ਦਸਤਾਵੇਜ਼ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਵੇਜ਼ [ਨਾਂਇ] ਲਿਖਤੀ ਪ੍ਰਮਾਣ, ਲੇਖ-ਪੱਤਰ; ਕਨੂੰਨ ਨਾਲ ਸੰਬੰਧਿਤ ਲਿਖਤ; ਹੱਥ-ਲਿਖਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5479, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਸਤਾਵੇਜ਼ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਵੇਜ਼. ਫ਼ਾ   ਸੰਗ੍ਯਾ—ਹੱਥ ਦੀ ਲਿਖਤ. ਸਨਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਸਤਾਵੇਜ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Document_ਦਸਤਾਵੇਜ਼: ਭਾਰਤੀ ਦੰਡ ਸੰਘਤਾ , 1860 ਦੀ ਧਾਰਾ 29 ਵਿਚ ਦਸਤਾਵੇਜ਼ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ:- ਸ਼ਬਦ ‘‘ਦਸਤਾਵੇਜ਼’’ ਤੋਂ ਮੁਰਾਦ ਹੈ ਕੋਈ ਅਜਿਹਾ ਵਿਸ਼ਾ ਜਿਸ ਨੂੰ ਕਿਸੇ ਪਦਾਰਥ ਤੇ ਅੱਖਰਾਂ, ਅੰਕਾਂ ਜਾਂ ਚਿੰਨ੍ਹਾਂ ਦੇ ਸਾਧਨਾਂ ਦੁਆਰਾ ਜਾਂ ਉਨ੍ਹਾਂ ਵਿਚੋਂ ਇਕ ਤੋਂ ਵਧੇਰੇ ਸਾਧਨਾਂ ਦੁਆਰਾ ਪ੍ਰਗਟ ਕੀਤਾ ਜਾ ਵਰਣਨ ਕੀਤਾ ਗਿਆ ਹੈ, ਜਿਸ ਨੂੰ ਉਸ ਵਿਸ਼ੇ ਦੀ ਸ਼ਹਾਦਤ ਵਜੋਂ ਵਰਤੇ ਜਾਣ ਦਾ ਇਰਾਦਾ ਹੋਵੇ ਜਾਂ ਜਿਸ ਦੀ ਇਸ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੋਵੇ।

ਵਿਆਖਿਆ 1. ਇਹ ਤਤਹੀਣ ਹੈ ਕਿ ਕਿਸ ਸਾਧਨ ਦੁਆਰਾ ਜਾਂ ਕਿਸ ਪਦਾਰਥ ਤੇ ਅੱਖਰ , ਅੰਕ ਜਾਂ ਚਿੰਨ੍ਹ ਬਣਾਏ ਗਏ ਹਨ, ਜਾਂ ਉਹ ਸ਼ਹਾਦਤ ਕਿਸੇ ਅਦਾਲਤ ਲਈ ਚਿਤਵੀ ਗਈ ਹੈ ਜਾਂ ਨਹੀਂ ਜਾਂ ਉਸ ਦੀ ਅਦਾਲਤ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ਜਾਂ ਨਹੀਂ।

