ਦ੍ਰਿਸ਼ਟਾਂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦ੍ਰਿਸ਼ਟਾਂਤ [ਨਾਂਪੁ] ਉਦਾਹਰਨ, ਮਿਸਾਲ; ਇੱਕ ਅਰਥ ਅਲੰਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4537, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦ੍ਰਿਸ਼ਟਾਂਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Illustration_ਦ੍ਰਿਸ਼ਟਾਂਤ: ਦ੍ਰਿਸ਼ਟਾਂਤ ਦਾ ਮਤਲਬ ਹੈ ਕੋਈ ਗੱਲ ਮਿਸਾਲ ਦੇ ਕੇ, ਕੋਈ ਵਾਕਿਆ ਸੁਣਾ ਕੇ ਕਿਸੇ ਗੱਲ ਦਾ ਭਾਵ ਜਾਂ ਮਤਲਬ ਸਪਸ਼ਟ ਕਰਨਾ। ਕੁਮਾਰਾ ਸੁਵਾਮੀ ਚੇਤੀਆਰ ਬਨਾਮ ਕਰੁਪੂ ਸੁਵਾਮੀ ਮੂਪਨਾਰ (ਏ ਆਈ ਆਰ 1953 ਮਦਰਾਸ 380) ਅਨੁਸਾਰ ਕਿਸੇ ਧਾਰਾ ਹੇਠਾਂ ਦਿੱਤਾ ਗਿਆ ਦ੍ਰਿਸ਼ਟਾਂਤ ਉਸ ਧਾਰਾ ਦੇ ਅਰਥ ਸੁਨਿਸਚਿਤ ਕਰਨ ਵਿਚ ਕੀਮਤੀ ਅਗਵਾਈ ਦਿੰਦਾ ਹੈ।

       ਕ੍ਰੋੜੀ ਲਾਲ ਬਨਾਮ ਸੁਖਲਾਲ ਸਜਨ (ਏ ਆਈ ਆਰ 1968 ਮ.ਪ੍ਰ.4) ਅਨੁਸਾਰ ਕਿਸੇ ਧਾਰਾ ਨਾਲ ਜੋੜੇ ਦ੍ਰਿਸ਼ਟਾਂਤ ਉਸ ਧਾਰਾ ਦੀ ਭਾਸ਼ਾ ਵਿਚ ਰੂਪ-ਭੇਦ ਨਹੀਂ ਕਰ ਸਕਦੇ ਅਤੇ ਨ ਹੀ ਉਸ ਧਾਰਾ ਦਾ ਘੇਰਾ ਸੰਕੁਚਿਤ ਜਾਂ ਚੌੜੇਰਾ ਕਰ ਸਕਦੇ ਹਨ। ਪਰ ਉਹ ਦ੍ਰਿਸ਼ਟਾਂਤ ਉਸ ਧਾਰਾ ਦਾ ਭਾਗ ਹੁੰਦੇ ਹਨ ਅਤੇ ਉਸ ਧਾਰਾ ਦਾ ਅਰਥ ਕਢਣ ਲਈ ਸੁਸੰਗਤ ਅਤੇ ਮੁੱਲਵਾਨ ਹੁੰਦੇ ਹਨ। ਉਹ ਧਾਰਾ ਦੇ ਵਿਰੋਧ ਵਿਚ ਸਮਝ ਕੇ ਫ਼ਟਾਫਟ ਰੱਦ ਨਹੀਂ ਕਰ ਦੇਣੇ ਚਾਹੀਦੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.