ਮਾਓਵਾਦ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Maoism ਮਾਓਵਾਦ: ਓਵਾਦ, ਜਿਸ ਨੂੰ ਅਧਿਕਾਰਕ ਤੌਰ ਤੇ ਮਾਓ ਜੇਡਾਂਗ ਥਾੱਟ ਵਜੋਂ ਜਾਣਿਆ ਜਾਂਦਾ ਹੈ, ਮਾਰਕਸਵਾਦ ਤੋਂ ਭਿੰਨ ਹੈ ਅਤੇ ਇਹ ਸਵਰਗੀ ਚੀਨੀ ਲੀਡਰ ਮਾਓ ਜ਼ੇਡਾਂਗ (ਮਾਓ ਸੀ-ਤੁੰਗ) ਦੀਆਂ ਉਨ੍ਹਾਂ ਸਿਖਿਆਵਾਂ ਤੋਂ ਹੋਂਦ ਵਿਚ ਆਇਆ ਹੈ ਜਿਨ੍ਹਾਂ ਨੂੰ ਮਾਓ ਦੀ ਲੀਡਰਸ਼ਿਪ ਚੜ੍ਹਤ ਦੇ ਸਮੇਂ ਤੋਂ 1978 ਵਿਚ ਡੇਂਗ ਜ਼ਿਆਓਪਿੰਨ ਸਿਧਾਂਤ ਅਤੇ ਚੀਨੀ ਆਰਥਿਕ ਸੁਧਾਰਾਂ ਦੇ ਹੋਂਦ ਵਿਚ ਆਉਣ ਤੱਕ ਚੀਨ ਦੀ ਕਮਿਊਨਿਸਟ ਪਾਰਟੀ ਵਿਚ ਰਾਜਨੀਤਿਕ ਅਤੇ ਸੈਨਿਕ ਪੱਥ-ਪ੍ਰਦਰਸ਼ਕ ਅੰਤਰ-ਰਾ਼ਸਟਰੀ ਪੱਧਰ ਤੇ ਵੀ ਲਾਗੂ ਹੈ। ਮਾਓਵਾਦੀ ਪਾਰਟੀਆਂ ਅਤੇ ਗਰੁੱਪ ਸਾਰੇ ਸੰਸਾਰ ਵਿਚ ਮੌਜੂਦ ਹਨ ਅਤੇ ਵਿਸ਼ੇਸ਼ ਕਰਕੇ ਪੀਰੂ , ਭਾਰਤ ਅਤੇ ਨੇਪਾਲ ਵਿਚ ਇਸਦੇ ਉੱਘੇ ਗਰੁੱਪ ਹਨ। 2008 ਵਿਚ ਇਸ ਪਾਰਟੀ ਨੇ ਨੇਪਾਲ ਵਿਚ ਚੋਣਾਂ ਵੀ ਜਿੱਤੀਆਂ।

ਸਾਮਵਾਦ ਦੇ ਲੇਸਜ਼ੇਕ ਕੋਲਾਕੋਵਿਸਕੀ ਜਿਹੇ ਵਿਦਵਾਨਾਂ ਦਾ ਆਖਣਾ ਹੈ ਕਿ ਮਾਓਵਾਦੀ ਵਿਚਾਰਧਾਰਾ ਵਿਚ ਮੂਲ ਜਾਂ ਬੈਸਿਕ ਮਹੱਤਤਾ ਵਾਲੀ ਕੋਈ ਗੱਲ ਨਹੀਂ

      ਮਾਓ ਨੇ ਆਪਣੇ ਸਿਧਾਂਤ ਨੂੰ ਵਿਸਥਾਰ ਦੇਣ ਵਿਚ ਮਾਰਕਸ, ਏਂਜਲਜ਼ ਅਤੇ ਲੇਨਿਨ ਦੀਆਂ ਲਿਖਤਾਂ ਤੋਂ ਗਿਆਨ ਪ੍ਰਾਪਤ ਕੀਤਾ। ਦਾਰਸ਼ਨਿਕ ਰੂਪ ਵਿਚ ੳਸਦੀ ਬਹੁਤ ਹੀ ਮਹੱਤਵਪੂਰਨ ਅਭਿਵਿਅਕਤੀ ‘ਖੰਡਨ’

