ਮੁੰਘੇਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੁੰਘੇਰ (ਨਗਰ): ਬਿਹਾਰ ਪ੍ਰਾਂਤ ਦਾ ਇਕ ਜ਼ਿਲ੍ਹਾ-ਨਗਰ ਜਿਥੇ ਗੁਰੂ ਤੇਗ ਬਹਾਦਰ ਜੀ ਪੂਰਬ ਦੀ ਯਾਤ੍ਰਾ ਵੇਲੇ ਕਾਮਰੂਪ ਨੂੰ ਜਾਂਦਿਆਂ ਸੰਨ 1666 ਈ. ਵਿਚ ਬਿਰਾਜੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪੁਰਾਣੇ ਕਿਲ੍ਹੇ ਦੇ ਨੇੜੇ ਸਮਾਰਕ ਬਣਿਆ ਹੋਇਆ ਹੈ ਜੋਗੁਰਦੁਆਰਾ ਪੱਕੀ ਸੰਗਤ ’ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਦੀ ਪੁਰਾਣੀ ਇਮਾਰਤ ਸੰਨ 1934 ਈ. ਦੇ ਭੂਚਾਲ ਵਿਚ ਢਹਿ ਗਈ ਸੀ , ਪਰ ਸ਼ਰਧਾਲੂਆਂ ਨੇ ਹਿੰਮਤ ਕਰਕੇ ਸੰਨ 1935 ਈ. ਵਿਚ ਨਵੀਂ ਉਸਾਰ ਲਈ। ਇਸ ਗੁਰੂ-ਧਾਮ ਵਿਚ ਗੁਰੂ ਜੀ ਦੁਆਰਾ ਵਰਤੀ ਇਕ ਮੰਜੀ ਅਤੇ ਇਕ ਸਿਰ੍ਹਾਣਾ, ਪਵਿੱਤਰ ਅਤੇ ਯਾਦਗਾਰੀ ਵਸਤੂਆਂ ਵਜੋਂ ਸੰਭਾਲੇ ਹੋਏ ਹਨ। ਇਸ ਦੇ ਪੁਜਾਰੀ ਸਥਾਨਕ ਬ੍ਰਾਹਮਣ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6444, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.