ਭਤੀਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਤੀਜਾ (ਨਾਂ,ਪੁ) ਭਰਾ ਦਾ ਪੁੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਤੀਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਤੀਜਾ [ਨਾਂਪੁ] ਭਰਾ ਦਾ ਪੁੱਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਤੀਜਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bhatija_ਭਤੀਜਾ: ਭਤੀਜਾ ਦਾ ਸੀਮਤ ਅਰਥ ਭਰਾ ਦਾ ਪੁੱਤਰ ਹੈ। ਪਰ ਅਸਲ ਵਿਚ ਇਹ ਰਿਸ਼ਤੇਦਾਰੀ ਦੂਰ ਤਕ ਚਲੀ ਜਾਂਦੀ ਹੈ। ਮੁਦਈ ਦਾ ਕਹਿਣਾ ਸੀ ਕਿ ਰਵਾਜ ਅਨੁਸਾਰ ਹੱਕ-ਸ਼ੁਫ਼ੇ ਦਾ ਪਹਿਲਾ ਅਧਿਕਾਰਭਾਈ ਭਤੀਜਾ ਸ਼ਰੀਕ ਹਕੀਅਤ ਨੂੰ ਪ੍ਰਾਪਤ ਸੀ। ਹੇਠਲੀ ਅਦਾਲਤ ਦਾ ਕਹਿਣਾ ਸੀ ਕਿ ਸਬੰਧਤ ਜ਼ਿਲੇ ਦੇ ਪਿੰਡਾਂ ਵਿਚ ਇਸ ਵਾਕੰਸ਼ ਦੇ ਵਿਸਤ੍ਰਿਤ ਅਰਥ ਲਏ ਜਾਂਦੇ ਸਨ ਅਤੇ ਇਸ ਦਾ ਮਤਲਬ ਇਹ ਨਹੀਂ ਸੀ ਕਿ ਭਰਾ ਨੂੰ ਭਤੀਜੇ ਤੋਂ ਤਰਜੀਹ ਦਿੱਤੀ ਜਾਵੇਗੀ। ਹੱਕਸੁਫ਼ਾ ਕਰਨ ਵਾਲਿਆਂ ਦਾ ਦੂਜਾ ਸੈੱਟ ਉਨ੍ਹਾਂ ਵਿਅਕਤੀ ਤੋਂ ਮਿਲ ਕੇ ਬਣਦਾ ਸੀ ਕਿ ਪੱਤੀ ਵਿਚ ਸਹਿ ਹਿੱਸੇਦਾਰ ਸਨ ਅਤੇ ਉਨ੍ਹਾਂ ਵਿਚ ਗ਼ੈਰ-ਰਿਸ਼ਤੇਦਾਰ ਵੀ ਸ਼ਾਮਲ ਕੀਤੇ ਜਾ ਸਕਦੇ ਸਨ ਅਤੇ ਹੱਕਸ਼ੁਫ਼ਾ ਕਰਨ ਵਾਲਿਆਂ ਦਾ ਤੀਜਾ ਸੈੱਟ ਪਿੰਡ ਵਿਚ ਦੇ ਸਹਿ ਹਿੱਸੇਦਾਰ ਦਾ ਸੀ। ਮੁਦਈ ਅਦਾਲਤ ਵਿਚ ਆਇਆ ਸੀ ਕਿ ਵਾਜਬ-ਉਲ-ਅਰਜ਼ ਤੇ ਆਧਾਰਤ ਰਵਾਜ ਅਨੁਸਾਰ ਉਸ ਨੂੰ ਤਰਜੀਹ ਮਿਲਣੀ ਚਾਹੀਦੀ ਸੀ। ਇਸ ਕੇਸ ਵਿਚ ਕਰਾਰ ਦਿੱਤਾ ਗਿਆ ਕਿ ਭਾਰਤੀ ਭਾਸ਼ਾਵਾਂ ਵਿਚ ਭਰਾ ਭਤੀਜੇ ਦਾ ਅਰਥ ਉਨ੍ਹਾਂ ਦੇ ਅੰਗਰੇਜ਼ੀ ਸਮਾਨਾਰਥਕ ਸ਼ਬਦਾਂ ਅਰਥਾਤ Brothers & nephews ਨਾਲੋਂ ਵਿਸ਼ਾਲ ਹੈ। ਹੇਠਲੀ ਅਦਾਲਤ ਦਾ ਇਹ ਨਿਰਨਾ ਉੱਚ ਅਦਾਲਤ ਨੇ ਬਰਕਰਾਰ ਰਖਿਆ (ਸ਼ਮਸ਼ੇਰ ਸਿੰਘ ਬਨਾਮ ਸ਼ੇਰ ਸਿੰਘ 56 ਆਈ ਸੀ 183)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.