 ਦੀ ਧਾਰਨਾ ਤੇ ਆਧਾਰਿਤ ਹੈ। ਇਹ ਦੋ ਪ੍ਰਮੁੱਖ ਲੇਖਾਂ ‘ਆੱਨ ਕਲਾਡਿਕਸਨ’ ਅਤੇ “ਕੰਨਾਡਿਕਸਨਜ ਆਫ਼ ਦੀ ਪੀਪਲ” ਵਿਚ ਮੌਜੂਦ ਹਨ। ਉਹ ਇਹਨਾਂ ਵਿਚੋਂ ਪ੍ਰਤੱਖਵਾਦੀ-ਪ੍ਰਯੋਗਵਾਦੀ ਵਿਚਾਰਾਂ ਨੂੰ ਅਪਣਾਉਂਦੀ ਹੈ ਜਿਨ੍ਹਾਂ ਨੂੰ ਏਜੰਲਜ਼ ਵੀ ਸਵੀਕਾਰ ਕਰਦਾ ਹੈ ਕਿ ਖੰਡਨ ਖੁਦ ਵਿਸ਼ਾ-ਵਸਤੂ ਵਿਚ ਹੀ ਮੌਜੂਦ ਹੁੰਦਾ ਹੈ। ਵਿਸ਼ਾ-ਵਸਤੂ ਸਦਾ ਦਵੰਦਾਤਮਕ ਖੰਡਨ ਨਹੀਂ ਹੀ ਵਿਕਸਿਤ ਹੁੰਦਾ ਹੈ। ਇਸ ਸਪੱਸ਼ਟੀਕਰਣ ਤੋਂ ਹੋ ਸਕਦਾ ਹੈ ਕਿ ਜੋ ਕੁਝ ਭੂਤਕਾਲ ਵਿਚ ਵਰਗ਼ -ਸੰਘਰਸ਼ ਦੇ ਸਿਧਾਤ ਦੇ ਸਿਧਾਤ ਦੀ ਰੌਸ਼ਨੀ ਵਿਚ ਪੜ੍ਹਨਾ ਚਾਹੀਦਾ ਹੈ ਉਹ ਸਾਓ ਨੇ ਕਿਤਾਬਾਂ ਇਸ ਤੋਂ ਇਲਾਵਾ ਹਰ ਖੰਡਨ (ਉਸ ਸਮੇਂ ਵਰਗ ਸੰਘਰਸ਼ ਉਤਪਾਦਨ ਦੇ ਉਤਪਾਦਨ ਦੀਆਂ ਸ਼ਕਤੀਆਂ ਦੇ ਸਥੂਲ ਵਿਕਾਸ ਦੇ ਸਬੰਧਾਂ ਵਿਚਕਾਰ ਮੌਜੂਦ ਖੰਡਨ ਆਪਣੇ ਆਪ ਨੂੰ ਹੋਰ ਖੰਡਨਾਂ ਦੀ ਲੜੀ ਵਿਚ ਪ੍ਰਗਟਾਉਂਦਾ ਹੈ ਜਿਨ੍ਹਾਂ ਵਿਚੋਂ ਕੁਝ ਪ੍ਰਬਲ ਹਨ ਅਤੇ ਕੁਝ ਨਹੀਂ। ਮੂਲ ਖੰਡਨ ਨੂੰ ਨਿਗੱਰ ਬਣਾਉਣ ਦਾ ਯਤਨ ਕਰਨ ਲਗਿਆਂ ਪ੍ਰਬਲ ਖੰਡਨ ਨੂੰ ਪਹਿਲ ਦੇ ਆਧਾਰ ਤੇ ਸੁਲਝਾਇਆ ਜਾਵੇ।

