ਲਸੰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲਸੰਸ [ਨਾਂਪੁ] ਕਿਸੇ ਵਿਅਕਤੀ/ਸੰਸਥਾ ਨੂੰ ਕੋਈ ਕੰਮ ਕਰਨ ਲਈ ਦਿੱਤਾ ਗਿਆ ਕਨੂੰਨੀ ਹੱਕ ਜਾਂ ਅਧਿਕਾਰ-ਪੱਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1217, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲਸੰਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

License_ਲਸੰਸ: ਮੋਟੇ ਅਤੇ ਕੁਦਰਤੀ ਅਰਥਾਂ ਵਿਚ ਲਸੰਸ ਦਾ ਮਤਲਬ ਹੈ ਅਜਿਹੀ ਸੱਤਾ ਜੋ ਕੋਈ ਅਜਿਹਾ ਕੰਮ ਕਰਨ ਨੂੰ ਉਚਿਤਤਾ ਬਖ਼ਸ਼ਦੀ ਹੈ ਜੋ ਜੇ ਉਸ ਸੱਤਾ ਤੋਂ ਬਿਨਾਂ ਕੀਤਾ ਜਾਂਦਾ ਤਾਂ ਗ਼ਲਤ ਹੁੰਦਾ। ਇਸ ਤਰ੍ਹਾਂ ਲਸੰਸ ਅਜਿਹਾ  ਕੰਮ ਕਰਨ ਦੀ ਇਜਾਜ਼ਤ ਹੈ ਜਿਸ ਦਾ ਕੀਤਾ ਜਾਣਾ ਲਸੰਸ ਦੇਣ ਵਾਲਾ ਰੋਕ ਸਕਦਾ ਸੀ। ਲਸੰਸ ਅਜਿਹਾ ਅਧਿਕਾਰ ਪ੍ਰਦਾਨ ਕਰਦਾ ਹੈ ਜੋ ਹੋਰਵੇਂ ਹਾਸਲ ਨਹੀਂ ਹੁੰਦਾ। ਗੌਣ ਅਰਥਾਂ ਵਿਚ ਲਸੰਸ ਦਾ ਅਰਥ ਉਹ ਦਸਤਾਵੇਜ਼ ਹੈ ਜੋ ਅਜਿਹਾ ਅਧਿਕਾਰ ਦਿੱਤੇ ਜਾਣ ਦੀ ਸ਼ਹਾਦਤ ਹੈ।

       ਲਸੰਸ ਨਾਲ ਸਬੰਧਤ ਕਾਨੂੰਨ ਭਾਰਤੀ ਸੁਖ-ਅਧਿਕਾਰ ਐਕਟ, 1882 ਦੇ ਅਧਿਆਏ VI ਵਿਚ ਦਰਜ ਹੈ। ਉਸ ਵਿਚ ਲਸੰਸ ਨੂੰ ਨਿਮਨ-ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ :

ਲਸੰਸ ਦੀ ਪਰਿਭਾਸ਼ਾ:

       52  ਜਿਥੇ ਇਕ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ, ਜਾਂ ਨਿਸਚਿਤ ਗਿਣਤੀ ਦੇ ਹੋਰ ਵਿਅਕਤੀਆਂ ਨੂੰ, ਦੇਣ ਵਾਲੇ ਦੀ ਅਚੁੱਕਵੀਂ ਸੰਪਤੀ ਵਿੱਚ ਜਾਂ ਉਸ ਤੇ ਕੋਈ ਅਜਿਹੀ ਗੱਲ ਕਰਨ ਜਾਂ ਕਰਦੇ ਰਹਿਣ ਦਾ ਅਧਿਕਾਰ ਦਿੰਦਾ ਹੈ, ਜੋ ਅਜਿਹੇ ਅਧਿਕਾਰ ਦੀ ਅਣਹੋਂਦ  ਵਿਚ, ਕਾਨੂੰਨ-ਵਿਰੁੱਧ ਹੋਵੇਗੀ ਅਤੇ ਅਜਿਹਾ ਅਧਿਕਾਰ ਸੁਖ-ਅਧਿਕਾਰ ਜਾਂ ਸੰਪੱਤੀ ਵਿਚ ਹਿੱਤ ਦੀ ਕੋਟੀ ਵਿਚ ਨਹੀਂ ਆਉਂਦਾ, ਉਸ ਅਧਿਕਾਰ ਨੂੰ ਲਸੰਸ ਕਿਹਾ ਜਾਂਦਾ ਹੈ।’’

       ਲਸੰਸ ਦੇਣ, ਪਰਤਾ ਲੈਣ ਅਤੇ ਉਸ ਨਾਲ ਸਬੰਧਤ ਹੋਰ ਕਾਨੂੰਨ ਉਸ ਹੀ ਅਧਿਆਏ ਵਿਚ ਦਰਜ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.