ਦੁਰਗਾਪੁਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਰਗਾਪੁਰ [ਨਿਪੁ] ਪੱਛਮੀ ਬੰਗਾਲ (ਭਾਰਤ) ਦਾ ਇੱਕ ਨਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 849, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੁਰਗਾਪੁਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਰਗਾਪੁਰ. ਜਿਲਾ ਜਲੰਧਰ, ਤਸੀਲ ਨਵਾਂ ਸ਼ਹਿਰ , ਥਾਣਾ ਰਾਹੋਂ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ਡੇਢ ਮੀਲ ਪੂਰਵ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਜੀਂਦੋਵਾਲ ਤੋਂ ਕੀਰਤਪੁਰ ਜਾਂਦੇ ਹੋਏ ਏਥੇ ਠਹਿਰੇ ਹਨ. ਪਹਿਲਾਂ ਗੁਰੂ ਜੀ ਦੇ ਬੈਠਣ ਵਾਲੀ ਥਾਂ ਸਾਧਾਰਣ ਜਿਹਾ ਨਿਸ਼ਾਨ ਸੀ. ਸੰਮਤ ੧੯੨੦ ਵਿੱਚ ਗੁਰਸਿੱਖਾਂ ਨੇ ਗੁਰਦ੍ਵਾਰਾ ਬਣਾਇਆ ਹੈ. ਬਾਬਾ ਰਾਮ ਸਿੰਘ ਜੀ ਭੈਣੀ ਵਾਲੇ ਨਾਮਧਾਰੀਏ ਦੀ ਪ੍ਰੇਰਨਾ ਨਾਲ ੧੦ ਘੁਮਾਉਂ ਜ਼ਮੀਨ ਭੀ ਗੁਰਦ੍ਵਾਰੇ ਨਾਲ ਪਿੰਡ ਨੇ ਲਾ ਦਿੱਤੀ ਹੈ, ਜਿਸ ਦੀ ਆਮਦਨ ਨਾਲ ਗੁਰਦ੍ਵਾਰੇ ਦਾ ਨਿਰਵਾਹ ਹੁੰਦਾ ਹੈ. ਪੁਜਾਰੀ ਨਾਮਧਾਰੀਆ ਸਿੰਘ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੁਰਗਾਪੁਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੁਰਗਾਪੁਰ (ਪਿੰਡ): ਪੰਜਾਬ ਦੇ ਨਵਾਂਸ਼ਹਿਰ ਨਗਰ ਤੋਂ 2 ਕਿ.ਮੀ. ਪੂਰਬ ਵਲ ਸਥਿਤ ਇਕ ਪਿੰਡ , ਜਿਸ ਵਿਚ ਗੁਰੂ ਹਰਿਗੋਬਿੰਦ ਸਾਹਿਬ ਸੰਨ 1635 ਈ. ਵਿਚ ਜੀਂਦੋਵਾਲ ਤੋਂ ਕੀਰਤਪੁਰ ਜਾਂਦੇ ਹੋਇਆਂ ਠਹਿਰੇ ਸਨ। ਸਥਾਨਕ ਰਵਾਇਤ ਅਨੁਸਾਰ ਇਥੋਂ ਦੇ ਭਾਈ ਮੋਹਨ ਨੇ ਗੁਰੂ ਜੀ ਦੀ ਸੇਵਾ ਕੀਤੀ ਸੀ। ਸੰਨ 1863 ਈ. ਵਿਚ ਨਾਮਧਾਰੀ ਬਾਬਾ ਰਾਮ ਸਿੰਘ ਦੀ ਪ੍ਰੇਰਣਾ ਅਤੇ ਸਹਾਇਤਾ ਨਾਲ ਇਥੇ ਇਕ ਸਮਾਰਕ ਸਥਾਪਿਤ ਕੀਤਾ ਗਿਆ, ਜੋਗੁਰਦੁਆਰਾ ਪਾਤਿਸ਼ਾਹੀ ਛੇਵੀਂ’ ਦੇ ਨਾਂ ਨਾਲ ਪ੍ਰਸਿੱਧ ਹੋਇਆ। ਵਰਤਮਾਨ ਇਮਾਰਤ ਦੀ ਉਸਾਰੀ ਸੰਨ 1950 ਈ. ਵਿਚ ਹੋਈ ਹੈ। ਇਹ ਗੁਰੂ-ਧਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਇਸ ਦੀ ਦੇਖ-ਭਾਲ ਸਥਾਨਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੁਰਗਾਪੁਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੁਰਗਾਪੁਰ :  ਨਵਾਂਸ਼ਹਿਰ   ਜ਼ਿਲ੍ਹੇ ਦੀ ਇਸ ਹੀ ਨਾਂ ਦੀ ਤਹਿਸੀਲ ਦਾ ਇਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ਇਕ ਕਿ. ਮੀ. (0.6) ਪੂਰਬ ਵੱਲ ਸਥਿਤ ਹੈ। ਇਸ ਪਿੰਡ ਦੇ ਨਜ਼ਦੀਕ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਗੁਰਦੁਆਰਾ ਹੈ ਜਿਥੇ ਗੁਰੂ ਸਾਹਿਬ ਜੀਦੋਵਾਲ ਤੋਂ ਕੀਰਤਪੁਰ ਜਾਂਦੇ ਠਹਿਰੇ ਸਨ। ਪਹਿਲਾਂ ਗੁਰੂ ਜੀ ਦੇ ਬੈਠਣ ਵਾਲੀ ਥਾਂ ਤੇ ਨਿਸ਼ਾਨ ਸਾਹਿਬ ਸੁਸ਼ੋਭਿਤ ਸੀ ਪਰ ਬਾਅਦ ਵਿਚ (ਸੰਮਤ 1820) ਸੰਗਤਾਂ ਦੇ ਉਦਮ ਨਾਲ ਗੁਰਦੁਆਰਾ ਬਣਵਾਇਆ ਗਿਆ । ਪਿੰਡ ਵਾਲਿਆਂ ਨੇ ਗੁਰਦੁਆਰੇ ਦੇ ਨਾਂ ਕੁਝ ਜ਼ਮੀਨ ਵੀ ਲਗਵਾਈ  ਹੈ।

ਇਸ ਪਿੰਡ ਵਿਚ ਇਕ  ਪ੍ਰਾਇਮਰੀ ਸਕੂਲ ਤੇ ਇਕ ਡਿਸਪੈਂਸਰੀ ਤੇ ਡਾਕਖਾਨਾ ਹੈ। ਇਸ ਦਾ ਖੇਤਰਫਲ 91 ਹੈਕਟਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-01-19-35, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ. ; ਡਿ. ਸੈ. ਹੈ. ਬੁ. -ਜਲੰਧਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.