ਬਾਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਲਾ (ਨਾਂ,ਪੁ) 1 ਛੱਤ ਨੂੰ ਸਹਾਰਾ ਦੇਣ ਲਈ ਛਤੀਰਾਂ ਜਾਂ ਕੰਧ ਉੱਤੇ ਰੱਖਿਆ ਜਾਣ ਵਾਲਾ ਲੱਕੜੀ ਦਾ ਚੌਰਸ ਟੰਬਾ 2 ਇੱਕ ਜਾਂ ਦੋ ਬਾਹਾਂ ਦੇ ਜ਼ੋਰ ਹੰਭਲਾ ਮਾਰ ਕੇ ਭੋਂਏਂ ਤੋਂ ਚੁੱਕ ਕੇ ਸਿਰ ਤੋਂ ਉੱਚੀ ਕੀਤੀ ਕੋਈ ਭਾਰੀ ਚੀਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਲਾ 1 [ਨਾਂਇ] ਕੁੜੀ , ਮੁਟਿਆਰ 2 [ਨਾਂਪੁ] ਸ਼ਤੀਰ ਥੱਲੇ ਦੇਣ ਵਾਲ਼ਾ ਚੌਰਸ ਅਤੇ ਲੰਮਾ ਲੱਕੜੀ ਦਾ ਟੋਟਾ 3 [ਨਾਂਪੁ] ਕਿਸੇ ਭਾਰੀ ਚੀਜ਼ ਨੂੰ ਬਾਹਾਂ ਦੇ ਜ਼ੋਰ ਨਾਲ ਸਿਰੋਂ ਉਤਾਂਹ ਲਿਜਾਉਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4818, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬਾਲਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਲਾ (ਗੁ.। ਸੰਸਕ੍ਰਿਤ ਬਾਲਾ=ਇਸਤ੍ਰੀ ੧੬ ਵਰ੍ਹੇ ਤੋਂ ਘਟ ਉਮਰ ਦੀ) ੧. ਮੁਗਧਾ ਇਸਤ੍ਰੀ। ਪਤੀ ਤੋਂ ਸੰਗਣ ਵਾਲੀ ਵਹੁਟੀ। ਭਾਵ ਜਗ੍ਯਾਸੂ। ਯਥਾ-‘ਥਰ ਹਰ ਕੰਪੈ ਬਾਲਾ ਜੀਉ’। ਥਰ ਥਰ ਕੰਬਦਾ ਹੈ ਮੇਰਾ ਮੁਗਧਾ ਇਸਤ੍ਰੀ ਵਰਗਾ (ਡਰਨੇ ਵਾਲਾ) ਦਿਲ। ਤਥਾ-‘ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ’। ਗੁਣਦੇ ਹਨ ਗੁਣੀ ਤੇ ਸੁਣਦੇ ਹਨ ਜਗ੍ਯਾਸੂ।

੨. (ਅ਼ਰਬੀ ਬਾਲ=ਬੇ ਪਰਵਾਹ) ਬੇਪਰਵਾਹ। ਯਥਾ-‘ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ’।

੩. (ਹਿੰਦੀ) ਬਾਲਕਾ। ਯਥਾ-‘ਓਹੁ ਨ ਬਾਲਾ ਬੂਢਾ ਭਾਈ ’।

੪. (ਫ਼ਾਰਸੀ ਬਾਲਾ=ਉੱਚਾ, ਵਡਾ) ਯਥਾ-‘ਪਿਰੁ ਰਲੀਆਲਾ ਜੋਬਨੁ ਬਾਲਾ’।                   ਦੇਖੋ, ‘ਰਲੀਆਲਾ’

੫. ਨਵੀਨ ਜੋਬਨ ਵਾਲਾ।          ਦੇਖੋ , ‘ਜੋਬਨੁ ਬਾਲਾ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.