ਭਰਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਰਤ 1 [ਨਾਂਪੁ] ਸ੍ਰੀ ਰਾਮਚੰਦਰ ਦਾ ਛੋਟਾ ਭਰਾ; ਰਾਜਾ ਦੁਸ਼ਿਅੰਤ ਦਾ ਪੁੱਤਰ ਜਿਸ ਦੇ ਨਾਂ ਤੇ ਭਾਰਤ ਦਾ ਨਾਂ ਪਿਆ 2 [ਨਾਂਇ] ਮਿੱਟੀ ਆਦਿ ਜਿਸ ਨਾਲ਼ ਥਾਂ ਭਰੀ ਜਾਂਦੀ ਹੈ, ਭਰਤੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਰਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਰਤ (ਸੰ.। ਸੰਸਕ੍ਰਿਤ ਭਰੑਤ੍ਰਿ। ਪੰਜਾਬੀ ਭਰਤ, ਭਰਤਾ, ਭਰਤਾਰ) ਪਤੀ। ਯਥਾ-‘ਭਰਤ ਬਿਹੂਨ ਕਹਾ ਸੋਹਾਗੁ ’। ਤਥਾ-‘ਜਿਉ ਤਰੁਨਿ ਭਰਤ ਪਰਾਨ’। ਜੀਕੂੰ ਪਤੀ ਇਸਤ੍ਰੀ ਦੇ ਪ੍ਰਾਣ (ਆਸ੍ਰਾ) ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਭਰਤ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭਰਤ : ਇਹ ਅਯੁੱਧਿਆ ਦੇ ਰਾਜਾ ਦਸ਼ਰਥ ਦਾ ਪੁੱਤਰ ਅਤੇ ਸ੍ਰੀ ਰਾਮਚੰਦਰ ਜੀ ਦਾ ਛੋਟਾ ਭਰਾ ਸੀ ਜਿਹੜਾ ਰਾਣੀ ਕੈਕੇਈ ਦੀ ਕੁੱਖ ਤੋਂ ਪੈਦਾ ਹੋਇਆ। ਜਨਕਪੁਰ ਦੇ ਰਾਜਾ ਜਨਕ ਦੀ ਪੁੱਤਰੀ ਮਾਂਡਵੀ ਨਾਲ ਇਸ ਦਾ ਵਿਆਹ ਹੋਇਆ। ਇਸ ਦੇ ਤਕਸ਼ ਅਤੇ ਪੁਸ਼ਕਲ ਨਾਂ ਦੇ ਦੋ ਪੁੱਤਰ ਸਨ। ਜਿਸ ਸਮੇਂ ਰਾਮ ਚੰਦਰ ਜੀ ਦਾ ਰਾਜ ਤਿਲਕ ਹੋਣ ਵਾਲਾ ਸੀ। ਉਸ ਵੇਲੇ ਇਹ ਸ਼ਤਰੂਘਨ ਨਾਲ ਆਪਣੇ ਨਾਨਕੇ ਗਿਆ ਹੋਇਆ ਸੀ। ਇਸ ਦੀ ਮਾਂ ਕੈਕੇਈ ਨੇ ਰਾਜਾ ਦਸ਼ਰਥ ਤੋਂ ਭਰਤ ਲਈ ਰਾਜ ਤਿਲਕ ਅਤੇ ਰਾਮ ਜੀ ਲਈ 14 ਸਾਲ ਦਾ ਬਨਵਾਸ ਮੰਗ ਲਿਆ ਜੋ ਭਰਤ ਨੂੰ ਚੰਗਾ ਨਾ ਲੱਗਿਆ ਅਤੇ ਇਸ ਨੇ ਇਹ ਕਹਿ ਕੇ ਰਾਜ ਠੁਕਰਾ ਦਿੱਤਾ ਕਿ ਉਸ ਤੇ ਹੱਕ ਇਸ ਦੇ ਵੱਡੇ ਭਰਾ ਸ੍ਰੀ ਰਾਮ ਚੰਦਰ ਜੀ ਦਾ ਹੈ। ਭਰਤ ਦੀ ਇਹ ਉਦਾਰਤਾ ਸੰਸਾਰ ਵਿਚ ਬੇਜੋੜ ਗਿਣੀ ਜਾਂਦੀ ਹੈ। ਭਰਤ ਨੇ ਸ੍ਰੀ ਰਾਮ ਚੰਦਰ ਜੀ ਨੂੰ ਬਨਵਾਸ ਤੋਂ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਵੀ ਆਪਣੀ ਪ੍ਰਤਿਗਿਆ ਛੱਡਣਾ ਨਹੀਂ ਸਨ ਚਾਹੁੰਦੇ। ਇਸ ਲਈ ਇਸ ਨੇ ਉਨ੍ਹਾਂ ਦੀਆਂ ਖੜਾਵਾਂ ਨੂੰ ਰਾਜ ਸਿੰਘਾਸਨ ਉੱਤੇ ਰੱਖਿਆ ਅਤੇ ਆਪ ਉਨ੍ਹਾਂ ਖੜਾਵਾਂ ਦਾ ਪ੍ਰਤੀਨਿਧੀ ਬਣ ਕੇ 14 ਸਾਲ ਤਕ ਰਾਜ ਕੀਤਾ।

ਇਹ ਇਕ ਮਹਾਨ ਯੋਧਾ ਵੀ ਸੀ। ਰਾਮ ਚੰਦਰ ਜੀ ਦੇ ਸ਼ਾਸਨ ਕਾਲ ਵਿਚ ਭਰਤ ਦੇ ਮਾਮੇ ਨੇ ਇਕ ਵਾਰੀ ਸੁਨੇਹਾ ਭੇਜਿਆ ਕਿ ਉਸ ਨੂੰ ਗੰਧਰਵਾਂ ਨੇ ਘੇਰਾ ਲਿਆ ਹੈ ਇਸ ਲਈ ਸਹਾਇਤਾ ਦੀ ਸਖ਼ਤ ਲੋੜ ਹੈ ਤਾਂ ਰਾਮ ਜੀ ਨੇ ਭਰਤ ਦੀ ਅਗਵਾਈ ਹੇਠਾ ਸੈਨਾ ਭੇਜੀ। ਗੰਧਰਵਾਂ ਨੂੰ ਹਰਾ ਕੇ ਭਰਤ ਨੇ ਦੋ ਨਗਰਾਂ ਦੀ ਸਥਾਪਨਾ ਕੀਤੀ। ਇਕ ਨਗਰ ਦਾ ਨਾਂ ‘ਤਕਸ਼ਸ਼ਿਲਾ’ ਰੱਖਿਆ ਅਤੇ ਆਪਣੇ ਪੁੱਤਰ ਤਕਸ਼ ਨੂੰ ਰਾਜ ਅਧਿਕਾਰੀ ਨਿਯੁਕਤ ਕੀਤਾ ਅਤੇ ਦੂਜੇ ਨਗਰ ਦਾ ਨਾਂ ‘ਪੁਸ਼ਕਲਾਵਤ’ ਰੱਖਿਆ ਅਤੇ ਪੁਸ਼ਕਲ ਨੂੰ ਦੇ ਦਿੱਤਾ ਅਤੇ ਆਪ ਅਯੁੱਧਿਆ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਜਾ ਕੇ ਆਪਣੀ ਦੇਹ ਦਾ ਤਿਆਗ ਕਰ ਦਿੱਤਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 164, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2020-11-27-03-43-31, ਹਵਾਲੇ/ਟਿੱਪਣੀਆਂ: ਹ. ਪੁ.–ਪ੍ਰਾ. ਚ. ਕੋ. : 554; ਚ. ਕੋ. : 316; ਹਿ. ਵਿ. ਕੋ. 8:434; ਮ.ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.