ਬੈਰਾੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੈਰਾੜੀ (ਸੰ.। ਦੇਸ਼ ਭਾਸ਼ਾ) ਇਹ ਰਾਗਨੀ ਗੁਰਮਤ ਸੰਗੀਤ* ਵਿਚ ਸਿਰੀ ਰਾਗ ਦੀ ਰਾਗਨੀ ਹੈ। ਸਾਰੰਗ ਅਤੇ ਸਿਰੀ ਰਾਗ ਮਿਲਕੇ ਬੈਰਾੜੀ ਹੁੰਦੀ ਹੈ। ਪਰੰਤੂ ਹੋਰਨਾਂ ਮਤਾਂ ਵਿਚ ਜਿਹਾਕੁ ਸਿੱਧ ਸਾਰਸੁਤ ਦੇ ਮੱਤ ਵਿਚ ਮਾਲਕੌਸ ਦੀ ਰਾਗਨੀ ਹੈ। ਸ਼ਿਵ ਮੱਤ ਵਿਚ ਬਸੰਤ ਦੀ ਰਾਗਨੀ ਹੈ। ਕਾਲੀ ਨਾਥ ਮੱਤ ਵਿਚ ਪੰਚਮ ਦੀ ਰਾਗਨੀ ਹੈ। ਮੇਲ ਭੀ ਹੋਰ ਹੋਰ ਹਨ। ਯਥਾ-‘ਬੈਰਾਰੀ ਕਰਨਾਟੀ ਧਰੀ’।

----------

* ਕ੍ਰਿਤ ਡਾਕਟਰ ਚਰਨ ਸਿੰਘ ਜੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.