ਨਸਲਕੁਸ਼ੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Genocide ਨਸਲਕੁਸ਼ੀ: ਨਸਲਕੁਸ਼ੀ ਕਿਸੇ ਨਸਲੀ, ਜਾਤੀ, ਧਾਰਮਿਕ ਜਾਂ ਰਾਸ਼ਟਰੀ ਗਰੁੱਪ ਦਾ ਸਮੁੱਚੇ ਰੂਪ ਵਿਚ ਜਾਂ ਅੰਸ਼ਿਕ ਰੂਪ ਵਿਚ ਸੋਚ ਸਮਝਦੇ ਅਤੇ ਵਿਵਸਥਿਤ ਰੂਪ ਵਿਚ ਕੀਤਾ ਵਿਨਾਸ਼ ਹੈ। ਜਦੋਂ ਇਸ ਦੀ ਸਹੀ ਪਰਿਭਾਸ਼ਾ ਬਾਰੇ ਨਸਲਕੁਸ਼ੀ ਦੇ ਵਿਦਵਾਨਾਂ ਵਿਚਕਾਰ ਮਤਭੇਦ ਹੈ, ਨਸਲਕੁਸ਼ੀ ਦੇ ਜੁਰਮ ਦੀ ਰੋਕਥਾਮ ਅਤੇ ਸਜ਼ਾ ਸਬੰਧੀ 1948 ਦੀ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ (ਸੀ.ਪੀ.ਪੀ.ਸੀ.ਜੀ) ਵਿਚ ਇਸ ਦੀ ਕਾਨੂੰਨੀ ਪਰਿਭਾਸ਼ਾ ਮਿਲਦੀ ਹੈ। ਕਨਵੈਨਸ਼ਨ ਦੇ ਅਨੁਛੇਦ-2 ਵਿਚ ਨਸਲਕੁਸ਼ੀ ਨੂੰ ਸਮੁੱਚੇ ਜਾਂ ਅੰਸ਼ਿਕ ਰੂਪ ਵਿਚ ਕਿਸੇ ਰਾਸ਼ਟਰ, ਨਸਲੀ, ਜਾਤੀ ਜਾਂ ਧਾਰਮਿਕ ਗਰੁੱਪ ਨੂੰ ਨਸ਼ਟ ਕਰਨ ਦੇ ਇਰਾਦੇ ਨਾਲ ਨਿਮਨ ਕਾਰਜਾਂ ਵਿਚੋਂ ਕੀਤੇ ਕਿਸੇ ਇਕ ਕਾਰਜ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਗਿਆ ਹੈ, ਜਿਵੇਂ ਕਿ ਕਿਸੇ ਗਰੁੱਪ ਦੇ ਮੈਂਬਰਾਂ ਨੂੰ ਮਾਰਨਾ; ਕਿਸੇ ਗਰੁੱਪ ਦੇ ਮੈਂਬਰਾਂ ਨੂੰ ਗੰਭੀਰ ਸਰੀਰਕ ਜਾਂ ਮਾਨਸਿਕ ਹਾਨੀ ਪਹੁੰਚਾਉਂਦਾ ; ਕਿਸੇ ਗਰੁੱਪ ਲਈ ਜਾਣਬੁਝ ਕੇ ਜੀਵਨ ਦੀਆਂ ਅਜਿਹੀਆਂ ਸਥਿਤੀਆਂ ਪੈਦਾ ਕਰਨਾ ਜੋ ਸਮੁੱਚੇ ਜਾਂ ਅੰਸ਼ਿਕ ਰੂਪ ਵਿਚ ਇਸਦੇ ਵਾਸਤਵਿਕ ਵਿਨਾਸ਼ ਲਈ ਗਿਣੀਆਂ ਮਿੱਥੀਆਂ ਹੋਣ ; ਗਰੁੱਪ ਵਿਚ ਬੱਚਿਆਂ ਦੇ ਜਨਮ ਨੂੰ ਰੋਕਣ ਦੇ ਇਰਾਦੇ ਨਾਲ ਉਪਾਓ ਕਰਨਾ; ਅਤੇ ਇਕ ਗਰੁੱਪ ਦੇ ਬੱਚਿਆਂ ਨੂੰ ਜਬਰਨ ਦੂਜੇ ਗਰੁੱਪ ਵਿਚ ਬਦਲਣਾ।

      ਸੀ.ਪੀ.ਪੀ.ਸੀ.ਜੀ ਦੀ ਪ੍ਰਸਤਾਵਨਾ ਵਿਚ ਦਰਜ ਹੈ ਕਿ ਨਸਲਕੁਸ਼ੀ ਦੀਆਂ ਉਦਾਹਰਣਾ ਸਮੁੱਚੇ ਇਤਿਹਾਸ ਦਾ ਹਿੱਸਾ ਹਨ, ਪਰੰਤੂ ਇਸ ਸ਼ਬਦ ਨੂੰ ਗਫ਼ਿਲ ਲੈਮਕਿਨ ਨੇ ਘੜਿਆ ਅਤੇ ਨਿਊਰਿਮਬਰਗ ਸਮਾਇਤਾਂ ਵਿਚ ਘਲੂ-ਘਾਰੇ ਦੇ ਸੰਚਾਲਕਾਂ ਤੇ ਮੁਕਦਮੇ ਚਲਾਉਣ ਤੇ ਸੰਯੁਕਤ ਰਾ਼ਸਟਰ ਨਸਲਕੁਸੀ ਦੇ ਜੁਰਮ ਦੀ ਰੋਕਥਾਮ ਅਤੇ ਸਜ਼ਾ ਸਬੰਧੀ ਕਨਵੈਨਸ਼ਨ ਨਾਲ ਸਹਿਮਤ ਹੋਈ ਜਿਸ ਰਾਹੀਂ ਨਸਲਕੁਸੀ ਦੇ ਜੁਰਮ ਨੂੰ ਅੰਤਰ-ਰਾਸ਼ਟਰੀ ਕਾਨੂੰਨ ਅਧੀਨ ਪਰਿਭਾਸ਼ਤ ਕੀਤਾ ਗਿਆ।

