੈ (the sign Libra). ੬ ਤੁਲ੍ਯਤਾ. ਬਰਾਬਰੀ । ੭ ਚਾਰ ਸੌ ਤੋਲਾ ਭਰ ਵਜ਼ਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11047, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੁਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤੁਲਾ (ਸੰ.। ਸੰਸਕ੍ਰਿਤ) ੧. ਤੱਕੜੀ। ਯਥਾ-‘ਤੁਲਾਧਾਰਿ ਤੋਲੇ ਸੁਖ ਸਗਲੇ ’।

੨. (ਸੰਸਕ੍ਰਿਤ) ਤੁਲਾ ਦਾਨ। ਯਥਾ-‘ਤੁਲਾ ਪੁਰਖ ਦਾਨੇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.