ਮੌਨੀਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Monitor

ਮੌਨੀਟਰ (Monitor) ਜਾਂ ਵੀਡੀਯੂ (Video Display Unit) ਇਕ ਮਹੱਤਵਪੂਰਨ ਆਉਟਪੁਟ ਯੰਤਰ ਹੈ। ਅਸੀਂ ਕੰਪਿਊਟਰ ਉੱਤੇ ਜੋ ਕੰਮ ਕਰਦੇ ਹਾਂ ਉਹ ਮੌਨੀਟਰ ਉੱਤੇ ਨਜ਼ਰ ਆਉਂਦਾ ਹੈ। ਮੌਨੀਟਰ ਉੱਤੇ ਦਸਤਾਵੇਜ਼ ਜਾਂ ਟੈਕਸਟ (Text) ਅਤੇ ਚਿੱਤਰਾਂ (Graphics) ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

ਟੈਕਸਟ ਮੋਡ ਵਿੱਚ ਮੌਨੀਟਰ ਦੀ ਸਕਰੀਨ ਲੰਬਾਤਮਕ ਅਤੇ ਖੜ੍ਹੀਆਂ ਕਤਾਰਾਂ ਵਿੱਚ ਵੰਡੀ ਜਾਂਦੀ ਹੈ। ਲੰਬਾਤਮਕ ਕਤਾਰਾਂ ਨੂੰ ਰੋਅਜ਼ (Rows) ਅਤੇ ਖੜ੍ਹੀਆਂ ਕਤਾਰਾਂ ਨੂੰ ਕਾਲਮਜ਼ (Columns) ਕਿਹਾ ਜਾਂਦਾ ਹੈ। ਰੋਅਜ਼ ਅਤੇ ਕਾਲਮਜ਼ ਮਿਲ ਕੇ ਸੈੱਲ (Cell) ਬਣਾਉਂਦੇ ਹਨ। ਵਰਣਨਯੋਗ ਹੈ ਕਿ ਇਕ ਸਧਾਰਨ ਮੌਨੀਟਰ ਦੀ ਸਕਰੀਨ ਉੱਪਰ ਪ੍ਰਤੀ ਰੋਅ 80 ਅੱਖਰ ਲਿਖੇ ਜਾ ਸਕਦੇ ਹਨ ਤੇ ਇਕ ਸਕਰੀਨ ਵਿੱਚ ਅਜਿਹੀਆਂ ਕੁੱਲ 25 ਰੋਅਜ਼ ਹੁੰਦੀਆਂ ਹਨ।

ਗ੍ਰਾਫਿਕਸ ਮੋਡ ਵਿੱਚ ਸਕਰੀਨ ਨਿੱਕੀਆਂ-ਨਿੱਕੀਆਂ ਬਿੰਦੀਆਂ ਜਾਂ ਪਿਕਸਲਜ਼ (Pixels) ਵਿੱਚ ਵੰਡੀ ਜਾਂਦੀ ਹੈ। ਸਕਰੀਨ ਉੱਤੇ ਮੌਜੂਦ ਬਿੰਦੀਆਂ ਦੀ ਸੰਖਿਆ ਨੂੰ ਰੇਜ਼ੂਲੋਸ਼ਨ (Resolution) ਕਿਹਾ ਜਾਂਦਾ ਹੈ। ਇਹ ਬਿੰਦੀਆਂ ਜਿੰਨੀਆਂ ਜ਼ਿਆਦਾ, ਛੋਟੀਆਂ ਤੇ ਨੇੜੇ-ਨੇੜੇ ਹੋਣਗੀਆਂ, ਰੇਜ਼ੂਲੋਸ਼ਨ ਉਨ੍ਹਾਂ ਹੀ ਚੰਗਾ ਹੋਵੇਗਾ ਤੇ ਇਸ ਨਾਲ ਬਿਹਤਰੀਨ ਤਸਵੀਰ ਤਿਆਰ ਹੋਵੇਗੀ। ਇਕ ਚੰਗੇ ਰੇਜ਼ੂਲੋਸ਼ਨ ਵਾਲੇ ਮੌਨੀਟਰ ਦੀ ਸਕਰੀਨ ਉੱਤੇ 1024 x 768 ਬਿੰਦੀਆਂ ਹੁੰਦੀਆਂ ਹਨ।

