ਭੰਬੀਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਬੀਰੀ (ਨਾਂ,ਇ) ਕਾਟਵੀਂ ਵਿਧਾ ਦੁਆਰਾ ਕਾਗਜ਼ ਦੇ ਟੇਢ੍ਹੇ ਫਰਾਂ ਦੇ ਨਮੂਨੇ ਨੂੰ ਕਾਨੇ ਦੇ ਮੂੰਹ ’ਤੇ ਲਾ ਕੇ ਹਵਾ ਨਾਲ ਘੁੰਮਣ ਵਾਲੀ ਬਣਾਈ ਬਾਲਾਂ ਦੇ ਖੇਡਣ ਵਾਲੀ ਫਿਰਕੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੰਬੀਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਬੀਰੀ [ਨਾਂਇ] ਬੜੀ ਤੇਜ਼ੀ ਨਾਲ਼ ਘੁੰਮਣ ਵਾਲ਼ਾ ਬੱਚਿਆਂ ਦਾ ਇੱਕ ਖਿਡੌਣਾ; ਗੋਲ ਚੱਕਰੀ; ਇੱਕ ਗਹਿਣੇ ਦਾ ਨਾਮ [ਨਾਂਇ] ਉੱਡਣ ਵਾਲ਼ਾ ਕੀੜਾ ਜੋ ਮੱਖੀਆਂ ਖਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੰਬੀਰੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭੰਬੀਰੀ : ਛੋਟੇ ਬੱਚਿਆਂ ਦਾ ਇਕ ਖਿਡੌਣਾ ਹੁੰਦਾ ਹੈ ਜਿਸ ਨੂੰ ਹੱਥ ਨਾਲ ਭੁਆਂਟੀ ਦਿੱਤੀ ਜਾਂਦੀ ਹੈ ਅਤੇ ਇਹ ਲਾਟੂ ਦੀ ਤਰ੍ਹਾਂ ਘੁੰਮਦੀ ਹੈ। 

ਕਾਗਜ਼ ਦੇ ਚੌ-ਕਲੀਏ ਪੁੱਲ ਵਿਚ ਕਾਨਾ ਫਸਾ ਕੇ ਤਿਆਰ ਕੀਤਾ ਇਕ ਖਿਡੌਣਾ ਵੀ ਭੰਬੀਰੀ ਅਖਵਾਉਂਦਾ ਹੈ। ਇਸ ਨੂੰ ਫੜ ਕੇ ਬੱਚੇ ਦੌੜਦੇ ਹਨ ਅਤੇ ਇਹ ਹਵਾ ਨਾਲ ਚਕਰੀ ਵਾਂਗ ਘੁੰਮਦਾ ਹੈ। 

ਬਰੀਕ ਖੰਭਾਂ ਵਾਲੇ ਇਕ ਕੀੜੇ ਨੂੰ ਭੰਬੀਰੀ ਕਹਿੰਦੇ ਹਨ। ਇਹ ਕੀੜੇ ਬਰਸਾਤੀ ਮੌਸਮ ਵਿਚ ਸਬਜ਼ੀਆਂ ਉੱਤੇ ਮੰਡਾਰਉਂਦੇ ਆਮ ਮਿਲ ਜਾਂਦੇ ਹਨ। ਕਈ ਬੱਚੇ ਇਨ੍ਹਾਂ ਨੂੰ ਹੈਲੀਕਾਪਟਰ ਵੀ ਕਹਿੰਦੇ ਹਨ। 

ਫੁੱਲਾਂ ਉੱਤੇ ਮੰਡਾਰਉਣ ਵਾਲੀ ਤਿਤਲੀ ਨੂੰ ਵੀ ਭੰਬੀਰੀ ਕਿਹਾ ਜਾਂਦਾ ਹੈ। 

ਔਰਤਾਂ ਦੇ ਸਿਰ ਦੇ ਇਕ ਗਹਿਣੇ ਦਾ ਨਾਂ ਵੀ ਭੰਬੀਰੀ ਹੈ। 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-10-03-33, ਹਵਾਲੇ/ਟਿੱਪਣੀਆਂ: ਹ. ਪੁ. –ਪ੍ਰਾ. ਚ. ਕੋ. : 544; ਚ. ਕੋ. : 316; ਹਿ. ਵਿ. ਕੋ. 8:434; ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.