      ਖੰਡਨ ਸਬੰਧੀ ਉਸਦੀ ਮੂਲ ਧਾਰਨ ਮਾਰਕਸਵਾਦੀ ਗਿਆਨ ਮਿਮਾਨਾਂ ਤੇ ਆਧਾਰਿਤ ਹੈ। ਉਪਰ ਦਰਸਾਏ ਦੋ ਲੇਖਾਂ ਵਿਚ ਇਸ ਵਿਸ਼ੇ ਸਬੰਧੀ ਦੋ ਲੇਖਾ ਵਿਚ ਇਸ ਵਿਸ਼ੇ ਸਬੰਧੀ ਝਲਕ ਮਿਲਦੀ ਹੈ ਪਰੰਤੂ ਇਸ ਵਿਸ਼ੇ ਨੂੰ ਲੇਖ ਆਨ ਪ੍ਰੈਕਟਿਸ ਵਿਚ ਹੋਰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਪ੍ਰਥਾ ਖੰਡਨ ਨੂੰ ਨਿਮਨ ਅਨੁਸਾਰ ਵਰਗ ਸੰਘਰਸ਼ ਨਾਲ ਜੋੜਦੀ ਹੈ। ਉਤਪਾਦਨ ਦੀ ਵਿੱਧੀ ਦੇ ਅੰਦਰ ਤਿੰਨ ਖੇਤਰ ਹਨ ਜਿਥੇ ਪ੍ਰਥਾ ਕੰਮ ਕਰਦੀ ਹੈ। ਇਹ ਹਨ ਆਰਥਿਕ ੳਤਪਾਦਨ, ਵਿਗਿਆਨਕ ਪਰੀਖਣ (ਸੋ ਆਰਥਿਕ ਉਤਪਾਦਨ ਮਿਲਦਾ ਹੁੰਦਾ ਹੈ, ਅਤੇ ਇਸ ਨੁੰ ਪਹਿਲੇ ਨਾਲੋਂ ਬੁਨਿਆਦੀ ਰੂਪ ਵਿਚ ਵੱਖ ਨਹੀਂ ਕਰਨਾ ਚਾਹੀਦਾ ) ਅਤੇ ਅੰਤਲਾ ਖੇਤਰ ਹੈ ਵਰਗ ਸੰਘਰਸ਼ ਇਨ੍ਹਾਂ ਨੂੰ ਅਰਥ ਵਿਵਸਥਾ,ਵਿਗਿਆਨਕ ਗਿਆਨ ਅਤੇ ਰਾਜਨੀਤੀ ਦੇ ਉਚਿਤ ਸਾਧਨ ਸਮਝਿਆ ਜਾ ਸਕਦਾ ਹੈ। ਜੇ ਆਰਥਿਕ ਰਜ਼ਪ ਵਿਚ ਵਿਚਾਰਿਆ ਜਾਵੇ ਤਾਂ ਇਹ ਤਿੰਨੇ ਵੱਖ ਵੱਖ ਰੂਪਾਂ ਵਿਚ ਵਿਸ਼ਾ ਵਸਤੂ ਨਾਲ ਸਬੰਧਿਤ ਹਨ। ਇਸ ਦੇ ਨਤੀਜੇ ਵਜੋਂ ਕੇਵਲ ਇਹ ਹੀ ਖੇਤਰ ਹਨ ਜਿਥੋਂ ਗਿਆਨ ਉਪਜ ਸਕਦਾ ਹੈ (ਕਿਉਂਕਿ ਮਾਰਕਸਵਾਦੀ ਗਿਆਨ ਮੀਮਾਨਾਂ ਅਨੁਸਾਰ ਸਫਾਈ ਅਤੇ ਗਿਆਨ ਹੀ ਕੇਵਲ ਵਿਸ਼ਾ -ਵਸਤੂ ਸਬੰਧੀ ਭਾਵ ਉਤਪੰਨ ਕਰਦੇ ਹਨ)। ਆਉ ਮਾਰਕਸ ਵਾਂਗ ਆਪਣੇ ਸਮੇਂ ਦੇ ਆਦਰਸ਼ਵਾਦਾ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਸ ਗੱਲ ਤੇ ਬਲ ਦਿੰਦੇ ਹਾਂ-ਕਿ ਗਿਆਨ ਅਲੋਚਨਾਤਮਕ ਦੇ ਪ੍ਰਤਿਕੂਲ ਪੁਸ਼ਟ ਤੋਂ ਪ੍ਰਾਪਤ ਗਿਆਨ ਜੋ ਇਸ ਵਾਸਤਵਿਕ ਵਿਸ਼ੇ ਦਾ ਸੇਮਾ ਹੁੰਦਾ ਹੈ, ਪ੍ਰਾਣੀ ਦਾ ਦੁਆਰਾ ਸੋਚੇ ਹੋਏ ਹੱਲ ਦੇ ਬਾਵਜੂਦ ਵੀ ਆਪਣੀ ਭੈਤਿਕਤਾ ਨੂੰ ਕਾਇਮ ਰਖਦਾ ਹੈ ਅਤੇ ਉਹ ੳਹਨਾਂ ਵਿਚਾਰਾਂ ਦਾ ਪ੍ਰਤਿਰੋਧ ਕਰੇਗਾ ਜੋ ਉਸਦੀ ਸਚਾਈ ਦੇ ਅਨੁਕੂਲ ਨਹੀਂ ਹਨ। ਇਸ ਪ੍ਰਕਾਰ ਇਨ੍ਹਾਂ ਤਿੰਨ ਖੇਤਰਾਂ (ਆਰਥਿਕ, ਵਿਗਿਆਨਕ ਅਤੇ ਰਾਜਨੀਤਿਕ ਪ੍ਰਥਾ) ਵਿਚੋਂ ਹਰੇਕ ਵਿਚ ਵਿਰੋਧਤਾਵਾਂ (ਮੂਲ ਅਤੇ ਗੌਣ) ਦਾ ਪਤਾ ਲਗਾਇਆ ਜਾਵੇ, ਖੋਜਿਆ ਜਾਵੇ ਅਤੇ ਕਮਿਊਨਿਸ਼ਟ ਟੀਚੇ ਦੀ ਪ੍ਰਾਪਤੀ ਲਈ ਇਨ੍ਹਾਂ ਨੂੰ ਅਮਲ ਵਿਚ ਲਿਆਂਦਾ ਜਾਵੇ। ਇਸ ਲਈ ਵਿਗਿਆਨਕ ਤੌਰ ਤੇ ਇਹ ਜਾਣਨ ਦੀ ਲੋੜ ਹੈ ਕਿ ਆਮ ਲੋਕ ਵਰਗ-ਸੰਘਰਸ਼ ਦਾ ਗਿਆਨ ਪ੍ਰਾਪਤ ਕਰਨ ਲਈ ਕਿਵੇਂ ਰਹਿੰਦੇ ਅਤੇ ਸੋਚਦੇ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮਾਓਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਮਾਓਵਾਦ : ਮਾਓਵਾਦ ਦੇ ਬਾਨੀ ਤੇ ਆਧੁਨਿਕ ਸਾਮਵਾਦੀ ਚੀਨ ਦਾ ਰਾਸ਼ਟਰ ਪਿਤਾ ਮਾਓ-ਸੇ-ਤੁੰਗ ਸੀ। ਉਹ ਇੱਕ ਮਹੱਤਵਪੂਰਨ ਮਾਰਕਸਵਾਦੀ ਚਿੰਤਕ ਵੀ ਸੀ, ਜਿਸ ਨੇ ਮਾਰਕਸਵਾਦ ਨੂੰ ਏਸ਼ਿਆਈ ਰੂਪ ਪ੍ਰਦਾਨ ਕੀਤਾ। ਮਾਓ ਨੇ ਚੀਨ ਦੀਆਂ ਅੰਦਰੂਨੀ ਵਿਸ਼ੇਸ਼ ਹਾਲਤਾਂ ਨੂੰ ਧਿਆਨ ਵਿੱਚ ਰੱਖ ਕੇ ਮਾਰਕਸਵਾਦ ਵਿੱਚ ਕੁਝ ਤਬਦੀਲੀਆਂ ਕੀਤੀਆਂ। ਉਸ ਦੀ ਇਸ ਵਿਚਾਰਧਾਰਾ ਨੂੰ ਮਾਓਵਾਦ ਦਾ ਨਾਮ ਦਿੱਤਾ ਗਿਆ ਹੈ।