       ‘ਦਸਤਾਵੇਜ਼’ ਸ਼ਬਦ ਭਾਰਤੀ ਦੰਡ ਸੰਘਤਾ ਤੋਂ ਇਲਾਵਾ ਭਾਰਤੀ ਸ਼ਹਾਦਤ ਐਕਟ, 1872 ਅਤੇ ਸਾਧਾਰਨ ਖੰਡ ਐਕਟ, 1897 ਵਿਚ ਵੀ ਪਰਿਭਾਸ਼ਤ ਕੀਤਾ ਗਿਆ ਹੈ। ਇਸ ਸਬੰਧ ਵਿਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤੀ ਸ਼ਹਾਦਤ ਅੇਕਟ, 1872 ਅਤੇ ਭਾਰਤੀ ਦੰਡ ਸੰਘਤਾ 1860 ਦੋਵੇਂ ਹੀ ਸਾਧਾਰਨ ਖੰਡ ਐਕਟ, 1897 ਤੋਂ ਪਹਿਲਾਂ ਦੇ ਹਨ ਅਤੇ ਸਾਧਾਰਨ ਖੰਡ ਦੀ ਧਾਰਾ 3 ਵਿਚ ਉਪਬੰਧ ਕੀਤਾ ਗਿਆ ਹੈ ਕਿ ਉਸ ਐਕਟ ਵਿੱਚ ਦਿੱਤੀਆਂ ਗਈਆਂ ਪਰਿਭਾਸ਼ਾਵਾਂ ਕੇਵਲ ਉਨ੍ਹਾਂ ਕੇਂਦਰੀ ਐਕਟਾਂ ਅਤੇ ਵਿਨਿਯਮਾਂ ਨੂੰ ਲਾਗੂ ਹੋਣਗੀਆਂ ਜੋ ਸਾਧਾਰਨ ਖੰਡ ਐਕਟ, 1897 ਤੋਂ ਪਿੱਛੋਂ ਬਣਾਏ ਜਾਣ ਅਤੇ ਉਹ ਵੀ ਤਦ ਜੇ ਵਿਸ਼ੇ ਜਾਂ ਪ੍ਰਸੰਗ ਵਿਚ ਕੋਈ ਗੱਲ ਵਿਰੁੱਧ ਨ ਹੋਵੇ। ਉਸ ਧਾਰਾ ਦਾ ਸਬੰਧਤ ਹਿੱਸਾ ਨਿਮਨ-ਅਨੁਸਾਰ ਹੈ:-

ਪਰਿਭਾਸ਼ਾਵਾਂ 3. ‘‘ਇਸ ਐਕਟ ਵਿੱਚ, ਅਤੇ ਇਸ ਐਕਟ ਦੇ ਅਰੰਭ ਹੋਣ ਪਿੱਛੋਂ ਬਣਾਏ ਗਏ ਸਾਰੇ ਕੇਂਦਰੀ ਐਕਟਾਂ ਅਤੇ ਵਿਨਿਯਮਾਂ ਵਿਚ, ਜੇਕਰ ਵਿਸ਼ੇ ਜਾਂ ਪ੍ਰਸੰਗ ਵਿਚ ਕੋਈ ਗੱਲ ਵਿਰੁੱਧ ਨ ਹੋਵੇ:-

       (18) ਦਸਤਾਵੇਜ਼ ਵਿਚ ਸ਼ਾਮਲ ਹੋਵੇਗਾ ਕੋਈ ਅਜਿਹਾ ਵਿਸ਼ਾ ਜਿਸ ਨੂੰ ਕਿਸੇ ਪਦਾਰਥ ਤੇ ਅੱਖਰਾਂ, ਅੰਕਾਂ ਜਾਂ ਚਿੰਨ੍ਹਾਂ ਦੇ ਸਾਧਨਾਂ ਦੁਆਰਾ ਜਾਂ ਉਨ੍ਹਾਂ ਵਿਚੋਂ ਇਕ ਤੋਂ ਵਧ ਸਾਧਨਾਂ ਦੁਆਰਾ ਲਿਖਿਆ, ਪ੍ਰਗਟਾਇਆ ਜਾਂ ਵਰਣਤ ਕੀਤਾ ਗਿਆ ਹੋਵੇ, ਜਿਸ ਦਾ ਉਸ ਵਿਸ਼ੇ ਦੇ ਰਿਕਾਰਡ ਕਰਨ ਦੇ ਪ੍ਰਯੋਜਨ ਲਈ ਵਰਤਿਆ ਜਾਣਾ ਚਿਤਵਿਆ ਗਿਆ ਹੈ ਜਾਂ ਜਿਸ ਦੀ ਇਸ ਤਰ੍ਹਾਂ ਵਰਤੋਂ ਕੀਤੀ ਜਾ ਸਕਦੀ ਹੋਵੇ।’’

