ਪੈਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੈਜ [ਨਾਂਇ] ਇੱਜ਼ਤ , ਆਨ; ਨਾਮਵਰੀ, ਸ਼ੁਹਰਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੈਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੈਜ. ਸਿੰਧੀ. ਸੰਗ੍ਯਾ—ਪ੍ਰਤਿ੄਎੠. ਮਾਨ. ਇੱਜ਼ਤ. “ਜਨ ਕੀ ਪੈਜ ਸਵਾਰੀ ਆਪਿ.”(ਗੂਜ ਮ: ੫) “ਜਨ ਕੀ ਪੈਜ ਬਢਾਈ.” (ਮਾਰੂ  ਮ: ੯) ੨ ਨਾਮਵਰੀ. “ਅੰਦਰਹੁ ਝੂਠੇ, ਪੈਜ ਬਾਹਰਿ.” (ਵਾਰ ਆਸਾ) ੩ ਪ੍ਰਤਿਗ੍ਯਾ. ਪ੍ਰਣ. “ਪੁਨ ਤੇਰੇ ਵਾਕਨ ਕੋ ਧਿਕ ਧਿਕ, ਕਰਨ ਪੈਜ ਕੋ ਧਿਕ ਧਿਕ ਹੋਇ.” (ਗੁਪ੍ਰਸੂ) ੪ ਪਾਦਜ. ਪੈਰਾਂ ਤੋਂ ਜੰਮਿਆ ਸ਼ੂਦ੍ਰ । ੫ ਪੈ (ਦੁੱਧ) ਤੋਂ ਉਪਜਿਆ ਮੱਖਣ । ੬ ਪੈ (ਜਲ) ਤੋਂ ਜਨਮਿਆ, ਕਮਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੈਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੈਜ (ਸੰ.। ਸੰਸਕ੍ਰਿਤ ਪ੍ਰਤਿਗ੍ਯਾ। ਪੁ. ਪੰਜਾਬੀ ਪਤੀਆ, ਪਏਜ। ਨ. ਪੰਜਾਬੀ ਪੈਜ)* ਇਜ਼ਤ , ਆਬਰੋ, ਪਤਿ। ਯਥਾ-‘ਤੇਰੀ ਪੈਜ ਪਿਛੰਉਡੀ ਹੋਇਲਾ’। ਤਥਾ-‘ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ’।

----------

* ਪ੍ਰਤਿੱਗ੍ਯਾ ਦੇ ਪੰਜਾਬੀ ਵਿਚ ਦੋ ਰੂਪ ਅੱਡ ਅੱਡ ਅਰਥਾਂ ਵਿਚ ਚਲੇ ਗਏ ਹਨ, -ਪਤੀਆ- ਤਾਂ -ਪ੍ਰੱਣ- ਅਤੇ -ਪ੍ਰੱਣ ਦੇ ਪਰਤਾਵੇ- ਦੇ ਅਰਥ ਦੇਂਦਾ ਹੈ, ਪਰ -ਪੈਜ- ਕੇਵਲ ਇੱਜ਼ਤ, ਆਬਰੂ ਦੇ ਅਰਥ ਦੇਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 27955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.