ਮਾਓ ਨੂੰ ਚੀਨ ਦਾ ਲੈਨਿਨ, ਸਟਾਲਿਨ ਤੇ ਪੀਟਰ ਮਹਾਨ ਵੀ ਕਿਹਾ ਜਾਂਦਾ ਹੈ। ਲੈਨਿਨ ਵਾਂਗ ਮਾਓ ਨੇ ਚੀਨੀ ਸਾਮਵਾਦੀ ਪਾਰਟੀ ਦਾ ਨਿਰਮਾਣ ਹੀ ਨਹੀਂ ਕੀਤਾ ਸਗੋਂ ਉਸ ਨੇ ਉਹ ਰਣਨੀਤੀਆਂ ਤਿਆਰ ਕੀਤੀਆਂ, ਜਿਸ ਕਰਕੇ ਪਾਰਟੀ ਨੇ ਸੱਤਾ ਪ੍ਰਾਪਤ ਕੀਤੀ। ਸਟਾਲਿਨ ਵਾਂਗ ਉਸ ਨੇ ਇੱਕ ਸਮਾਜਿਕ ਅਰਥ-ਵਿਵਸਥਾ ਦੀ ਨੀਂਹ ਹੀ ਨਹੀਂ ਰੱਖੀ, ਸਗੋਂ ਖੇਤੀ ਦਾ ਸਮੂਹੀਕਰਨ ਕੀਤਾ ਅਤੇ ਆਪਣੇ ਵਿਰੋਧੀਆਂ ਨੂੰ ਲਗਪਗ ਖ਼ਤਮ ਹੀ ਕਰ ਦਿੱਤਾ। ਪੀਟਰ ਮਹਾਨ ਵਾਂਗ ਮਾਓ ਉਹ ਆਧੁਨਿਕ ਚੀਨ ਦਾ ਨਿਰਮਾਤਾ ਬਣ ਗਿਆ ਜਿਸ ਦੀ ਨੀਂਹ ਸਨ-ਯਤ-ਸੈਨ ਨੇ ਰੱਖੀ ਸੀ। ਉਸ ਨੇ ਕਿਰਤ ਸ਼੍ਰੇਣੀ ਦੀ ਕ੍ਰਾਂਤੀ ਲਿਆਉਣ ਦੀ ਸਮਰੱਥਾ ਉੱਤੇ ਭਰੋਸਾ ਜਤਾਇਆ। ਉਸ ਨੇ ਕਿਹਾ ਕਿ ਚੀਨੀ ਸਾਮਵਾਦੀ ਦਲ ਦੀ ਤਾਕਤ ਦਾ ਸੋਮਾ ਉਦਯੋਗਿਕ ਪ੍ਰੋਲੋਤਾਰੀ ਵਰਗ ਦੀ ਥਾਂ ਕਿਸਾਨੀ ਵਰਗ ਹੈ। ਮਾਓ ਨੇ ਲੈਨਿਨ ਦੇ ਮੂਲ ਸਿਧਾਂਤਾਂ ਨੂੰ ਸ੍ਵੀਕਾਰ ਕੀਤਾ ਹੈ। ਉਸ ਨੇ ਮੰਨਿਆ ਹੈ ਕਿ ਸਧਾਰਨ ਜਨਤਾ ਵਿੱਚ ਰਾਜਨੀਤਿਕ ਚੇਤਨਾ ਆਪਣੇ-ਆਪ ਪੈਦਾ ਨਹੀਂ ਹੁੰਦੀ ਸਗੋਂ ਉਸ ਨੂੰ ਇੱਕ ਵਿਸ਼ੇਸ਼ ਵਰਗ ਜਾਂ ਦਲ ਪੈਦਾ ਕਰਦਾ ਹੈ ਪਰੰਤੂ ਮਾਓ ਨੇ ਚੀਨ ਦੇ ਹਾਲਾਤ ਮੁਤਾਬਕ ਮਾਰਕਸਵਾਦ-ਲੈਨਿਨਵਾਦ ਵਿੱਚ ਕਈ ਤਬਦੀਲੀਆਂ ਕੀਤੀਆਂ।

