ਪਲੋਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Plotter

ਡਰਾਇੰਗ ਆਦਿ ਬਣਾਉਣ ਲਈ ਪਲੋਟਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਭਾਵੇਂ ਪ੍ਰਿੰਟਰ ਦੀ ਵਰਤੋਂ ਵੀ ਕਾਗਜ਼ ਤੇ ਡਰਾਇੰਗ ਬਣਾਉਣ ਲਈ ਕੀਤੀ ਜਾ ਸਕਦੀ ਹੈ ਪਰ ਪਲੋਟਰ ਉੱਥੇ ਵਰਤਿਆ ਜਾਂਦਾ ਹੈ ਜਿੱਥੇ ਚੰਗੇ ਮਿਆਰ ਦੇ ਨਕਸ਼ੇ, ਤਸਵੀਰਾਂ, ਗ੍ਰਾਫ ਆਦਿ ਬਣਾਉਣੇ ਹੋਣ। ਇਹ ਪ੍ਰਿੰਟਰ ਤੋਂ ਇਸ ਕਰਕੇ ਵੀ ਭਿੰਨ ਹੈ ਕਿ ਇਹ ਪ੍ਰਿੰਟ ਹੈੱਡ ਦੀ ਬਜਾਏ ਪੈੱਨ ਰਾਹੀਂ ਲਾਈਨਾਂ ਖਿੱਚਦਾ ਹੈ। ਵੱਖ- ਵੱਖ ਰੰਗਾਂ ਵਾਲੀਆਂ ਲਾਈਨਾਂ ਖਿੱਚਣ ਲਈ ਪਲੋਟਰ ਦੇ ਪੈੱਨ ਹੋਲਡਰ ਵਿੱਚ ਵੱਖ-ਵੱਖ ਰੰਗਾਂ ਵਾਲੇ ਪੈੱਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਪਲੋਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Plotter

ਇਹ ਇਕ ਆਉਟਪੁਟ ਯੰਤਰ ਹੈ। ਇਸ ਦੀ ਵਰਤੋਂ ਨਕਸ਼ਾ ਨਵੀਸ, ਇੰਜੀਨੀਅਰ ਅਤੇ ਯੋਜਨਾਕਾਰ ਕਰਦੇ ਹਨ। ਇਸ ਦੀ ਵਰਤੋਂ ਸਾਰਨੀਆਂ, ਗ੍ਰਾਫ, ਛਾਪੇ ਅਤੇ ਹੋਰਨਾਂ ਵਿਲੱਖਣ ਚਿੱਤਰਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ।

ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.