ਮਹਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਹਲ (ਸੰ. ਅ਼ਰਬੀ ਮਹੱਲ= ੧. ਮਕਾਨ , ਮੰਦਰ। ੨. ਇਲਾਕਾ, ੩. ਮੌਕਿਆ। ੪. ਕਦਰ)

੧. ਅਟਾਰੀ , ਮੰਦਰ ਮਕਾਨ। ਯਥਾ-‘ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ’।

੨. ਭਾਵ ਦਸਮ ਦੁਆਰ , ਸਰੂਪ, ਨਿਜਸਥਾਨ। ਯਥਾ-‘ਤਾ ਸੁਖ ਲਹਹਿ ਮਹਲ’। ਤਥਾ-‘ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ’।

੩. ਸਰੀਰ। ਯਥਾ-‘ਏਕ ਮਹਲਿ ਖਲੁ ਹੋਤਾ’।

੪. ਪਦ , ਦਰਜਾ। ਯਥਾ-‘ਟਹਲ ਮਹਲ ਤਾ ਕਉ ਮਿਲੈ’।

੫. (ਮਹੋ ਉਤਸਵੇ ਲਾਤਿਤਿ ਦਦਾਤਿ, ਮਹਲਾਪਿ=ਜੋ ਉਤਸਵ ਨੂੰ ਦੇਵੇ। ੨. ਮਹਸ੍ਯੇਤਸਵਸ੍ਯਇਲਾ ਭੁਮਿਰਿਤਿ ਵਿਗ੍ਰਹਹੇ ਮਹੇਲਾ=ਜੋ ਉਤਸਵ ਦੀ ਭੂਮੀ ਹੋਵੇ) ਇਸਤ੍ਰੀ*, ਵਹੁਟੀ। ਯਥਾ-‘ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ’।

            ਦੇਖੋ , ‘ਮਹਲਾ ’ ਤੇ ‘ਮੜਵੜੀ’

----------

* ਅ਼ਰਬੀ -ਮਹਲਤ- ਮੰਜ਼ਲ, ਮਹੱਲ। ਇਸ ਤੋਂ ਜਗਤ ਦੀ ਰਚਨਾ ਬੀ ਲੈਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.