ਮਾਓ ਨੇ ਨਵੇਂ ਲੋਕਤੰਤਰ ਦੀ ਧਾਰਨਾ ਦਿੰਦੇ ਹੋਏ ਕਿਹਾ ਕਿ ਸਾਡਾ ਮੌਜੂਦਾ ਕੰਮ ਲੋਕਾਂ ਦੀ ਸਰਕਾਰ ਦੇ ਢਾਂਚੇ ਨੂੰ ਮਜ਼ਬੂਤ ਬਣਾਉਣਾ ਹੈ। ਇਸ ਦਾ ਭਾਵ ਹੈ ਲੋਕਾਂ ਦੀ ਫ਼ੌਜ, ਲੋਕਾਂ ਦੀ ਪੁਲਿਸ ਅਤੇ ਲੋਕ ਅਦਾਲਤਾਂ ਨੂੰ ਮਜ਼ਬੂਤ ਬਣਾਉਣਾ ਤਾਂ ਜੋ ਰਾਸ਼ਟਰੀ ਸੁਰੱਖਿਆ ਅਤੇ ਲੋਕ ਹਿਤਾਂ ਦੀ ਰਾਖੀ ਕੀਤੀ ਜਾ ਸਕੇ। ਇਹਨਾਂ ਹਾਲਤਾਂ ਵਿੱਚ ਕਿਰਤੀ ਸ਼੍ਰੇਣੀਆਂ ਅਤੇ ਸਾਮਵਾਦੀ ਦਲ ਦੀ ਅਗਵਾਈ ਹੇਠ ਚੀਨ ਹੌਲੀ-ਹੌਲੀ ਇੱਕ ਖੇਤੀ ਪ੍ਰਧਾਨ ਦੇਸ ਤੋਂ ਉਦਯੋਗਿਕ ਦੇਸ ਅਤੇ ਇੱਕ ਨਵੇਂ ਲੋਕਤੰਤਰ ਤੋਂ ਸਮਾਜਵਾਦੀ ਅਤੇ ਅੰਤ ਵਿੱਚ ਸਾਮਵਾਦੀ ਸਮਾਜ ਵਿੱਚ ਬਦਲ ਸਕਦਾ ਹੈ ਅਤੇ ਇਸ ਨਾਲ ਵਰਗਾਂ ਦਾ ਅੰਤ ਹੋ ਜਾਵੇਗਾ ਅਤੇ ਸਰਬ-ਵਿਆਪੀ ਇਕਸਾਰਤਾ ਆ ਜਾਵੇਗੀ।

