ਰੁਪਾਣਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰੁਪਾਣਾ (ਪਿੰਡ): ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿਚ ਜ਼ਿਲ੍ਹਾ ਨਗਰ ਤੋਂ 7 ਕਿ.ਮੀ. ਦੱਖਣ ਵਲ ਵਸਿਆ ਇਕ ਪਿੰਡ , ਜਿਥੇ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੇ ਯੁੱਧ ਤੋਂ ਬਾਦ ਆ ਕੇ ਠਹਿਰੇ ਸਨ। ਸਥਾਨਕ ਰਵਾਇਤ ਅਨੁਸਾਰ ਗੁਰੂ ਜੀ ਨੇ ਇਥੇ ਇਕ ਘੋਗੜ ਪੰਛੀ ਨੂੰ ਮੁਕਤ ਕੀਤਾ ਜੋ ਆਪਣੇ ਮੰਦੇ ਕਰਮਾਂ ਕਰਕੇ ਇਹ ਜੂਨ ਭੁਗਤ ਰਿਹਾ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਇਥੇ ਜੋ ਗੁਰੂ-ਧਾਮ ਬਣਾਇਆ ਗਿਆ, ਉਹ ਹੁਣਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਦਸ ’ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਗੁਰੂ-ਧਾਮ ਹੁਣ ਸੇਮ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਦੀ ਵਿਵਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰੁਪਾਣਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਰੁਪਾਣਾ : ਮੁਕਤਸਰ ਜ਼ਿਲ੍ਹੇ ਦਾ ਇਹ ਪਿੰਡ ਮੁਕਤਸਰ ਤੋਂ 6 ਕਿ. ਮੀ. ਦੀ ਦੂਰੀ ਉੱਤੇ ਗੁਰੂ ਗੋਬਿੰਦ ਸਿੰਘ ਮਾਰਗ ਉੱਪਰ ਸਥਿਤ ਹੈ।

ਪ੍ਰਚਲਿਤ ਸਾਖੀ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਇਸ ਪਿੰਡ ਵਿਖੇ ਬਿਰਾਜੇ ਤਾਂ ਇਕ ਬਿਰਖ ਉੱਪਰ ਇਕ ਘੋਗੜ (ਗਿਰਝ ਜਾਤੀ ਦਾ ਇਕ ਪੰਛੀ) ਬੈਠਾ ਸੀ। ਗੁਰੂ ਜੀ ਨੇ ਉਸ ਨੂੰ ਤੀਰ ਮਾਰ ਕੇ ਮਾਰ ਦਿੱਤਾ। ਸੰਗਤਾਂ ਦੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਘੋਗੜ ਆਪਣੇ ਪਿਛਲੇ ਜਨਮ ਵਿਚ ਇਕ ਸ਼ਾਹੂਕਾਰ ਸੀ ਅਤੇ ਇਸ ਨੇ ਇਕ ਸਿੱਖ ਲੜਕੀ ਦਾ ਸਤ ਭੰਗ ਕਰਨ ਦਾ ਯਤਨ ਕੀਤਾ ਸੀ। ਉਹ ਕੁੜੀ ਜ਼ਹਿਰ ਖਾ ਕੇ ਮਰ ਗਈ ਪਰ ਮਰਨ ਤੋਂ ਪਹਿਲਾਂ ਉਸ ਨੇ ਸ਼ਾਹੂਕਾਰ ਨੂੰ ਸਰਾਪ ਦਿੱਤਾ, ‘ਜਾਹ ਕਾਮ ’ਚ ਅੰਨ੍ਹਿਆ! ਤੂੰ ਅਗਲੇ ਜਨਮ ਗਿਰਝ ਦੀ ਜੂਨ ਪਵੇਂਗਾ।’ ਉਹ ਸ਼ਾਹੂਕਾਰ ਮਰਨ ਉਪਰੰਤ ਘੋਗੜ ਬਣਿਆ ਅਤੇ ਉਸ ਦੇ ਪਛਤਾਵਾ ਕਰਨ ਤੇ ਅੱਜ ਅਸੀਂ ਉਸ ਨੂੰ ਮਾਰ ਕੇ ਮੁਕਤੀ ਦਿੱਤੀ ਹੈ। ਇਸ ਜਗ੍ਹਾ ਗੁਰੂ ਜੀ ਦੇ ਆਗਮਨ ਦੀ ਯਾਦ ਵਿਚ ਇਕ ਗੁਰਦੁਆਰਾ ਵੀ ਬਣਿਆ ਹੋਇਆ ਹੈ ਜਿਸ ਦੇ ਨਾਂ ਪਿੰਡ ਵੱਲੋਂ ਕੁਝ ਜ਼ਮੀਨ ਵੀ ਲਗਵਾਈ ਹੋਈ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-01-47-28, ਹਵਾਲੇ/ਟਿੱਪਣੀਆਂ: ਹ. ਪੁ. –ਤ. ਗਾ. ਗੁ.:124 ; ਮ. ਕੋ. ; ਡਿ. ਸੈਂ. ਹੈਂ. ਬੁ. -ਫਰੀਦਕੋਟ (1981)

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.