ਮੌਨੀਟਰ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ- ਮੋਨੋਕਰੋਮ (Monochrome) ਮੌਨੀਟਰ ਅਤੇ ਕਲਰਡ (Coloured) ਮੌਨੀਟਰ। ਮੋਨੋਕਰੋਮ ਮੌਨੀਟਰ ਬਲੈਕ ਐਂਡ ਵਾਈਟ ਕਿਸਮ ਦੇ ਹੁੰਦੇ ਹਨ ਜਦਕਿ ਕਲਰਡ ਮੌਨੀਟਰ ਨਤੀਜਿਆਂ ਨੂੰ ਵਿਭਿੰਨ ਰੰਗਾਂ ਵਿੱਚ ਦਿਖਾਉਂਦੇ ਹਨ। ਵਰਤਮਾਨ ਸਮੇਂ ਵਿੱਚ ਕਲਰਡ ਮੌਨੀਟਰਾਂ ਦਾ ਰਿਵਾਜ ਚੱਲ ਰਿਹਾ ਹੈ। ਦੋਵੇਂ ਪ੍ਰਕਾਰ ਦੇ ਮੌਨੀਟਰਾਂ ਵਿੱਚ ਕੈਥੋਡ ਰੇਅ ਟਿਊਬ (Cathode Ray Tube) ਲੱਗੀ ਹੁੰਦੀ ਹੈ। ਅੱਜ-ਕੱਲ੍ਹ ਐਲਸੀਡੀ (Liquid Crystal Display) ਆਧਾਰਿਤ ਫਲੈਟ ਸਕਰੀਨ ਵਾਲੇ ਮੌਨੀਟਰ ਵਧੇਰੇ ਲੋਕ-ਪ੍ਰਿਆ ਹੋ ਰਹੇ ਹਨ। ਇਹ ਮੌਨੀਟਰ ਹਲਕੇ ਹੁੰਦੇ ਹਨ ਤੇ ਚੰਗੇ ਮਿਆਰ ਵਾਲੀ ਆਉਟਪੁਟ ਪੇਸ਼ ਕਰਦੇ ਹਨ।ਇਹਨਾਂ ਦਾ ਇਸਤੇਮਾਲ ਛੋਟੇ ਕੰਪਿਊਟਰਾਂ ਜਾਂ ਡਿਜੀਟਲ ਘੜੀਆਂ ਵਿੱਚ ਕੀਤਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਮੌਨੀਟਰ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Monitor

ਇਹ ਕੰਪਿਊਟਰ ਦੀ ਇਕ ਮਹੱਤਵਪੂਰਨ ਆਉਟਪੁਟ ਜਾਂ ਨਤੀਜਾ ਇਕਾਈ (Output Unit) ਹੈ। ਇਸ ਦੀ ਵਰਤੋਂ ਸਾਫਟ ਕਾਪੀ (Soft Copy) ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਵੀਡੀਓ ਡਿਸਪਲੇ ਯੂਨਿਟ (VDU) ਵੀ ਕਿਹਾ ਜਾਂਦਾ ਹੈ। ਇਸ ਦੀ ਸ਼ਕਲ ਟੈਲੀਵਿਜ਼ਨ ਦੀ ਸਕਰੀਨ ਵਰਗੀ ਹੁੰਦੀ ਹੈ। ਆਮ ਤੌਰ 'ਤੇ ਇਸ ਵਿੱਚ ਕੈਥੋਡ ਰੇਅ ਟਿਊਬ (CRT) ਦਾ ਇਸਤੇਮਾਲ ਕੀਤਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.