ਮਾਓ-ਸੇ-ਤੁੰਗ ਅਨੁਸਾਰ ਨਵੇਂ ਲੋਕਤੰਤਰ ਦਾ ਮਤਲਬ ਲੋਕਾਂ ਲਈ ਲੋਕਤੰਤਰ ਅਤੇ ਪ੍ਰਤਿਕਿਰਿਆਵਾਦੀਆਂ ਲਈ ਤਾਨਾਸ਼ਾਹੀ ਤੋਂ ਹੈ। ਇਹਨਾਂ ਦੋਨਾਂ ਗੱਲਾਂ ਨੂੰ ਮਿਲਾ ਕੇ ਹੀ ਲੋਕਾਂ ਦੀ ਲੋਕਤੰਤਰਿਕ ਤਾਨਾਸ਼ਾਹੀ ਕਾਇਮ ਹੋ ਜਾਵੇਗੀ। ਨਵੇਂ ਲੋਕਤੰਤਰ ਸਾਮਰਾਜ ਦੇ ਪਿੱਠੂ ਜਗੀਰਦਾਰ ਵਰਗ, ਨੌਕਰਸ਼ਾਹੀ, ਪੂੰਜੀਵਾਦੀ ਵਰਗ ਤੇ ਪ੍ਰਤਿਕਿਰਿਆਵਾਦੀ ਵਰਗ, ਕਿਰਤੀ ਸ਼੍ਰੇਣੀ ਦੀ ਅਗਵਾਈ ਹੇਠ ਪੂਰੀ ਤਰ੍ਹਾਂ ਦਬਾਅ ਦਿੱਤੇ ਜਾਣਗੇ। ਨਵੇਂ ਲੋਕਤੰਤਰ ਵਿੱਚ ਸਾਮਵਾਦੀ ਦਲ ਦੀ ਸਰਬ-ਉੱਚਤਾ ਹੋਵੇਗੀ। ਨਵੇਂ ਲੋਕਤੰਤਰ ਦਾ ਸਮਾਜ ਵਰਗਹੀਨ ਹੋਵੇਗਾ।

ਮਾਓ ਸਮਾਜਿਕ ਤੇ ਰਾਜਨੀਤਿਕ ਸੱਭਿਆਚਾਰ ਵਿੱਚ ਯਕੀਨ ਰੱਖਦਾ ਹੈ ਤੇ ਇਸ ਨੂੰ ਲੋਕ ਸੱਭਿਆਚਾਰ ਦਾ ਨਾਮ ਦਿੰਦਾ ਹੈ। ਜਿਸ ਦੀ ਸਿਰਜਣਾ ਲੋਕ ਆਪ ਹੀ ਕਰਨਗੇ। ਮਾਓ ਦਾ ਵਿਸ਼ਵਾਸ ਸੀ ਕਿ ਇਸ ਨਵੇਂ ਸੱਭਿਆਚਾਰ ਤੋਂ ਬਗ਼ੈਰ ਨਵੇਂ ਲੋਕਤੰਤਰ ਦੀ ਸਥਾਪਨਾ ਨਹੀਂ ਹੋ ਸਕਦੀ। ਇਸ ਲਈ ਪੁਰਾਣੇ ਮੁੱਲਾਂ ਨੂੰ ਵਿਸਥਾਪਿਤ ਕਰਨ ਅਤੇ ਚੀਨੀ ਲੋਕਾਂ ਲਈ ਨਵੇਂ ਪੱਧਰਾਂ ਤੇ ਰੂਪਾਂ ਦਾ ਨਿਰਮਾਣ ਕਰਨ ਲਈ ਇੱਕ ਕ੍ਰਾਂਤੀ ਲਿਆਂਦੀ ਗਈ, ਜਿਸ ਨੂੰ ਸੱਭਿਆਚਾਰਕ ਕ੍ਰਾਂਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਾਓ, ਮਾਰਕਸ ਤੇ ਲੈਨਿਨ ਦੇ ਵਿਪਰੀਤ ਕ੍ਰਾਂਤੀ ਨੂੰ ਇੱਕ ਨਿਰੰਤਰ ਚੱਲਦੇ ਰਹਿਣ ਵਾਲਾ ਪ੍ਰਵਾਹ ਮੰਨਦਾ ਹੈ ਅਤੇ ਉਸ ਅਨੁਸਾਰ ਕ੍ਰਾਂਤੀ ਆਪਣੇ ਟੀਚੇ ਪ੍ਰਾਪਤ ਕਰਨ ਦਾ ਸਾਧਨ ਸੀ। ਜਦੋਂ ਕਿ ਮਾਰਕਸ ਦਾ ਇਹ ਵਿਚਾਰ ਸੀ ਕਿ ਕਿਰਤੀ ਸ਼੍ਰੇਣੀ ਕ੍ਰਾਂਤੀ ਲਿਆਵੇਗੀ ਅਤੇ ਲੈਨਿਨ ਨੇ ਕਿਹਾ ਸੀ ਕਿ ਪੱਛੜੇ ਹੋਏ ਏਸ਼ਿਆਈ ਦੇਸਾਂ ਦੇ ਕਿਸਾਨ, ਯੂਰਪੀਅਨ ਕਿਰਤੀ ਸ਼੍ਰੇਣੀ ਦੀ ਅਗਵਾਈ ਹੇਠ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਪਰ ਮਾਓ ਦਾ ਵਿਸ਼ਵਾਸ ਸੀ ਕਿ ਚੀਨ ਅਤੇ ਹੋਰ ਏਸ਼ਿਆਈ ਦੇਸਾਂ ਦੇ ਕਿਸਾਨ, ਕ੍ਰਾਂਤੀਕਾਰੀ ਭੂਮਿਕਾ ਨਿਭਾਅ ਸਕਣ ਦੇ ਸਮਰੱਥ ਹਨ।

