ਪੇਂਡੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਡੂ (ਵਿ,ਨਾਂ,ਪੁ) ਪਿੰਡ ਦੇ ਰਹਿਣ ਵਾਲਾ; ਦਿਹਾਤੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੇਂਡੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਡੂ [ਵਿਸ਼ੇ] ਪਿੰਡ ਨਾਲ਼ ਸੰਬੰਧਿਤ [ਨਾਂਪੁ] ਪਿੰਡ ਵਿੱਚ ਰਹਿਣ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42724, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੇਂਡੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੇਂਡੂ. ਪਿੰਡ ਦੇ ਰਹਿਣ ਵਾਲਾ. ਦਿਹਾਤੀ. ਗ੍ਰਾਮੀਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੇਂਡੂ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਪੇਂਡੂ (rural)

     ਯੁਨਾਈਟਿਡ ਸਟੇਟਸ ਸੈਨਸਸ ਦੁਆਰਾ ਖੁੱਲ੍ਹੇ ਇਲਾਕੇ ਵਿੱਚ ਢਾਈ ਹਜ਼ਾਰ ਤੋਂ ਘਟ ਦੀ ਵੱਸੋਂ ਵਾਲੀਆਂ ਵਸਤੀਆਂ। ਪੇਂਡੂ ਉਦਯੋਗਿਕ ਸਮੁਦਾ (rural industrial community) ਪੇਂਡੂ ਅਕਾਰ ਦੀ ਸਮੁਦਾ, ਜਿਸ ਵਿੱਚ ਇੱਕ ਉਦਯੋਗ ਵਿੱਚ ਲੱਗੇ ਲੋਕ ਹੀ ਰਹਿੰਦੇ ਹੋਣ। ਪੇਂਡੂ ਸਮੱਸਿਆ ਖੇਤਰ (rural problem area) ਅਜਿਹਾ ਇਲਾਕਾ, ਜਿਸ ਵਿੱਚ ਵੱਸੋਂ, ਕੁਦਰਤੀ ਸਾਧਨਾ ਅਤੇ ਉਸ ਇਲਾਕੇ ਲਈ ਸੱਭਿਆਚਾਰਿਕ ਵਿਕਾਸ, ਸਮਾਜ ਦੀ ਸਮੁੱਚੀ ਆਰਥਿਕ ਸੁਰੱਖਿਆ ਅਤੇ ਸਮਾਜ ਦੇ ਜੀਵਨ ਮਿਆਰਾਂ ਅਨੁਸਾਰ ਮੇਲ ਨਹੀਂ ਖਾਂਦਾ। ਅਜਿਹੇ ਇਲਾਕੇ ਲਈ ਕਦੀ ਕਦੀ ਇਹ ਜ਼ਰੂਰੀ ਹੋ ਜਾਂਦਾ ਹੈ, ਅਤੇ ਉਹ ਵਿਸ਼ਾਲ ਸਮਾਜ ਵੀ, ਜਿਸ ਦਾ ਇਹ ਹਿੱਸਾ ਹੈ, ਕਦੀ ਕਦੀ ਜਾਂ ਵਾਰ-ਵਾਰ ਇਸ ਗੱਲ ਦੀ ਹੌਸਲਾਅਫਜ਼ਾਈ ਕਰਦਾ ਹੈ, ਕਿ ਇਸ ਦੀ ਵੱਸੋਂ ਦੀ ਸਰਕਾਰ ਸਹਾਇਤਾ ਕਰੇ। ਵਸੋਂ ਅਤੇ ਸਾਧਨਾਂ ਵਿੱਚ ਅਵਿਵਸਥਾ ਕਾਰਨ ਇਹ ਲਗ-ਪਗ ਹਮੇਸ਼ਾ ਆਰਥਿਕ ਪੱਖੋਂ ਹਾਸ਼ਿਆਈ ਸਥਿਤੀ ਵਿੱਚ ਰਹਿੰਦਾ ਹੈ ਅਤੇ ਵਿਵਸਥਾ ਦੀਆਂ ਸਮੱਸਿਆਵਾਂ ਨੂੰ ਵਪਾਰਿਕ ਚੱਕਰ ਹੋਰ ਵੀ ਵਧਾਅ ਦਿੰਦਾ ਹੈ। ਪੇਂਡੂ ਸਮਾਜਿਕ ਪ੍ਰਬੰਧ (rural social organization) ਵਿਗਿਆਨ ਦੀਆਂ ਵਿਧੀਆਂ ਦੀ ਵਰਤੋਂ ਕਰ ਕੇ ਪੇਂਡੂ ਵਾਤਾਵਰਨ ਵਿੱਚ ਸਮਾਜਿਕ ਸੰਬੰਧਾਂ ਦੀ ਯੋਜਨਾਬੰਦੀ; ਪੇਂਡੂ ਭਲਾਈ ਦੇ ਵਾਸਤਵਿਕ ਸੁਧਾਰ ਲਈ ਤਕਨਾਲੋਜੀ ਅਤੇ ਹੋਰ ਵਿਗਿਆਨਾ ਦੀ ਵਰਤੋਂ, ਜਿਨ੍ਹਾਂ ਵਿੱਚੋਂ ਮੁੱਖ ਸਮਾਜ ਵਿਗਿਆਨ ਅਤੇ ਸਮਾਜਿਕ ਮਨੋਵਿਗਿਆਨ ਦੀ ਵਰਤੋਂ ਹੈ। ਪੇਂਡੂ ਸਮੁਦਾ (rural community) ਰੂਬਰੂ ਸੰਬੰਧਾਂ ਵਾਲਾ ਇਲਾਕਾ, ਜਿਸ ਵਿੱਚ ਬਹੁਤੇ ਲੋਕ ਬਹੁਤੀਆਂ ਸਮਾਜਿਕ, ਆਰਥਿਕ, ਵਿਦਿਅਕ, ਧਾਰਮਿਕ ਅਤੇ ਹੋਰ ਸੇਵਾਵਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਦੀ ਉਹਨਾਂ ਨੂੰ ਇਕੱਠੇ ਰਹਿਣ ਲਈ ਲੋੜ ਹੁੰਦੀ ਹੈ, ਅਤੇ ਜਿੱਥੇ ਵਤੀਰੇ ਅਤੇ ਰਵੱਈਆਂ ਬਾਰੇ ਆਮ ਸਹਿਮਤੀ ਮੌਜੂਦ ਹੁੰਦੀ ਹੈ। ਪੇਂਡੂ ਸਮੁਦਾਇਕ ਜਥੇਬੰਦੀ (rural community organization) ਪੇਂਡੂ ਸਮੁਦਾਵਾਂ ਵਿੱਚ ਵਿਅਕਤੀਆਂ ਅਤੇ ਸਮੂਹਾਂ ਵਿੱਚ ਸੰਬੰਧਾਂ ਦਾ ਵਿਕਾਸ ਕਰਨ ਦੀ ਪ੍ਰਕਿਰਿਆ, ਜਿਸ ਰਾਹੀਂ ਉਹ ਸਮੁਦਾ ਦੇ ਸਾਰੇ ਮੈਂਬਰਾਂ ਦੀ ਸਾਂਝੀ ਭਲਾਈ ਅਤੇ ਉਚਿਤਮ ਕਦਰਾਂ ਦੀ ਪ੍ਰਾਪਤੀ ਲਈ ਸਹੂਲਤਾਂ ਪੈਦਾ ਕਰਨ ਸਥਾਪਿਤ ਰੱਖਣ ਦੇ ਯੋਗ ਹੋ ਜਾਣ। ਅਜਿਹੇ ਸੰਬੰਧਾਂ ਦੀ ਮੌਜੂਦਗੀ ਦੀ ਸਥਿਤੀ। ਪੇਂਡੂ ਸ਼ਹਿਰੀ ਲਗਾਤਾਰਤਾ (rural (folk) urban continuum) ਸਮਾਜਿਕ ਰਚਨਾਵਾਂ, ਕਿਰਿਆਵਾਂ, ਪ੍ਰਕਿਰਿਆਵਾਂ, ਸੱਭਿਆਚਾਰਿਕ ਪ੍ਰਪੰਚਾਂ ਨੂੰ ਸਮਝਣ ਲਈ ਇੱਕ ਵਧੀਆ ਸੰਕਲਪ ਹੈ। ਇਸ ਵਿੱਚ ਧਾਰਨਾ ਇਹ ਹੈ ਕਿ ਇਸ ਲਗਾਤਾਰਤਾ ਦੇ ਇੱਕ ਸਿਰੇ ਉੱਤੇ ਪੇਂਡੂ (folk) ਸਮੁਦਾ ਹੈ, ਜੋ ਛੋਟੀ ਇਕਲਵਾਂਝੀ, ਸਮਅੰਗੀ, ਰਵਾਇਤ ਦੁਆਰਾ ਪ੍ਰਬੰਧਤ, ਸਮੂਹਵਾਦੀ, ਵਿਅਕਤੀਗਤ ਦੀ ਥਾਂ ਸਾਂਝੇ ਮਨੋਰਥਾਂ ਦੀ ਪ੍ਰਾਪਤੀ ਉੱਤੇ ਆਧਾਰਿਤ ਸਵੈਧੀਨ ਸਮੁਦਾ ਹੁੰਦੀ ਹੈ, ਜਿਸ ਦੇ ਮੈਂਬਰਾਂ ਵਿਚਲੇ ਸੰਬੰਧ ਨਿੱਜੀ ਅਤੇ ਨਜ਼ਦੀਕੀ ਅਤੇ ਮਨੋਰਥ ਪ੍ਰਨਾਲੀ ਸਾਂਝੀ ਹੁੰਦੀ ਹੈ। ਰੈਡਕਲਿਫ ਬਰਾਊਨ ਅਨੁਸਾਰ, ਜਿਸ ਨੇ ਇਹ ਸੰਕਲਪ ਦਿੱਤਾ, ਇਸ ਲਗਾਤਾਰਤਾ ਦੇ ਦੂਜੇ ਸਿਰੇ ਉੱਤੇ ਅਧੁਨਿਕ ਸ਼ਹਿਰੀ ਸਮਾਜ ਹੁੰਦੇ ਹਨ, ਜਿਨ੍ਹਾਂ ਵਿੱਚ ਬਹੁਤੇ ਸੰਬੰਧ ਦੁੱਤੀਆਂ ਕਿਸਮ ਦੇ ਹੁੰਦੇ ਹਨ। ਵਿਅਕਤੀਗਤ ਹਿਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਜੋ ਅਕਾਰ ਦੇ ਬਹੁਤ ਵੱਡੇ ਹੁੰਦੇ ਹਨ ਅਤੇ ਆਧੁਨਿਕ ਸਮਾਜਿਕ ਬਣਤਰ ਦਾ ਧੁਰਾ ਹੁੰਦੇ ਹਨ। ਸਾਰੀਆਂ ਸਮਾਜਿਕ ਬਣਤਰਾਂ ਇਸ ਪੇਂਡੂ ਸ਼ਹਿਰੀ ਲਗਾਤਾਰਤਾ ਵਿੱਚ ਕਿਤੇ ਫਿੱਟ ਹੋਣਗੀਆਂ। ਇਸ ਤਰ੍ਹਾਂ ਸਮਾਜਿਕ ਰਚਨਾਵਾਂ, ਕਿਰਿਆਵਾਂ, ਸੰਬੰਧਾਂ - ਸਾਰੇ ਸਮਾਜੀ ਸੱਭਿਆਚਾਰਿਕ ਪ੍ਰਪੰਚ ਵਿੱਚ ਪਰਿਵਰਤਨ ਦਾ ਇਸ ਪੇਂਡੂ ਸ਼ਹਿਰੀ ਲਗਾਤਾਰਤਾ ਦੇ ਪੈਮਾਨੇ ਉੱਤੇ ਰੱਖ ਕੇ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸੰਕਲਪ ਟੋਨੀਜ਼ ਦੇ ਸਮੁਦਾ (gemeinschaft) ਅਤੇ ਸਭਾ (gessellschaft) ਨਾਲ ਮੇਲ ਖਾਂਦਾ ਹੈ।