       ਉਪਰੋਕਤ ਤਿੰਨਾਂ ਐਕਟਾਂ ਵਿਚ ਦਸਤਾਵੇਜ਼ ਸ਼ਬਦ ਦੀ ਪਰਿਭਾਸ਼ਾ ਵਿਚ ਥੋੜਾ-ਥੋੜਾ ਫ਼ਰਕ ਵੇਖਿਆ ਜਾ ਸਕਦਾ ਹੈ। ਭਾਰਤੀ ਦੰਡ ਸੰਘਤਾ ਵਿਚ ਦਿੱਤੀ ਗਈ ਪਰਿਭਾਸ਼ਾ ਦਾ ਮਨੋਰਥ ਉਸ ਵਿਸ਼ੇ ਦੀ ਸ਼ਹਾਦਤ ਵਜੋਂ ਵਰਤੇ ਜਾਣ ਦਾ ਇਰਾਦਾ ਦੱਸਿਆ ਗਿਆ ਹੈ। ਇਸ ਬਾਰੇ ਇਲਾਹਬਾਦ ਉੱਚ ਅਦਾਲਤ ਨੇ ਧਰਮੇਂਦਰ ਨਾਥ (ਏ ਆਈ ਆਰ 1949 ਇਲਾ. 619) ਦੇ ਕੇਸ ਵਿਚ ਕਿਹਾ ਹੈ ਕਿ ‘ਸ਼ਹਾਦਤ ਸ਼ਬਦ ਦੀ ਵਰਤੋਂ ਇਹ ਦਸਦੀ ਹੈ ਕਿ ਵਿਸ਼ੇ ਦੇ ਸੱਚ ਜਾਂ ਹੋਰਵੇਂ ਹੋਣ ਦੀ ਕੋਈ ਅਹਿਮੀਅਤ ਨਹੀਂ, ਲੇਕਿਨ ਉਸ ਦੀ ਹੋਂਦ ਦੀ ਅਹਿਮੀਅਤ ਹੈ।

ਵਿਆਖਿਆ- 2 ਵਿਚ ਇਕ ਕਾਨੂੰਨੀ ਕਲਪਨਾ ਸਿਰਜੀ ਗਈ ਹੈ ਅਤੇ ਉਹ ਇਹ ਹੈ ਕਿ ਸ਼ਬਦਾਂ, ਅੰਕਾਂ ਜਾਂ ਚਿੰਨ੍ਹਾਂ ਦੁਆਰਾ ਜੋ ਗੱਲ ਪਰਗਟ ਕੀਤੀ ਗਈ ਹੈ ਉਸ ਵਿਚ ਉਹ ਗੱਲ ਸ਼ਾਮਲ ਸਮਝੀ ਜਾਵੇਗੀ ਜੋ ਉਨ੍ਹਾਂ ਸ਼ਬਦਾਂ, ਅੰਕਾਂ ਜਾਂ ਚਿੰਨ੍ਹਾਂ ਨਾਲ ਵਣਜਕ ਜਾਂ ਹੋਰ ਪ੍ਰਥਾ ਦੁਆਰਾ ਵਿਆਖਿਆ ਕੀਤੇ ਜਾਣ ਤੇ ਪਰਗਟ ਹੁੰਦੀ ਹੋਵੇ, ਉਸ ਵਿਆਖਿਆ ਦੇ ਹੇਠਾਂ ਦਿੱਤੇ ਦ੍ਰਿਸ਼ਟਾਂਤ ਵਿਚ ਵਟਾਂਦਰਾ ਬਿਲ ਦੇ ਪਿੱਛੇ ਕੇਵਲ ਦਸਖ਼ਤਾਂ ਨਾਲ ਜੁੜੀ ਪ੍ਰਥਾ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਅਨੁਸਾਰ ਵਟਾਂਦਰਾ ਬਿਲ ਦੇ ਪਿੱਛੇ ਕੇਵਲ ਦਸਖ਼ਤ ਕਰਨ ਦਾ ਮਤਲਬ ਹੈ ਕਿ ਉਸ ਵਟਾਂਦਰਾ ਬਿਲ ਦੀ ਅਦਾਇਗੀ ਧਾਰਕ ਨੂੰ ਕੀਤੀ ਜਾਵੇ।