ਮਾਓ ਨੇ ਵੱਡੇ-ਵੱਡੇ ਸਰਮਾਏਦਾਰੀ ਉਦਯੋਗਾਂ ਦਾ ਰਾਸ਼ਟਰੀਕਰਨ ਕੀਤਾ। ਭੂਮੀ ਕਨੂੰਨ ਬਣਾ ਕੇ, 16 ਸਾਲ ਦੇ ਹਰੇਕ ਵਿਅਕਤੀ ਨੂੰ ਘੱਟੋ-ਘੱਟ ਜ਼ਮੀਨ ਦੇਣ ਦੀ ਇਸ ਤਰ੍ਹਾਂ ਗਰੰਟੀ ਦਿੱਤੀ ਕਿ ਪੰਜ ਮੈਂਬਰਾਂ ਦੇ ਇੱਕ ਪਰਿਵਾਰ ਨੂੰ ਲਗਪਗ ਇੱਕ ਹੈਕਟੇਅਰ ਜ਼ਮੀਨ ਮਿਲ ਸਕੇ। ਚੀਨ ਨੂੰ ਇੱਕ ਸਮਾਜਵਾਦੀ ਦੇਸ ਬਣਾਉਣ ਦੇ ਲਈ ਮਾਓ ਨੇ ਜਗੀਰਦਾਰੀ ਪ੍ਰਥਾ ਖ਼ਤਮ ਕਰ ਦਿੱਤੀ ਅਤੇ ਭੂਮੀ ਦਾ ਕੌਮੀਕਰਨ ਕਰ ਦਿੱਤਾ।

ਮਾਓ ਨੇ ਭੋਂ ਮਾਲਕ ਵਿਰੋਧੀ ਮੁਹਿੰਮ (1949-52), ਪਹਿਲੀ ਪੰਜ ਸਾਲਾ ਯੋਜਨਾ (1953-57), ਸੌ ਫੁੱਲ ਖਿੜਨ ਦਿਉ ਮੁਹਿੰਮ (1957), ਅਗਾਂਹ ਵੱਲ ਮਹਾਨ ਛੜੱਪਾ  (Leap) (1958-60), ਅਤੇ ਮਹਾਨ ਸੱਭਿਆਚਾਰਕ ਪ੍ਰੋਲੋਤਾਰੀ ਕ੍ਰਾਂਤੀ ਵਰਗੇ ਅਨੇਕਾਂ ਅੰਦੋਲਨ ਚਲਾਏ।

ਮਾਓ ਦਾ ਵਿਸ਼ਵਾਸ ਸੀ ਕਿ ਸਮਾਜ ਦੇ ਰਾਜਨੀਤਿਕ, ਆਰਥਿਕ ਤੇ ਸੱਭਿਆਚਾਰਕ ਰੂਪਾਂਤਰਨ ਅਤੇ ਕ੍ਰਾਂਤੀ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿੱਚ ਜਨਤਾ ਦੀ ਹਿਮਾਇਤ ਤੇ ਸ਼ਮੂਲੀਅਤ ਬਹੁਤ ਜ਼ਰੂਰੀ ਹੈ।

ਮਾਓਵਾਦੀ ਸ਼ਕਤੀ ਦਾ ਫ਼ਲਸਫ਼ਾ ਸੀ। ਮਾਓ ਦਾ ਦ੍ਰਿੜ੍ਹ ਵਿਸ਼ਵਾਸ ਸੀ ਕਿ ਰਾਜਨੀਤਿਕ ਸੱਤਾ ਬੰਦੂਕ ਦੀ ਨੋਕ ਤੇ ਹਥਿਆਈ ਜਾ ਸਕਦੀ ਹੈ ਅਤੇ ਬੰਦੂਕ ਤੋਂ ਕੋਈ ਵੀ ਵਸਤੂ ਪੈਦਾ ਕੀਤੀ ਜਾ ਸਕਦੀ ਹੈ। ਉਸ ਦੇ ਕਹਿਣ ਦਾ ਭਾਵ ਸੀ ਕਿ ਰਾਜਨੀਤਿਕ ਸੱਤਾ ਨੂੰ ਹਥਿਆਉਣ ਤੇ ਕਾਇਮ ਰੱਖਣ ਲਈ, ਇੱਕ ਸ਼ਕਤੀਸ਼ਾਲੀ ਫ਼ੌਜ ਦਾ ਹੋਣਾ ਜ਼ਰੂਰੀ ਹੈ।

