ਮੁਰੰਮਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੁਰੰਮਤ [ਨਾਂਇ] ਕਿਸੇ ਖ਼ਰਾਬ ਹੋਈ ਚੀਜ਼ ਨੂੰ ਠੀਕ ਕਰਨ ਦੀ ਕਿਰਿਆ ਜਾਂ ਭਾਵ, ਰਿਪੇਅਰ; ਕੁਟਾਪਾ, ਮਾਰ-ਕੁਟਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮੁਰੰਮਤ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Repair_ਮੁਰੰਮਤ: ਮੁਰੰਮਤ ਦਾ ਸਾਧਾਰਨ ਤੌਰ ਤੇ ਮਤਲਬ ਹੈ ਕਿਸੇ ਚੀਜ਼ ਨੂੰ ਉਸ ਦੀ ਨਾਰਮਲ ਹਾਲਤ ਵਿਚ ਰਖਣਾ ਅਤੇ ਇਹ ਕੰਮ ਸਾਧਾਰਨ ਅਨੁਕ੍ਰਮ ਵਿਚ ਕਿਸੇ ਚੀਜ਼ ਨੂੰ ਵੀ ਸਹੀ ਅਥਵਾ ਠੀਕ ਹਾਲਤ ਵਿਚ ਰਖਣ ਲਈ ਕੀਤਾ ਗਿਆ ਕੰਮ ਮੁਰੰਮਤ ਅਖਵਾਏਗਾ। ਆਕਸਫ਼ੋਰਡ ਡਿਕਸ਼ਨਰੀ ਨੇ ਮੁਰੰਮਤ (ਰੀਪੇਅਰ) ਦੇ ਅਰਥ ਮੇਨਟੇਂਨੈਂਸ ਵੀ ਦਿੱਤਾ ਹੈ ਜੋ ਪੂਰੇ ਤੌਰ ਤੇ ਸਹੀ ਹੈ। ਦੋਰਾਈ ਪਾਂਡੀ ਕੋਨਾਰ ਬਨਾਮ ਸੁੰਦਰਾ ਪਾਥਾਰ (ਏ ਆਈ ਆਰ 1970 ਮਦਰਾਸ 291) ਅਨੁਸਾਰ ਕਿਸੇ ਚੀਜ਼ ਵਿਚ ਕੀਤਾ ਗਿਆ ਵਾਧਾ, ਤਤਵਿਕ ਅਦਲਾ-ਬਦਲੀ ਜਾਂ ਕੋਈ ਕੰਮ ਜੋ ਉਸ ਚੀਜ਼ ਦੀ ਕੀਮਤ ਵਿਚ ਠੋਸ ਵਾਧਾ ਕਰਦਾ ਹੈ ਉਹ ਮੁਰੰਮਤ ਵਿਚ ਨਹੀਂ ਆਵੇਗਾ ਸਗੋਂ ਉਸ ਚੀਜ਼ ਨੂੰ ਠੀਕ ਹਾਲਤ ਵਿਚ ਰਖਣ ਲਈ ਕੀਤਾ ਗਿਆ ਕੰਮ ਹੀ ਮੁਰੰਮਤ ਵਿਚ ਆਵੇਗਾ ਅਤੇ ਇਸ ਵਿਚ ਟੁੱਟ ਭੱਜ ਨੂੰ ਠੀਕ ਕਰਨ ਦਾ ਕੰਮ ਹੀ ਸ਼ਾਮਲ ਸਮਝਿਆ ਜਾਵੇਗਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.