ਪਾਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਠ (ਨਾਂ,ਪੁ) ਪੜ੍ਹਨ ਦੀ ਕਿਰਿਆ; ਸਬਕ; ਸੰਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਠ [ਨਾਂਪੁ] ਪੜ੍ਹਨ ਦੀ ਕਿਰਿਆ; ਸਬਕ, ਅਧਿਆਇ, ਟੈਕਸਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7033, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਾਠ (ਗੁਰੂ ਗ੍ਰੰਥ ਸਾਹਿਬ ਦਾ) :ਗੁਰੂ ਗ੍ਰੰਥ ਸਾਹਿਬ ਦਾ ਪਠਨ-ਪਾਠਨ ‘ਪਾਠ’ ਨਾਂ ਨਾਲ ਪ੍ਰਚਲਿਤ ਹੈ। ਇਹ ਪਾਠ ਕਈ ਰੂਪ ਧਾਰਣ ਕਰ ਚੁਕਾ ਹੈ, ਜਿਵੇਂ ਅਖੰਡ-ਪਾਠ , ਅਤਿ -ਅਖੰਡ-ਪਾਠ, ਸਾਧਾਰਣ-ਪਾਠ , ਸਪਤਾਹਿਕ-ਪਾਠ, ਸੰਪੁਟ -ਪਾਠ, ਸਹਿਜ-ਪਾਠ, ਖੁਲ੍ਹਾ-ਪਾਠ , ਪੱਤਰਾ ਪਾਠ ਆਦਿ (ਵੇਖੋ ਵਖਰੇ ਵਖਰੇ ਇੰਦਰਾਜ)। ਅਜਿਹੇ ਪਾਠ-ਭੇਦਾਂ ਦਾ ਮੁੱਖ ਕਾਰਣ ਇਹ ਹੈ ਕਿ ਹਰ ਡੇਰੇ , ਸੰਪ੍ਰਦਾਇ ਜਾਂ ਜੱਥੇ ਦਾ ਮੁਖੀਆ ਆਪਣੀ ਵਿਦਵੱਤਾ ਜਾਂ ਪਾਠ ਦੀ ਮਰਯਾਦਾ ਦੀ ਪ੍ਰਪਕਤਾ ਲਈ ਕੋਈ ਨ ਕੋਈ ਨਵੀਂ ਗੱਲ ਜਾਂ ਵਿਧੀ ਚਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਭਾਵੇਂ ਉਹ ਗੁਰੂ -ਆਸ਼ੇ ਦੇ ਵਿਪਰੀਤ ਹੀ ਕਿਉਂ ਨ ਜਾਂਦੀ ਹੋਵੇ।

ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਸੇ ਵੀ ਪ੍ਰਕਾਰ ਦਾ ਕਿਉਂ ਨ ਹੋਵੇ, ੳਸ ਨੂੰ ਕਰਨ ਵਿਚ ਚਿੱਤ ਦੀ ਇਕਾਗ੍ਰਤਾ ਅਤੇ ਆਤਮ-ਸ਼ੁੱਧੀ ਦੀ ਬੁਨਿਆਦੀ ਲੋੜ ਹੈ। ਕਿਸੇ ਪ੍ਰਕਾਰ ਦਾ ਕੋਈ ਵਿਖਾਵਾ, ਆਡੰਬਰ ਜਾਂ ਮਰਯਾਦਾ- ਹੀਨਤਾ ਨਹੀਂ ਹੋਣੀ ਚਾਹੀਦੀ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ—ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ਪੰਚ ਜਨਾ ਸਿਉ ਸੰਗੁ ਛੁਟਕਿਓ ਅਧਿਕ ਅਹੰਬੁਧਿ ਬਾਧੇ (ਗੁ.ਗ੍ਰੰ.641)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Text_ਪਾਠ: ਜੇਠਾ ਨੰਦ ਬੇਤਾਬ ਬਨਾਮ ਦਿੱਲੀ ਰਾਜ (ਏ ਆਈ ਆਰ 1960 ਐਸ ਸੀ 89) ਅਨੁਸਾਰ ਪਾਠ ਦੇ ਸ਼ਬਦ-ਕੋਸ਼ੀ ਅਰਥ ਹਨ ਵਿਸ਼ਾ ਜਾਂ ਮਜ਼ਮੂਨ। ਜਦੋਂ ਕੋਈ ਐਕਟ ਕਿਸੇ ਹੋਰ ਐਕਟ ਦੇ ਪਾਠ ਵਿਚ ਸੋਧ ਕਰਦਾ ਹੈ ਤਾਂ ਸੋਧ ਐਕਟ ਉਸ ਐਕਟ ਦੇ ਵਿਸ਼ੇ ਜਾਂ ਮਜ਼ਮੂਨ ਵਿਚ ਸੋਧ ਕਰਦਾ ਹੈ, ਭਾਵੇਂ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਸੋਧ ਐਕਟ ਦੁਆਰਾ ਕੁਝ ਗ਼ੈਰ-ਜ਼ਰੂਰੀ ਸ਼ਬਦ ਛਡ ਦਿੱਤੇ ਜਾਂਦੇ ਹਨ। ਉਪਰੋਕਤ ਕੇਸ ਅਨੁਸਾਰ ਪਾਠ ਸ਼ਬਦ ਕਾਫ਼ੀ ਸਰਬੰਗੀ ਹੈ ਅਤੇ ਉਸ ਵਿਚ ਪ੍ਰਵਿਧਾਨ ਦਾ ਮਜ਼ਮੂਨ ਅਤੇ ਉਸ ਵਿਚ ਵਰਤੀ ਸ਼ਬਦਾਵਲੀ ਦੋਵੇਂ ਆ ਜਾਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪਾਠ

        ਸ਼ੈਲੀ ਵਿਗਿਆਨ, ਪਾਠ ਭਾਸ਼ਾ ਵਿਗਿਆਨ ਅਤੇ ਡਿਸਕੋਰਸ ਵਿਸ਼ਲੇਸ਼ਣ ਆਦਿ ਖੇਤਰ ਹਨ ਜਿਨ੍ਹਾਂ ਨੂੰ ਅਧਾਰ ਬਣਾ ਕੇ ਸਾਹਿਤਕ ਅਤੇ ਗੈਰ-ਸਾਹਿਤਕ ਵਰਤਾਰਿਆਂ ਦਾ ਅਧਿਅਨ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਸ਼ਲੇਸ਼ਣ ਵਿਧੀਆਂ ਤੋਂ ਪਹਿਲਾਂ ਭਾਸ਼ਾ ਵਿਗਿਆਨਿਕ ਵਿਧੀਆਂ ਰਾਹੀਂ ਜਾਂ ਸਾਹਿਤਕ ਆਲੋਚਨਾ ਰਾਹੀਂ ਭਾਸ਼ਾ ਦਾ ਅਧਿਅਨ ਕੀਤਾ ਜਾਂਦਾ ਸੀ। ਭਾਸ਼ਾ\ਵਿਗਿਆਨ\ਵਿਆਕਰਨ ਦਾ ਅਧਿਅਨ ‘ਵਾਕ’ ਤੱਕ ਸੀਮਤ ਹੁੰਦਾ ਸੀ ਕਿਉਂਕਿ ਵਾਕ ਨੂੰ ਵਿਆਕਰਨਕ ਜਾਂ ਭਾਸ਼ਾ ਵਿਗਿਆਨਕ ਅਧਿਅਨ ਦੀ ਵੱਡੀ ਤੋਂ ਵੱਡੀ ਇਕਾਈ ਮੰਨਿਆ ਜਾਂਦਾ ਹੈ। ਇਨ੍ਹਾਂ ਅਧਿਅਨ ਵਿਧੀਆਂ ਲਈ ਛੋਟੀ ਤੋਂ ਛੋਟੀ ਜਾਂ ਵੱਡੀ ਤੋਂ ਵੱਡੀ ਭਾਸ਼ਕ ਇਕਾਈ ਅਧਿਅਨ ਦਾ ਕੋਈ ਪੈਮਾਨਾ ਨਹੀਂ। ਪਾਠ ਭਾਸ਼ਾ ਵਿਗਿਆਨ ਵਿਚ ਪਾਠ ਨੂੰ ਇਕ ਸੁਤੰਤਰ ਇਕਾਈ ਦੇ ਤੌਰ ’ਤੇ ਪਰਵਾਨ ਕੀਤਾ ਜਾਂਦਾ ਹੈ। ਹੈਲੀਡੇ ਅਨੁਸਾਰ, ‘ਪਾਠ ਇਕ ਲਿਖਤ ਜਾਂ ਉਚਾਰ ਹੈ ਜਿਸ ਦਾ ਗਠਨ ਸਾਰਥਕ ਸਮੁੱਚ ਦੇ ਅਧਾਰ ’ਤੇ ਨਿਰਭਰ ਹੁੰਦਾ ਹੈ।’ ਪਾਠ ਦੀ ਬਣਤਰ ਦੀ ਸੀਮਾ ਦਾ ਮੂਲ ਅਧਾਰ ਸਾਰਥਕਤਾ ਹੈ। ਹਰ ਉਸ ਭਾਸ਼ਾਈ ਇਕਾਈ ਨੂੰ ਪਾਠ ਦਾ ਦਰਜਾ ਦਿੱਤਾ ਜਾਂਦਾ ਹੈ ਜੋ ਭਾਵੇਂ ਇਕ ਵਾਕੰਸ਼, ਵਾਕ ਜਾਂ ਪੂਰੀ ਰਚਨਾ ਹੀ ਕਿਉਂ ਨਾ ਹੋਵੇ। ਇਸ ਤਰ੍ਹਾਂ ਇਕ ਅਖਾਣ, ਮੁਹਾਵਰਾ, ਕਵਿਤਾ, ਮਹਾਂਕਾਵਿ ਜਾਂ ਵੱਡ-ਅਕਾਰੀ ਨਾਵਲ ਨੂੰ ਪਾਠ ਕਿਹਾ ਜਾਂਦਾ ਹੈ। ਪਾਠ ਨੂੰ ਪਰਿਭਾਸ਼ਤ ਕਰਨ ਲਈ ਅਕਾਰ ਕੋਈ ਰੁਕਾਵਟ ਨਹੀਂ ਬਣਦਾ। ਹੈਲੀਡੇ ਤੇ ਹਸਨ ਅਨੁਸਾਰ, ‘ਪਾਠ ਇਕ ਅਖਾਣ, ਮੁਹਾਵਰੇ ਤੋਂ ਲੈ ਕੇ ਇਕ ਵੱਡਾ ਨਾਟਕ ਵੀ ਹੋ ਸਕਦਾ ਹੈ, ਕਿਸੇ ਦੁਆਰਾ ਮਦਦ ਲਈ ਚੀਕ ਤੋਂ ਲੈ ਕੇ ਕਿਸੇ ਕਮੇਟੀ ਵਿਚ, ਸਾਰਾ ਦਿਨ ਕੀਤੇ ਵਿਚਾਰ-ਵਟਾਂਦਰੇ ਦਾ ਰੂਪ ਵੀ ਧਾਰਨ ਕਰ ਸਕਦਾ ਹੈ।’ ਪਾਠ ਲਈ ਇਹ ਜ਼ਰੂਰੀ ਨਹੀਂ ਕਿ ਉਹ ਲਿਖਤੀ ਭਾਸ਼ਾ ਰਾਹੀਂ ਹੋਂਦ ਵਿਚ ਆਵੇ, ਪਹਿਲੇ ਦੌਰ ਵਿਚ ਆਮ ਤੌਰ ਤੇ ਲਿਖਤੀ ਰੂਪ ਨੂੰ ਹੀ ਪਾਠ ਦਾ ਦਰਜਾ ਦਿੱਤਾ ਜਾਂਦਾ ਸੀ ਪਰ ਪਾਠ ਮੌਖਿਕ ਵੀ ਹੋ ਸਕਦਾ ਹੈ। ਪਾਠ ਦੀ ਜੁਗਤ ਵਿਚ ਕੁਝ ਗੁਣ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਕਿਸੇ ਰਚਨਾ ਨੂੰ ਪਾਠ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ। ਹੈਲੀਡੇ ਤੇ ਹਸਨ ਅਨੁਸਾਰ ਇਨ੍ਹਾਂ ਦੀ ਮਾਤਰਾ ਪੰਜ ਹੈ ਜਿਵੇਂ : (i) ਹਰ ਪਾਠ ਦੀ ਇਕ ਸਰੰਚਨਾ ਹੁੰਦੀ ਹੈ (ii) ਇਸ ਵਿਚ ਰੂਪ-ਗਠਨ ਤੇ ਭਾਵ-ਗਠਨ ਹੁੰਦਾ ਹੈ (iii) ਇਸ ਦਾ ਇਕ ਪ੍ਰਯੋਜਨ ਹੁੰਦਾ ਹੈ (iv) ਇਸ ਵਿਚ ਵਿਕਾਸ ਹੁੰਦਾ ਹੈ ਅਤੇ (v) ਪਾਠ ਦਾ ਆਪਣਾ ਇਕ ਚਰਿਤਰ ਹੁੰਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-01, ਹਵਾਲੇ/ਟਿੱਪਣੀਆਂ: no

ਪਾਠ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪਾਠ : ਪਾਠ 'ਪਠ' ਧਾਤੂ ਤੋਂ ਬਣਿਆ ਹੈ। 'ਪਠ' ਦਾ ਅਰਥ ਹੈ ਪੜ੍ਹਨਾ। ਇਸ ਤਰ੍ਹਾਂ ਪੜ੍ਹਨ ਦੀ ਕਿਰਿਆ ਨੂੰ ਪਾਠ ਕਹਿੰਦੇ ਹਨ। ਸਿਮ੍ਰਿਤੀਆਂ, ਸ਼ਾਸਤਰਾਂ ਅਤੇ ਪੁਰਾਣਾਂ ਨੂੰ ਪੜ੍ਹਨਾ ਵੀ ਪਾਠ ਹੈ। ਪਾਠ ਸ਼ਬਦ ਦੇ ਤਿੰਨ ਰੂਪ ਮਿਲਦੇ ਹਨ ਜਿਨ੍ਹਾਂ ਅਨੁਸਾਰ ਵੈਦਿਕ ਗ੍ਰੰਥਾਂ ਨੂੰ ਪੜ੍ਹਿਆ ਅਤੇ ਲਿਖਿਆ ਜਾਂਦਾ ਹੈ। ਇਹ ਰੂਪ ਇਸ ਤਰ੍ਹਾਂ ਹਨ :

  1. ਸੰਹਿਤਾ ਪਾਠ – ਇਹ ਪਾਠ ਦਾ ਸਾਧਾਰਣ ਰੂਪ ਹੈ। ਇਸ ਵਿਚ ਸੰਧੀਆਂ ਅਨੁਸਾਰ ਸ਼ਬਦ ਸੰਯੁਕਤ ਹੁੰਦੇ ਹਨ।
  2. ਪਦ ਪਾਠ – ਇਸ ਰੂਪ ਵਿਚ ਹਰੇਕ ਸ਼ਬਦ ਅਲੱਗ ਅਲੱਗ ਅਤੇ ਸੁਤੰਤਰ ਰੂਪ ਵਿਚ ਰਖਿਆ ਜਾਂਦਾਹੈ।
  3. ਕ੍ਰਮ ਪਾਠ – ਇਸ ਰੂਪ ਵਿਚ ਹਰੇਕ ਸ਼ਬਦ ਦੋ ਵਾਰੀ ਦਿੱਤਾ ਜਾਂਦਾ ਹੈ। ਪਹਿਲੀ ਵਾਰ ਉਸ ਦਾ ਸਬੰਧ ਪਿਛਲੇ ਸ਼ਬਦ ਨਾਲ ਵਿਖਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਗਲੇ ਸ਼ਬਦ ਨਾਲ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-16-04-43-15, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਮਿ. ਕੋ. : 353; ਮ. ਕੋ. 751: ਧਰਮ ਸਾਸਤ੍ਰ ਕਾ ਇਤਿਹਾਸ-ਕਾਣੇ (ਹਿੰਦੀ ਅਨੁਵਾਦ)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.