ਪਸਲੀਆਂ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਸਲੀਆਂ

 

Ribs

          ਛਾਤੀ ਦੇ ਦੋਹੀਂ ਪਾਸੀਂ ਬਾਰਾਂ ਬਾਰਾਂ (ਕੁੱਲ 24) ਪਸਲੀਆਂ ਹੁੰਦੀਆਂ ਹਨ। ਸਾਰੀਆਂ ਪਸਲੀਆਂ ਪਿਠ ਦੇ ਪਿਛਲੇ ਭਾਗ ਵਿਚ ਰੀੜ ਦੀ ਹੱਡੀ ਦੇ ਮੋਹਰਿਆਂ ਨਾਲ ਜੁੜੀਆਂ ਰਹਿੰਦੀਆਂ ਹਨ। ਸਾਮਣੇ ਪਾਸੇ ਉਪਰਲੀਆਂ ਸੱਤ ਪਸਲੀਆਂ ਸੀਨਾ ਹੱਡੀ ਨਾਲ ਨਰਮ ਹੱਡੀ ਰਾਹੀਂ ਸਿਧਿਆਂ ਜੁੜੀਆਂ ਰਹਿੰਦੀਆਂ ਹਲ। ਇਨ੍ਹਾਂ ਪਸਲੀਆਂ ਨੂੰ ਅਸਲੀ ਪਸਲੀਆਂ (True ribs) ਆਖਦੇ ਹਨ। ਇਸ ਤੋਂ ਹੇਠਲੀਆਂ ਤਿੰਨ ਤਿੰਨ ਪਸਲੀਆਂ ਪਿਛਲੇ ਪਾਸੇ ਆਪਣੇ ਆਪਣੇ ਕਰਮਵਾਰ ਮੋਹਰੇ ਨਾਲ ਮਿਲਦੀਆਂ ਹਨ ਪ੍ਰੰਤੂ ਸਾਹਮਣੇ ਪਾਸੇ ਪਰਸਪਰ ਮਿਲ ਕੇ ਸਤਵੀਂ ਪਸਲੀ ਨਾਲ ਹੀ ਜੁੜ ਜਾਂਦੀਆਂ ਹਨ। ਇਨ੍ਹਾਂ ਪਸਲੀਆਂ ਨੂੰ ਝੂਠੀਆਂ ਪਸਲੀਆਂ ਵੀ ਆਖਦੇ ਹਨ। ਗਿਆਰਵੀਆਂ ਅਤੇ ਬਾਰਵੀਆਂ ਪਸਲੀਆਂ ਪਿਛਲੇ ਪਾਸੇ ਤਾਂ ਆਪਣੇ ਕਰਮ ਅਨੁਸਾਰ ਵਾਲੇ ਮੋਹਰੇ ਨਾਲ ਮਿਲਦੀਆਂ ਹਨ ਪ੍ਰੰਤੂ ਸਾਹਮਣੇ ਪਾਸੇ ਕਿਸੇ ਨਾਲ ਨਹੀਂ ਮਿਲਦੀਆਂ ਅਤੇ ਸੁਤੰਤਰ ਰਹਿੰਦੀਆਂ ਹਨ। ਇਨ੍ਹਾਂ ਨੂੰ ਤੈਰਵੀਆਂ ਪਸਲੀਆਂ (Floating Ribs) ਜਾਂ ਲਟਕਵੀਆਂ ਪਸਲੀਆਂ ਵੀ ਆਖਦੇ ਹਨ। ਇਸ ਪ੍ਰਕਾਰ ਪਿੱਠ ਦੇ ਮੋਹਰੇ ਪਸਲੀਆਂ ਅਤੇ ਸੀਨਾ ਹੱਡੀ ਮਿਲ ਕੇ ਇਕ ਪਿੰਜਰਾ ਬਣਾਂਦੇ ਹਨ ਜਿਸ ਵਿੱਚ ਦਿਲ ਫੇਫੜੇ ਸਾਹ ਅਤੇ ਭੋਜਨ ਨਲਕੀ ਸੁਰਖਿਅਤ ਰਹਿੰਦੇ ਹਨ। ਪਸਲੀਆਂ ਵਿਚਕਾਰ ਖਾਲੀ ਥਾਂ ਵਿੱਚ ਪੱਠੇ ਹੁੰਦੇ ਹਨ। ਸਾਹ ਲੈਣ ਸਮੇਂ ਇਹ ਪਠੇ ਸੁੰਗੜਦੇ ਹਨ। ਇਨ੍ਹਾਂ ਦੇ ਸੁੰਗੜਨ ਨਾਲ ਹੱਡੀਆਂ ਦਾ ਇਹ ਪਿੰਜਰਾ ਉਪਰ ਉਠਦਾ ਹੈ ਅਤੇ ਸਾਹ ਅੰਦਰ ਖਿਚਿਆ ਜਾਂਦਾ ਹੈ। ਜਦ ਢਿੱਲੇ ਪੈਂਦੇ ਹਨ ਤਾਂ ਛਾਤੀ ਹੇਠਾਂ ਦਬਦੀ ਹੈ ਅਤੇ ਸਾਹ ਬਾਹਰ ਨਿਕਲ ਜਾਂਦਾ ਹੈ। ਇਸ ਪ੍ਰਕਾਰ ਲਗਾਤਾਰ ਵਾਰੋਵਾਰ ਸੁੰਗੜਨ ਅਤੇ ਢਿਲਕਣ ਨਾਲ ਸਾਹ ਪ੍ਰਣਾਲੀ ਚਲਦੀ ਰਹਿੰਦੀ ਹੈ।


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2054, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.