ਸੱਭਿਆਚਾਰਕ ਕ੍ਰਾਂਤੀ ਦੌਰਾਨ, ਮਾਓ ਨੇ ‘ਸੈਂਕੜੇ ਫੁੱਲ ਖਿੜਨ ਦਿਉ’, ‘ਸੈਂਕੜੇ ਵਿਚਾਰਧਾਰਾਵਾਂ ਨੂੰ ਦਲੀਲਬਾਜ਼ੀ ਕਰ ਲੈਣ ਦਿਉ’, ਦੀ ਨਵੀਂ ਵਿਚਾਰਧਾਰਾ ਦਿੱਤੀ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਸੋਚਣਾ ਗ਼ਲਤ ਹੈ ਕਿ ਕਿਸੇ ਸਮਾਜ ਅੰਦਰ ਸਿਰਫ਼ ਇੱਕ ਵਿਚਾਰਧਾਰਾ ਹੋਵੇਗੀ। ਉਸ ਨੇ ਕਿਹਾ ਕਿ ਹਰੇਕ ਵਿਚਾਰਧਾਰਾ ਇੱਕ ਫੁੱਲ ਸਮਾਨ ਹੈ ਅਤੇ ਅਜਿਹੇ ਸੈਂਕੜੇ ਫੁੱਲਾਂ ਨੂੰ ਖਿੜਨ ਤੇ ਵੱਧਣ ਫੁੱਲਣ ਦੇਣਾ ਚਾਹੀਦਾ ਹੈ। ਇਸ ਦਾ ਅਰਥ ਹੈ ਕਿ ਸਾਰੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਖੁੱਲ੍ਹ ਹੋਵੇਗੀ ਪਰ ਅਸਲ ਵਿੱਚ ਮਾਓ ਕਦੇ ਵੀ ਮਨੋਂ ਲੋਕਤੰਤਰਵਾਦੀ ਨਹੀਂ ਸੀ, ਇਸੇ ਕਰਕੇ ‘ਸੌ ਫੁੱਲ ਖਿੜਨ ਦੇ’ ਚਿੰਤਨ ਦੇ ਬਾਵਜੂਦ ਉਹ ਫ਼ਜ਼ੂਲ ਦੀ ਬਹਿਸ ਅਤੇ ਪਾਰਟੀ ਅੰਦਰਲੀਆਂ ਗੁਟਬੰਦੀਆਂ ਅਤੇ ਧੜੇਬੰਦੀਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦਾ ਸੀ।

ਇਹ ਮਾਓ ਦੀਆਂ ਨੀਤੀਆਂ ਸਦਕਾ ਹੀ ਹੈ ਕਿ ਅੱਜ ਚੀਨ ਦੇ ਲਗਪਗ ਸਾਰੇ ਲੋਕ ਪੜ੍ਹੇ-ਲਿਖੇ ਹਨ ਅਤੇ ਉਹ ਇੱਕ ਅਤਿਅੰਤ ਸਫਲ ਅਰਥ-ਵਿਵਸਥਾ ਹੈ। ਚੀਨ ਵਿੱਚ ਭ੍ਰਿਸ਼ਟਾਚਾਰ ਨਾਂ-ਮਾਤਰ ਜਿਹਾ ਹੈ ਅਤੇ ਅੱਜ ਚੀਨ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਵਿੱਚ ਸਫਲ ਰਿਹਾ ਹੈ। ਇਹ ਵੀ ਸੱਚ ਹੈ ਕਿ ਹੁਣ ਭਾਵੇਂ ਚੀਨ ਵਿੱਚ ਮਾਓ ਦੇ ਵਿਚਾਰ ਪ੍ਰਚਲਿਤ ਨਹੀਂ ਹਨ ਪਰ ਆਧੁਨਿਕ ਚੀਨ ਦੇ ਨਿਰਮਾਣ ਵਿੱਚ ਮਾਓ ਦੀ ਭੂਮਿਕਾ ਮਹੱਤਵਪੂਰਨ ਹੈ।


ਲੇਖਕ : ਇੰਦਰਜੀਤ ਸਿੰਘ ਸੇਠੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-31-03-56-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.