ਪ੍ਰੋਜੈੱਕਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Projector

ਜਦੋਂ ਕਿਸੇ ਪੇਸ਼ਕਾਰੀ ਜਾਂ ਪ੍ਰਸਤੁਤੀ (Presentation) ਨੂੰ ਸਰੋਤਿਆਂ ਵਿੱਚ ਇਕ ਆਕਰਸ਼ਕ ਢੰਗ ਨਾਲ ਪੇਸ਼ ਕਰਨਾ ਹੋਵੇ ਤਾਂ ਪ੍ਰੋਜੈੱਕਟਰ ਇਸਤੇਮਾਲ ਕੀਤੇ ਜਾਂਦੇ ਹਨ। ਤੁਸੀਂ ਆਪਣੇ ਪੀਸੀ ਜਾਂ ਲੈਪਟਾਪ ਨਾਲ ਪ੍ਰੋਜੈੱਕਟਰ ਜੋੜ ਕੇ ਪੇਸ਼ਕਸ਼ ਨੂੰ ਲੋਕਾਂ ਦੇ ਇਕੱਠ ਵਿੱਚ ਵਿਖਾ ਸਕਦੇ ਹੋ। ਜੋ ਕੁਝ ਤੁਸੀਂ ਮੌਨੀਟਰ ਦੀ ਸਕਰੀਨ ਉੱਤੇ ਦੇਖ ਰਹੇ ਹੁੰਦੇ ਹੋ ਉਹੀ ਕੁੱਝ ਪ੍ਰੋਜੈੱਕਟਰ ਦੀ ਸਕਰੀਨ ਉੱਤੇ ਵੱਡੇ ਅਕਾਰ ਵਿੱਚ ਦਿਖਾਈ ਦਿੰਦਾ ਹੈ। ਅੱਜ ਸੈਮੀਨਾਰ ਹਾਲਾਂ ਅਤੇ ਭਾਸ਼ਣ ਵਾਲੇ ਕਮਰਿਆਂ ਵਿੱਚ ਪ੍ਰੋਜੈੱਕਟਰ ਦੀ ਵਰਤੋਂ ਕੀਤੀ ਜਾਂਦੀ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.