ਬੰਧੂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bandhu_ਬੰਧੂ: ਮਿਤਾਕਸ਼ਰਾ ਹਿੰਦੂ ਕਾਨੂੰਨ ਅਧੀਨ ਵਾਰਸਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ। ਉਹ ਹਨ (1) ਸਮਾਨਗੋਤਰ ਜਾਂ ਸਮਗੋਤ ਸਪਿੰਡਾ (2) ਸਮਾਨੋਦਕ ਅਤੇ (3) ਬੰਧੂ ਅਥਵਾ ਭਿੰਨ ਗੋਤਰ ਸੰਪਿੰਡਾ। ਪਹਿਲੇ ਵਰਗ ਵਿਚ ਸਮਗੋਤਰ ਸਪਿੰਡਾ ਆਉਂਦੇ ਹਨ। ਉਨ੍ਹਾਂ ਦੇ ਨ ਹੋਣ ਦੀ ਸੂਰਤ ਵਿਚ ਸਮਾਨੋਦਕ ਆਉਂਦੇ ਹਨ, ਜਿਨਾਂ ਵਿਚ ਮਿਰਤਕ ਦੀ ਨਰ-ਪਰੰਪਰਾ ਵਿਚ ਪੁਰਸ਼ ਸੰਤਾਨ ਅਤੇ ਵਡੇਰੇ ਸ਼ਾਮਲ ਹੁੰਦੇ ਹਨ। ਇਸ ਵਰਗ ਦੇ ਵੀ ਵਾਰਸ ਨ ਹੋਣ ਦੀ ਸੂਰਤ ਵਿਚ ਬੰਧੂ ਆਉਂਦੇ ਹਨ। ਉਹ ਹੁੰਦੇ ਤਾਂ ਸਪਿੰਡ ਹੀ ਹਨ ਲੇਕਿਨ ਇਸਤਰੀ ਰਾਹੀਂ ਸਬੰਧਤ ਹੁੰਦੇ ਹਨ। ਅਗੋਂ ਇਨ੍ਹਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ ਅਤੇ ਉਹ ਹਨ :-

(i)    ਆਤਮ-ਬੰਧੂ ਅਰਥਾਤ ਭੂਆ ਦੇ ਪੁੱਤਰ , ਮਾਸੀ ਦੇ ਪੁੱਤਰ ਅਤੇ ਮਾਮੇ ਦੇ ਪੁੱਤਰ ਆਤਮ ਬੰਧੂ ਆਖਵਾਉਂਦੇ ਹਨ।

(ii)    ਪਿਤਾ ਦੀ ਭੂਆ ਦੇ ਪੁੱਤਰ, ਪਿਤਾ ਦੀ ਮਾਸੀ ਦੇ ਪੁੱਤਰ ਅਤੇ ਮਾਮੇ ਦੇ ਪੁੱਤਰਾਂ ਨੂੰ ਪਿਤਰੀ-ਬੰਧੂ ਦਾ ਨਾਂ ਦਿੱਤਾ ਜਾਂਦਾ ਹੈ; ਅਤੇ

( iii) ਮਾਂ ਦੀ ਭੂਆ ਦੇ ਪੁੱਤਰ, ਮਾਂ ਦੀ ਮਾਸੀ ਦੇ ਪੁੱਤਰ ਅਤੇ ਮਾਂ ਦੇ ਮਾਮੇ ਦੇ ਪੁੱਤਰ ਮਾਤਰੀ ਬੰਧੂ ਅਖਵਾਉਂਦੇ ਹਨ। ਇਸ ਤਰ੍ਹਾਂ ਮਿਤਕਾਸ਼ਰਾ ਪ੍ਰਣਾਲੀ ਵਿਚ ਬੰਧੂ ਸ਼ਬਦ ਦੇ ਨਿਖੜਵੇਂ ਅਤੇ ਤਕਨੀਕੀ ਅਰਥ ਹਨ। ਮੋਟੇ ਤੌਰ ਤੇ ਇਹ ਹੈ ਕਿ ਪਹਿਲ ਮਿਰਤਕ ਦੇ ਬੰਧੂਆਂ ਨੂੰ ਉਸ ਤੋਂ ਪਿਛੋਂ ਪਿਤਰੀ ਬੰਧੂਆਂ ਨੂੰ ਦਿੱਤੀ ਜਾਂਦੀ ਹੈ ਅਤੇ ਅੰਤ ਵਿਚ ਮਾਤਰੀ ਬੰਧੂ ਆਉਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.