ਬੁੱਧੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁੱਧੂ (ਵਿ,ਪੁ) ਮੂਰਖ; ਘੱਟ ਅਕਲ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੁੱਧੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁੱਧੂ [ਵਿਸ਼ੇ] ਮੂਰਖ , ਕਮਲਾ, ਬੇਵਕੂਫ਼, ਬੇਅਕਲ , ਬੁੱਧਹੀਣ, ਉਜੱਡ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੁੱਧੂ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬੁੱਧੂ : ਇਹ ਲਾਹੌਰ ਨਿਵਾਸੀ ਸੁੱਧੂ ਘੁਮਿਆਰ ਦਾ ਪੁੱਤਰ ਸੀ ਜੋ ਆਮ ਤੌਰ ਤੇ ਸਰਕਾਰੀ ਇਮਾਰਤਾਂ ਲਈ ਇੱਟਾਂ ਪਕਾਇਆ ਕਰਦਾ ਸੀ। ਨੂਰਜਹਾਂ ਦੇ ਭਾਈ ਅੱਬੁਲਹਸਨ (ਆਸਫ਼ਜਾਹ) ਦੇ ਮਹਿਲ ਲਈ ਵੀ ਲਾਹੌਰ ਵਿਖੇ ਕਾਫ਼ੀ ਆਵੇ ਲਗਾਏ ਸਨ।

ਬੁੱਧੂ ਨੇ ਇਕ ਵਾਰ ਬਹੁਤ ਵੱਡਾ ਆਵਾ ਤਿਆਰ ਕਰ ਕੇ ਗੁਰੂ ਅਰਜਨ ਦੇਵ ਜੀ ਦੇ ਹਜ਼ੂਰ ਅਰਦਾਸ ਕਰਵਾਈ ਕਿ ਆਵਾ ਪੱਕਾ ਨਿਕਲੇ। ਸੰਗਤ ਨੇ ਪ੍ਰਸ਼ਾਦ ਛਕ ਕੇ ਅਰਦਾਸ ਕੀਤੀ। ਪ੍ਰਸ਼ਾਦ ਵਰਤਣ ਤੋਂ ਬਾਅਦ ਭਾਈ ਲੱਖੂ ਉਥੇ ਪਹੁੰਚਿਆ ਅਤੇ ਪ੍ਰਸ਼ਾਦ ਮੰਗਿਆ ਤਾਂ ਇਸ ਦੇ ਦਰਬਾਨਾਂ ਨੇ ਉਸ ਨੂੰ ਅੰਦਰ ਨਾ ਜਾਣ ਦਿੱਤਾ ਤਾਂ ਉਸ ਨੇ ਕਿਹਾ ਕਿ ਇਹ ਆਵਾ ਪਿੱਲਾ ਰਹੇਗਾ। ਜਦੋਂ ਇੱਟਾਂ ਪਿੱਲੀਆਂ ਨਿਕਲੀਆਂ ਤਾਂ ਬੁੱਧੂ ਨੇ ਗੁਰੂ ਜੀ ਕੋਲ ਬੇਨਤੀ ਕੀਤੀ। ਗੁਰੂ ਸਾਹਿਬ ਨੇ ਫੁਰਮਾਇਆ ਕਿ ਪ੍ਰੇਮੀ ਸਿੱਖ

ਲੱਖੂ ਦਾ ਬਚਨ ਤਾਂ ਅਟੱਲ ਹੈ ਪਰ ਤੇਰੀਆਂ ਕੱਚੀਆਂ ਇੱਟਾਂ ਪੱਕੀਆਂ ਦੇ ਮੁੱਲ ਵਿਕਣਗੀਆਂ। ਉਸ ਸਾਲ ਲਾਹੌਰ ਵਿਖੇ ਬਹੁਤ ਬਰਸਾਤਾਂ ਹੋਈਆਂ ਜਿਸ ਕਾਰਨ ਬੁੱਧੂ ਦੀਆਂ ਪਿੱਲੀਆਂ ਇੱਟਾਂ ਵੀ ਮਹਿੰਗੇ ਮੁੱਲ ਵਿਕ ਗਈਆਂ।

ਇਹ ਆਵਾ ਲਾਹੌਰ ਤੋਂ ਲਗਭਗ ਪੰਜ ਕਿ .ਮੀ. ਦੂਰ ਸ਼ਾਲਾਮਾਰ ਸੜਕ ਤੋਂ ਦੱਖਣ ਵੱਲ ਵਾਕਿਆ ਸੀ ਜਿਥੇ ਹੁਣ ਦੇਸੀ ਈਸਾਈਆਂ ਦਾ ਕਬਰਿਸਤਾਨ ਹੈ। ਇਤਿਹਾਸਕਾਰਾਂ ਅਨੁਸਾਰ ਇਸ ਆਵੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਨਰਲ ਅਵੀਤਾਬੀਲ (Avitabile) ਨੇ ਆਪਣੀ ਕੋਠੀ ਬਣਵਾਈ ਸੀ ਪਰ ਹੁਣ ਉਸ ਦਾ ਕੋਈ ਨਿਸ਼ਾਨ ਵੀ ਨਹੀਂ ਮਿਲਦਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 16197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-08-04-45-31, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.882; ਤ. ਗੁ. ਖਾ. : 370

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.