      ਰਾਫਿਲ ਲੇਮਭਿਨ ਨਾਲ ਇਕ ਵੀਡਿਓ ਇੰਟਰਵਿਊ ਦੇ ਦੌਰਾਨ ਇੰਟਰਵਿਊ ਕਰਤਾ ਨੇ ਉਸਨੂੰ ਪੁੱਛਿਆ ਕਿ ਉਸਦੀ ਨਸਲਕੁਸ਼ੀ ਵਿਚ ਦਿਲਚਸਪੀ ਕਿਵੇਂ ਬਣੀ ਤਾਂ ਉਸਨੇ ਉੱਤਰ ਦਿੱਤਾ,“ਮੈਂ ਨਸਲਕੁਸ਼ੀ ਵਿਚ ਇਸ ਕਰਕੇ ਦਿਲਚਸਪੀ ਲੈਣ ਲਗਾ ਕਿਉਂਕਿ ਇਹ ਬਹੁਤ ਵਾਰ ਹੋਈ। ਪਹਿਲਾਂ ਆਰਮੈਨੀਅਨਾਂ ਦੀ ਅਤੇ ਆਰਮੇਨੀਅਨਾਂ ਤੋਂ ਬਾਅਦ ਹਿਟਲਰ ਨੇ ਕਾਰਵਾਈ ਕੀਤੀ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1626, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਨਸਲਕੁਸ਼ੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Genocide_ਨਸਲਕੁਸ਼ੀ: ਬਾਕਾਇਦਾ ਅਤੇ ਸੋਚ ਵਿਚਾਰਕੇ ਕਿਸੇ ਨਸਲ ਦੇ ਲੋਕਾਂ ਨੂੰ ਜਾਂ ਕਿਸੇ ਈਥਨਿਕ ਗਰੁਪ ਨੂੰ ਕਤਲਆਮ ਦੁਆਰਾ ਖ਼ਤਮ ਕਰਨਾ। ਦੂਜੇ ਵਿਸ਼ਵਯੁੱਧ ਦੇ ਦੌਰਾਨ ਜਰਮਨੀ ਦੁਆਰਾ ਯਹੂਦੀਆਂ ਨੂੰ ਖ਼ਤਮ ਕਰਨ ਲਈ ਕੀਤੀ ਕਾਰਵਾਈ ਇਸ ਦਾ ਪ੍ਰਮੁੱਖ ਉਦਾਹਰਣ ਹੈ। ਕੌਮਾਂਤਰੀ ਕਾਨੂੰਨ ਵਿਚ ਇਹ ਇਕ ਜੁਰਮ ਹੈ। ਸਾਲ 1948 ਵਿਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੁਆਰਾ ਇਸ ਨੂੰ ਜੁਰਮ ਕਰਾਰ ਦੇਣ ਅਤੇ ਰੋਕਣ ਲਈ ਕਾਨਵੈਨਸ਼ਨ ਪਾਸ ਕੀਤੀ ਗਈ। ਉਸ ਅਨੁਸਾਰ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕਿਸੇ ਨਸਲ ਦਾ ਬੀਜ ਨਾਸ ਕਰਨ ਲਈ ਕਾਰਵਾਈ ਕਰਨਾ, ਕੀ ਯੁੱਧ ਦੇ ਸਮੇਂ ਅਤੇ ਕੀ ਸ਼ਾਂਤੀ ਦੇ ਸਮੇਂ, ਜੁਰਮ ਕਰਾਰ ਦਿੱਤਾ ਗਿਆ ਹੈ। ਇਹ ਕਾਨਵੈਨਸ਼ਨ 1951 ਵਿਚ ਨਾਫ਼ਜ਼ ਹੋਈ। ਕਾਨਵੈਨਸ਼ਨ ਦੀਆਂ ਧਿਰਾਂ ਨੇ ਕਾਨਵੈਨਸ਼ਨ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਆਪੋ ਆਪਣੇ ਪੱਧਰ ਤੇ ਕਾਨੂੰਨ ਬਣਾਉਣ ਦਾ ਜ਼ਿੰਮਾ ਲਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.