      ਕਦੀ ਸਮਝਿਆ ਜਾਂਦਾ ਸੀ ਕਿ ਪੇਂਡੂ ਅਤੇ ਸ਼ਹਿਰੀ ਜੀਵਨ ਵਿੱਚ ਦੁਭਾਜਕ ਫਰਕ ਹਨ, ਪਰ ਰਾਬਰਟ ਰੈਡਫੀਲਡ ਨੇ ਪੇਂਡੂ ਸ਼ਹਿਰੀ ਲਗਾਤਾਰਤਾ ਦਾ ਸੰਕਲਪ ਦਿੱਤਾ ਜਿਸ ਅਨੁਸਾਰ ਬਹੁਤ ਛੋਟੇ ਅਕਾਰ ਦੇ ਰੂਬਰੂ ਸੰਪਰਕਾਂ ਵਾਲੇ ਪਿੰਡਾਂ ਅਤੇ ਬਹੁਤ ਵੱਡੇ, ਅੱਤ ਦੀ ਕਿਰਤ ਦੀ ਵੰਡ, ਦੁੱਤੀਆ, ਅਤੇ ਤਰਿਤੀਆਂ ਸੰਬੰਧਾਂ ਵਾਲੇ ਸ਼ਹਿਰਾਂ ਵਿੱਚ ਲੜੀ ਬਣੀ ਹੋਈ ਹੈ, ਜਿਨ੍ਹਾਂ ਅਨੁਸਾਰ ਕਿਸੇ ਸਮੁਦਾ ਦੇ ਪੇਂਡੂਪੁਣੇ ਜਾਂ ਸ਼ਹਿਰੀਪੁਣੇ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਫਰੈਂਕਨਬਰਗ ਨੇ ਪੇਂਡੂ ਅਤੇ ਸ਼ਹਿਰੀ ਵਖੇਵਿਆਂ ਨੂੰ ਰੋਲਾਂ (ਕਰਤਵਾਂ) ਦੇ ਅਤੇ ਨੈਟਵਰਕ ਦੇ ਫਰਕਾਂ ਵਿੱਚ ਬਿਆਨਿਆ। ਸ਼ਹਿਰੀ ਇਲਾਕਿਆਂ ਵਿੱਚ ਰੋਲ ਵਖੇਵੇਂ ਬਹੁਤ ਜ਼ਿਆਦਾ ਹੁੰਦੇ ਹਨ, ਅਤੇ ਨੈਟਵਰਕ ਸੰਬੰਧਾਂ ਦਾ ਜਾਲ ਵੀ ਘੱਟ ਸੰਘਣਾ ਹੁੰਦਾ ਹੈ। ਇਹਨਾਂ ਸਤਰਾਂ ਦੇ ਲੇਖਕ ਨੇ ਪੇਂਡੂ ਸ਼ਹਿਰੀ ਲਗਾਤਾਰਤਾ ਅਨੁਸਾਰ ਪਿੰਡਾਂ ਨੂੰ ਚੁਣ ਕੇ ਸਮਾਜਿਕ ਰਚਨਾ ਵਿੱਚ ਆਉਂਦੀਆਂ ਤਬਦੀਲੀਆਂ ਦਾ ਵਰਨਣ ਕੀਤਾ। ਪੇਂਡੂ ਗੈਰਫਾਰਮ ਵਸੋਂ (rural nonfarm population) ਖੇਤਾਂ ਵਿੱਚ ਰਹਿਣ ਵਾਲਿਆਂ ਤੋਂ ਬਿਨਾ, ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਸਾਰੇ ਵਿਅਕਤੀ। 2500 ਤੋਂ ਘੱਟ ਵਾਸੀਆਂ ਵਾਲੇ ਸ਼ਹਿਰੀ ਵੱਸੋਂ ਵਿੱਚ ਸ਼ਾਮਲ (incorporated) ਇਲਾਕੇ ਵਿੱਚ ਰਹਿਣ ਵਾਲੇ ਸਾਰੇ ਲੋਕ, ਸ਼ਹਿਰੀ ਵੱਸੋਂ ਵਿੱਚ ਸ਼ਾਮਲ ਨਾ ਕੀਤੇ ਗਏ ਪਿੰਡਾਂ ਦੇ ਸਾਰੇ ਵਾਸੀ ਅਤੇ ਖੇਤੀ ਵਾਲੀ ਧਰਤੀ ਉੱਤੇ ਰਹਿਣ ਵਾਲੇ ਲੋਕ, ਜਿਨ੍ਹਾਂ ਨੂੰ ਫਾਰਮ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਮੁੱਖ ਰੂਪ ਵਿੱਚ ਕਿਸਾਨ ਮਜ਼ਦੂਰ ਆਉਂਦੇ ਹਨ। ਪੇਂਡੂ ਫਾਰਮ ਵੱਸੋਂ (rural farm population) ਕਿੱਤੇ ਦੇ ਭਿੰਨ ਭੇਤ ਬਗੈਰ ਪੇਂਡੂ ਇਲਾਕੇ ਵਿੱਚ ਸਥਿਤ ਫਾਰਮਾਂ ਵਿੱਚ ਰਹਿੰਦੇ ਸਾਰੇ ਲੋਕ। ਸ਼ਹਿਰੀ ਕਰਾਰ ਦਿੱਤੇ ਗਏ ਫਾਰਮਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਹਿਰੀ ਫਾਰਮ ਵੱਸੋਂ ਆਖਿਆ ਜਾਂਦਾ ਹੈ। ਫਾਰਮ ਮਜ਼ਦੂਰ, ਜੋ ਫਾਰਮਾਂ ਵਿੱਚ ਨਹੀਂ ਰਹਿੰਦੇ, ਫਾਰਮ ਵੱਸੋਂ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ। ਪੇਂਡੂ ਵਸੋਂ (rural population) ਸ਼ਹਿਰੀ ਇਲਾਕਿਆਂ ਵਿੱਚ ਰਹਿਣ ਵਾਲੀ ਸ਼ਹਿਰੀ ਵੱਸੋਂ ਦੇ ਉਲਟ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੀ ਵੱਸੋਂ। ਪੇਂਡੂ ਅਤੇ ਸ਼ਹਿਰੀ ਇਲਾਕਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਪਰ ਅੰਕੜਾਤਮਕ ਵਿਧੀ ਅਨੁਸਾਰ ਪੇਂਡੂ ਅਤੇ ਸ਼ਹਿਰੀ ਵੱਸੋਂ ਵਿੱਚ ਫਰਕ ਦੱਸਣ ਲਈ ਕਿਸੇ ਥਾਂ ਦੀ ਵੱਸੋਂ ਵੱਲ ਇਸ਼ਾਰਾ ਕੀਤਾ ਜਾਂਦਾ ਹੈ। ਕਾਰਪੋਰੇਟ ਇਲਾਕੇ ਵਿੱਚ ਸ਼ਾਮਲ ਨਾ ਕੀਤੀ ਗਈ ਵਸੋਂ ਅਤੇ ਕਾਰਪੋਰੇਸ਼ਨ ਵਿੱਚ ਸ਼ਾਮਲ ਕੀਤੀ ਗਈ ਵਸੋਂ, ਜਿਸ ਦਾ ਅਕਾਰ ਸ਼ਹਿਰਾਂ ਦੇ ਘਟਤਮ ਅਕਾਰ ਤੋਂ ਛੋਟਾ ਹੁੰਦਾ ਹੈ। ਅਮਰੀਕਾ ਵਿੱਚ 1910 ਤੋਂ ਲੈ ਕੇ ਸ਼ਹਿਰ ਦੀ ਘੱਟੋ-ਘੱਟ ਅਬਾਦੀ 2500 ਵਿਅਕਤੀ ਨਿਸ਼ਚਿਤ ਕੀਤੀ ਗਈ ਹੈ ਅਤੇ ਇਸ ਤੋਂ ਘੱਟ ਵੱਸੋਂ ਦੇ ਇਲਾਕੇ ਪੇਂਡੂ ਗਿਣੇ ਗਏ ਹਨ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 31096, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.