       ਸਾਧਾਰਨ ਖੰਡ ਐਕਟ, 1897 ਦੀ ਧਾਰਾ 3 (18) ਵਿਚ ਦਿਤੀ ਪਰਿਭਾਸ਼ਾ ਹੀ ਭਾਰਤੀ ਸ਼ਹਾਦਤ ਐਕਟ, 1872 ਵਿਚ ਅਪਣਾਈ ਗਈ ਹੈ ਅਤੇ ਭਾਰਤੀ ਦੰਡ ਸੰਘਤਾ, 1860 ਦੀ ਧਾਰਾ 29 ਵਿਚ ਵੀ, ਥੋੜੇ ਜਿਹੇ ਫ਼ਰਕ ਨਾਲ, ਦੁਹਰਾਈ ਗਈ ਹੈ। ਸ਼ਹਾਦਤ ਐਕਟ ਵਿਚ ਦਿੱਤੀ ਪਰਿਭਾਸ਼ਾ ਦੇ ਅਧੀਨ ਦਿੱਤੇ ਗਏ ਦ੍ਰਿਸ਼ਟਾਂਤ ਅਨੁਸਾਰ ‘‘ਲਿਖਤ ਇਕ ਦਸਤਾਵੇਜ਼ ਹੈ, ਛਾਪੇ , ਪੱਥਰ-ਛਾਪੇ ਜਾਂ ਫ਼ੋਟੋ-ਖਿੱਚੇ ਸ਼ਬਦ ਦਸਤਾਵੇਜ਼ ਹਨ, ਧਾਤ ਦੀ ਪਲੇਟ ਜਾਂ ਪੱਥਰ ਤੇ ਖੁਣਾਈ ਅਤੇ ਵਿਅੰਗ ਚਿੱਤਰ ਨੂੰ ਦਸਤਾਵੇਜ਼ ਮੰਨਿਆ ਗਿਆ ਹੈ।    

       ਸਾਧਾਰਨ ਖੰਡ ਐਕਟ, 1897 ਅਤੇ ਭਾਰਤੀ ਦੰਡ ਸੰਘਤਾ 1860 ਵਿਚਲੀਆਂ ਪਰਿਭਾਸ਼ਾਵਾ ਵਿਚ ਆਉਂਦੇ ਸ਼ਬਦ ‘ਰਿਕਾਰਡ ਕਰਨਾ’ ਦਾ ਅਰਥ-ਨਿਰਨਾ ਕਰਦਿਆਂ ਆਂਧਰਾ ਪ੍ਰਦੇਸ਼ ਹਾਈਕੋਰਟ ਨੇ ਕਿਹਾ ਹੈ, ‘‘ਰਿਕਾਰਡ ਕਰਨ ਦਾ ਮਤਲਬ ਹੈ ਕਿਸੇ ਦੇਰਪਾ ਰੂਪ ਵਿਚ ਪੇਸ਼ ਕਰਨਾ। ਕੋਈ ਵੀ ਸੂਚਨਾ ਜੋ ਡੀਸਾਈਫ਼ਰ ਹੋ ਸਕਦੀ ਹੈ ਅਰਥਾਤ ਜਿਸ ਦੀ ਗੋਪਤਾ ਦੂਰ ਕਰਕੇ ਅਰਥ ਕਢੇ ਜਾ ਸਕਦੇ ਹਨ ਅਤੇ ਜੋ ਦੇਰਪਾ ਰੂਪ ਵਿਚ ਪੇਸ਼ ਕੀਤੀ ਗਈ ਹੈ ਉਹ ਦਸਤਾਵੇਜ਼ ਹੈ [ਏ ਆਈ ਆਰ 1960 ਆ.ਪ੍ਰ. 176]।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.