ਪਾਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ (ਨਾਂ,ਪੁ) ਹੱਥ ਦੇ ਕਿਸੇ ਹਿੱਸੇ ’ਤੇ ਨਿਕਲਿਆ ਫੋੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ ਜਾ ਰੇਸ਼ਾ ਪੈਣਾ

Infection :

          ਖੁਲ੍ਹੀ ਟੁੱਟ ਵਿਚ ਬਾਹਰੀ ਮਾਦਾ ਜਿਸ ਵਿਚ ਬੈਕਟੀਰੀਆ ਦੀ ਭਰਮਾਰ ਹੁੰਦੀ ਹੈ ਅੰਦਰ ਚਲਾ ਜਾਂਦਾ ਹੈ ਅਤੇ ਰੇਸ਼ਾ (ਪੀਕ) ਆਉਣ ਲਗ ਜਾਂਦਾ ਹੈ। ਸ਼ੁਰੂ ਵਿੱਚ ਇਹ ਪਾਕਾ ਉਪਰਲੀ ਤਹਿ ਵਿੱਚ ਹੁੰਦਾ ਹੈ ਪ੍ਰੰਤੂ ਬਾਦ ਵਿੱਚ ਇਹ ਵੱਧ ਕੇ ਹੱਡੀ ਤੱਕ ਪੁਜ ਜਾਂਦਾ ਹੈ ਅਤੇ ਹੱਡੀ ਦੀ ਸੋਜ ਅਰੰਭ ਹੋ ਜਾਂਦੀ ਹੈ (Osteomyelitis) ਇਸ ਨਾਲ ਹੱਡੀ ਦਾ ਕੁੱਝ ਭਾਗ ਰੱਤ ਹੀਣ ਹੋਣ ਕਾਰਣ ਨਿਰਜੀਵ ਹੋ ਜਾਂਦਾ ਹੈ ਅਤੇ ਹੱਡੀ ਗਲ ਜਾਂਦੀ ਹੈ। ਇਹ ਪਾਕਾ ਨਾ ਜੋੜੀ ਦਾ ਕਾਰਣ ਬਨ ਸਕਦਾ ਹੈ।

ਰੋਕਥਾਮ- Prevention

ਖੁਲ੍ਹੀ ਟੁੱਟ ਵਿਚ ਸਾਰੇ ਰੱਤਹੀਣ ਅਤੇ ਨਿਰਜੀਵਤ ਤੰਤੂ ਕੱਢ ਦੇਣੇ ਚਾਹੀਦੇ ਹਨ ਅਤੇ ਜਖਮ ਚੰਗੀ ਤਰ੍ਹਾਂ ਸਾਫ ਕਰਣਾ ਚਾਹੀਦਾ ਹੈ। ਪਾਕਾ ਰੋਕਣ ਲਈ ਲੋੜੀਂਦੀਆਂ ਕਿਰਮ ਵਿਰੋਧੀ ਦਵਾਵਾਂ ਦੇਣੀਆਂ ਚਾਹੀਦੀਆਂ ਹਨ। ਜਖਮ ਟਾਂਕੇ ਲਾ ਕੇ ਬੰਦ ਨਹੀਂ ਕਰਣਾ ਚਾਹੀਦਾ ਬਲਕਿ ਖੁਲ੍ਹਾ ਛੱਡਣਾ ਚਾਹੀਦਾ ਹੈ।

          ਪਲਸਤਰ ਲਗਾ ਕੇ ਜਾਂ ਬਾਹਰੀ ਸ਼ਿਕਜਾ ਲਗਾ ਕੇ ਅੰਗ ਨੂੰ ਅਰਾਮ ਦੇਣਾ ਚਾਹੀਦਾ ਹੈ। ਹੌਲੀ-ਹੌਲੀ ਪੀਕ ਨਿਕਲਣੀ ਬੰਦ ਹੋ ਜਾਂਦੀ ਹੈ ਅਤੇ ਜਖ਼ਮ ਤੇ ਸਵਸਥ ਅੰਗੂਰ ਆ ਜਾਂਦਾ ਹੈ। ਇਸ ਸਮੇਂ ਜਖਮ ਟਾਂਕੇ ਲਗਾ ਕੇ ਬੰਦ ਕੀਤਾ ਜਾ ਸਕਦਾ ਹੈ ਜਾਂ ਜਖਮ ਤੇ ਚਮੜੀ ਦੀ ਪੜਤ ਚੜ੍ਹਾਈ ਜਾ ਸਕਦੀ ਹੈ।


ਲੇਖਕ : ਰਵਿੰਦਰ ਸਿੰਘ,
ਸਰੋਤ : ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਅਤੇ ਇਲਾਜ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-18, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ [ਨਾਂਪੁ] ਸਰੀਰ ਦੇ ਕਿਸੇ ਭਾਗ ਉੱਤੇ ਫਿਣਸੀਆਂ ਨਿਕਲ਼ਨ ਦਾ ਰੋਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1853, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਕਾ. ਪਕ੍ਵ. ਪੱਕਿਆ. “ਕੇਲਾ ਪਾਕਾ ਝਾਰਿ.” (ਰਾਮ ਕਬੀਰ) ਮੂਰਖਾਂ ਦੇ ਲੇਖੇ ਕੰਡੈਲੀ ਝਾੜੀ ਨਾਲ ਕੇਲਾ ਪੱਕਿਆ ਹੈ। ੨ ਪੁਖ਼ਤਾਕਾਰ. ਭਾਵ—ਤਜਰਬੇਕਾਰ ਅਤੇ ਪੂਰਣ ਵਿਦ੍ਵਾਨ. “ਪਾਕੇ ਸੇਤੀ ਖੇਲ.” (ਸ. ਕਬੀਰ) ੩ ਅੰਗੂਠੇ ਜਾਂ ਉਂਗਲ ਦਾ ਫੋੜਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਾਕਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਾਕਾ (ਗੁ.। ਦੇਖੋ , ਪਕਾ ੩.) ਪੱਕਾ ਹੋਇਆ। ਯਥਾ-‘ਕੇਲਾ ਪਾਕਾ ਝਾਰਿ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.