ਪਰਵਿਰਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਵਿਰਤੀ  ਸੰ. प्रवृत्ति —ਪ੍ਰਵ੍ਰਿੱਤਿ. ਮਨ ਦੀ ਵਿਹਾਰ ਵੱਲ ਲਗਨ. “ਗੁਰਮੁਖਿ ਪਰਵਿਰਤਿ ਨਿਰਵਿਰਤਿ ਪਛਾਣੈ.” (ਸਿਧਗੋਸਟਿ) ੨ ਪਰਵ੍ਰਿੱਤਿ. ਦੂਜੇ ਦੀ ਰਸਮ ਰੀਤਿ. ਅਨ੍ਯਰੀਤਿ. “ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ। ਪਰਵਿਰਤਿ ਨ ਪੜਹੁ ਰਹੀ ਸਮਝਾਇ.” (ਭੈਰ  ਅ: ਮ: ੩) ੩ ਪਰਾਈ ਆਜੀਵਿਕਾ (ਰੋਜ਼ੀ). ੪ ਸੰ. परिवृत्ति —ਪਰਿਵ੍ਰਿੱਤਿ. ਵਾਪਿਸ (ਮੁੜ) ਆਉਣ ਦੀ ਕ੍ਰਿਯਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਵਿਰਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਰਵਿਰਤੀ: ਸੰਸਕ੍ਰਿਤ ਦੇ ‘ਪ੍ਰਵ੍ਰਿੱਤਿ’ ਸ਼ਬਦ ਤੋਂ ਤਦਭਵ ਰੂਪ ਵਿਚ ਬਣੇ ਇਸ ਸ਼ਬਦ ਤੋਂ ਭਾਵ ਹੈ ਸੰਸਾਰਿਕ ਵਿਸ਼ੇ ਵਾਸਨਾਵਾਂ ਵਿਚ ਲੀਨਤਾ, ਲਗਨ। ਇਸ ਭਾਵਨਾ ਵਾਲੇ ਲੋਕ ਤਿਆਗ ਆਦਿ ਬਿਰਤੀਆਂ ਨੂੰ ਆਪਣੇ ਮਨ ਵਿਚ ਵਿਕਸਿਤ ਨਹੀਂ ਹੋਣ ਦਿੰਦੇ।

ਗੁਰਬਾਣੀ ਵਿਚ ਪ੍ਰਵ੍ਰਿੱਤੀ ਦਾ ਪਸਾਰਾ ਪ੍ਰਭੂ ਦੁਆਰਾ ਕੀਤਾ ਹੋਇਆ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਪ੍ਰਵ੍ਰਿੱਤੀ ਨੂੰ ਲੋਕ-ਵਿਵਹਾਰ ਜਾਂ ਲੋਕ-ਰੀਤੀ ਕਿਹਾ ਹੈ—ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ (ਗੁ.ਗ੍ਰੰ.1205)। ਵੇਖੋ ‘ਨਿਰਵਿਰਤੀ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.