ਵਾਸ਼ਪੀਕਰਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Evaporation (ਇਵੈਪਅਰੇਇਸ਼ਨ) ਵਾਸ਼ਪੀਕਰਨ: ਇਹ ਇਕ ਅਮਲ ਹੈ, ਜਿਸ ਰਾਹੀਂ ਤਰਲ ਪਦਾਰਥ ਭਾਵ ਪਾਣੀ ਭਾਫ਼ ਵਿੱਚ ਤਬਦੀਲ ਹੋ ਜਾਂਦਾ ਹੈ। ਵਾਯੂਮੰਡਲ ਵਿੱਚ ਭਾਫ਼ ਦੀ ਮਾਤਰਾ ਹਵਾ ਦੇ ਤਾਪਮਾਨ, ਹਵਾ ਵਿੱਚ ਨਮੀ ਦੀ ਮਿਕਦਾਰ; ਸਮੁੰਦਰਾਂ, ਝੀਲਾਂ ਤੇ ਦਰਿਆਵਾਂ ਦੇ ਪਾਣੀ ਦੀ ਮਿਕਦਾਰ ਅਤੇ ਇਹਨਾਂ ਦੇ ਸੁਭਾਅ; ਨੰਗੀ ਜਾਂ ਪੌਦਿਆਂ ਨਾਲ ਢਕੀ ਧਰਤੀ ਦੇ ਰਕਬੇ; ਅਤੇ ਪੌਣਾਂ ਦੇ ਸੁਭਾਅ ਤੇ ਨਿਰਭਰ ਕਰਦਾ ਹੈ। ਵਾਸ਼ਪੀਕਰਨ ਦਾ ਅਮਲ ਤਪਤ ਖੰਡਾਂ ਵਿੱਚ ਵੱਧ ਅਤੇ ਧਰੁਵੀ ਖੰਡਾਂ ਵਿੱਚ ਘੱਟ ਹੁੰਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਾਸ਼ਪੀਕਰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਸ਼ਪੀਕਰਨ [ਨਾਂਪੁ] (ਵਿਗਿ) ਜਲ ਦੀ ਤਰਲ ਤੋਂ ਗੈਸੀ ਹਾਲਤ ਵਿੱਚ ਪਰਿਵਰਤਨ ਦੀ ਪ੍ਰਕਿਰਿਆ , ਦ੍ਰਵ ਦੇ ਵਾਸ਼ਪ ਰੂਪ ਬਣਨ ਦੀ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.