ਯੋਜਨਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Planning (ਪਲੈਨਿਙਗ) ਯੋਜਨਾ: (i) ਇਹ ਮੰਤਵਾਂ ਦੇ ਉਲੀਕਣ ਦੀ ਵਿਧੀ ਹੈ ਅਤੇ ਉਹਨਾਂ ਦੀ ਪ੍ਰਾਪਤੀ ਢੰਗ। (ii) ਇਕ ਵਿਉਂਤ (plan) ਨੂੰ ਵਿਉਂਤਬੰਦ ਕਰਨਾ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨਾ। ਇਸ ਦੇ ਅੰਤਰਗਤ ਲੋੜੀਂਦੇ ਸਾਧਨਾਂ ਦੁਆਰਾ ਨਿਸ਼ਚਿਤ ਕੀਤੇ ਮੰਤਵਾਂ ਦੀ ਪ੍ਰਾਪਤੀ ਕਰਨੀ ਹੁੰਦੀ ਹੈ। ਇਸ ਦੇ ਦੋ ਮੁੱਖ ਨਿਸ਼ਾਨੇ ਹੁੰਦੇ ਹਨ ਜਿਵੇਂ (i) ਸਾਧਨਾਂ (resources) ਦੇ ਪ੍ਰਯੋਗ ਅਤੇ ਪ੍ਰਬੰਧਕਤਾ ਵਿੱਚ ਕੁਸ਼ਲਤਾ ਵਧਾਉਣੀ ਅਤੇ (ii) ਪਦਾਰਥੀ ਅਤੇ ਸਮਾਜਿਕ ਵਾਤਾਵਰਨਾਂ ਦੀ ਕਿਸਮ ਨੂੰ ਬੇਹਤਰ ਕਰਨਾ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5091, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਯੋਜਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੋਜਨਾ [ਨਾਂਇ] ਵਿਓਂਤ , ਤਜਵੀਜ਼ , ਮਨਸੂਬਾ, ਸਕੀਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5085, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.