ਮਿਤਾਕਸ਼ਰਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mitakshra_ਮਿਤਾਕਸ਼ਰਾ: ਮਿਤਾਕਸ਼ਰਾ ਯਾਗਵਲਕ ਦੀ ਸੰਘਤਾ ਉਤੇ ਟਿਪਣੀ ਹੈ ਅਤੇ ਸਿਮਰਤੀਆਂ ਵਿਚਲੇ ਕਾਨੂੰਨ ਦਾ ਡਾਇਜੈਸਟ ਹੈ। ਇਸ ਦੀ ਰਚਨਾ ਵਿਗਿਆਨੇਸ਼ਵਰ ਨੇ ਯਾਰ੍ਹਵੀ ਸਦੀ ਦੇ ਮਗਰਲੇ ਅੱਧ ਵਿਚ ਕੀਤੀ। ਇਹ ਕਿਸੇ ਖ਼ਾਸ ਸਿਮਰਤੀ ਉਤੇ ਟਿਪਣੀ ਨ ਹੋ ਕੇ ਸਿਮਰਤੀ ਕਾਨੂੰਨ ਦਾ ਡਾਇਜੈਸਟ ਹੈ। ਇਸ ਨੂੰ ਸਿਮਰਤੀ ਕਾਨੂੰਨ ਦਾ ਨਿਚੋੜ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਬੰਗਾਲ ਤੋਂ ਛੁੱਟ ਭਾਰਤ ਭਰ ਵਿਚ ਮਿਤਾਕਸ਼ਰਾ ਨੂੰ ਸਰਵ-ਉਚ ਅਥਾਰਿਟੀ ਮੰਨਿਆ ਜਾਂਦਾ ਹੈ। ਬੰਗਾਲ ਵਿਚ ਜੀਮੂਤਵਾਹਨ ਦੇ ਦਾਯਭਾਗੀ ਕਾਨੂੰਨ ਨੂੰ ਮਾਨਤਾ ਦਿੱਤੀ ਜਾਂਦੀ ਹੈ। ਮਿਤਾਕਸ਼ਰਾ ਅਨੁਸਾਰ ਹਰੇਕ ਪੁੱਤਰ ਆਪਣੇ ਜਨਮ ਤੇ ਆਪਣੇ ਪਿਤਾ ਦੇ ਹਿੱਤ ਦੇ ਬਰਾਬਰ ਹਿੱਤ ਹਾਸਲ ਕਰ ਲੈਂਦਾ ਹੈ। ਪਿਤਾ ਦੀ ਮੌਤ ਤੇਂ ਪੁੱਤਰ ਨੂੰ ਵਾਰਸ ਦੇ ਤੌਰ ਤੇ ਨਹੀਂ ਸਗੋਂ ਉੱਤਰਜੀਵੀ ਹੋਣ ਦੇ ਆਧਾਰ ਸੰਪਤੀ ਹਾਸਲ ਹੁੰਦੀ ਹੈ। ਮਿਤਕਾਸ਼ਰਾ ਪ੍ਰਣਾਲੀ ਨੂੰ ਅਗੋਂ ਚਾਰ ਸਕੂਲਾਂ ਵਿਚ ਵੰਡਿਆ ਗਿਆ ਹੈ ਅਤੇ ਉਹ ਹਨ ਬਨਾਰਸ ਸਕੂਲ , ਮਿਥਲਾ ਸਕੂਲ, ਮਹਾਰਾਸ਼ਟਰ ਸਕੂਲ ਅਤੇ ਦਰਾਵੜ ਸਕੂਲ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 520, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.