ਪਰਵਾਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਵਾਸੀ [ਨਾਂਪੁ] ਆਪਣਾ ਦੇਸ ਛੱਡ ਕੇ ਵਿਦੇਸ਼ ਵਿੱਚ ਜਾ ਕੇ ਵਸਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਵਾਸੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Emigrant_ਪਰਵਾਸੀ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਪਰਵਾਸੀ ਦਾ ਮਤਲਬ ਹੈ ਉਹ ਵਿਅਕਤੀ ਜੋ ਕਿਸੇ ਕਾਰਨ ਕਿਸੇ ਹੋਰ ਮੁਲਕ ਵਿਚ ਰਹਿਣ ਦੇ ਪ੍ਰਯੋਜਨ ਲਈ ਆਪਣਾ ਦੇਸ਼ ਛੱਡ ਜਾਂਦਾ ਹੈ।

       ਪਰਵਾਸ ਐਕਟ, 1983 (The Emigration Act, 1983) ਵਿਚ ਪਰਿਭਾਸ਼ਤ ਅਨੁਸਾਰ, ‘‘ਪਰਵਾਸੀ ਦਾ ਮਤਲਬ ਹੈ ਭਾਰਤ ਦਾ ਕੋਈ ਨਾਗਰਿਕ ਜੋ ਪਰਵਾਸ ਕਰਨ ਦਾ ਇਰਾਦਾ ਰਖਦਾ ਹੈ ਜਾਂ ਪਰਵਾਸ ਕਰਦਾ ਹੈ ਜਾਂ ਪਰਵਾਸ ਕਰ ਚੁੱਕਾ ਹੈ, ਪਰ ਇਸ ਵਿਚ ਸ਼ਾਮਲ ਨਹੀਂ ਹੈ (i) ਕਿਸੇ ਪਰਵਾਸੀ ਦਾ ਕੋਈ ਆਸਰਿਤ , ਭਾਵੇਂ ਉਹ ਆਸਰਿਤ ਉਸ ਪਰਵਾਸੀ ਦੇ ਨਾਲ ਜਾਵੇ ਜਾਂ ਪਰਵਾਸੀ ਨੂੰ ਉਸ ਦੇਸ਼ ਵਿਚ ਜਿੱਥੇ ਪਰਵਾਸੀ ਕਾਨੂੰਨ-ਪੂਰਣ ਤੌਰ ਤੇ ਗਿਆ ਹੈ ਜਾ ਮਿਲਣ ਦੇ ਪ੍ਰਯੋਜਨ ਲਈ ਬਾਦ ਵਿਚ ਜਾਵੇ; (ii) ਕੋਈ ਵਿਅਕਤੀ ਜੋ ਅਠਾਰ੍ਹਾਂ ਸਾਲ ਦੀ ਉਮਰ ਦਾ ਹੋਣ ਪਿਛੇ ਕਿਸੇ ਸਮੇਂ ਤਿੰਨ ਸਾਲ ਤੋਂ ਨ ਘਟ ਮੁੱਦਤ ਲਈ ਭਾਰਤ ਤੋਂ ਬਾਹਰ ਰਿਹਾ ਹੈ, ਜਾਂ ਉਸ ਵਿਅਕਤੀ ਦਾ ਪਤੀ ਜਾਂ ਪਤਨੀ , ਜਾਂ ਬੱਚਾ। ’’


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.