ਵਿਗਿਆਪਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਿਗਿਆਪਨ [ਨਾਂਪੁ] ਇਸ਼ਤਿਹਾਰ, ਸੂਚਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਗਿਆਪਨ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement_ਵਿਗਿਆਪਨ: ਕਿਸੇ ਚੀਜ਼ ਦੀ ਵਿਕਰੀ ਵਿਚ ਵਾਧਾ ਜਾਂ ਕਿਸੇ ਸੇਵਾ ਨੂੰ ਤਰੱਕੀ ਦੇਣ , ਕੋਈ ਵਿਚਾਰ ਪੇਸ਼ ਕਰਨ ਜਾਂ ਕੋਈ ਹੋਰ ਇੱਛਤ ਪ੍ਰਭਾਵ ਪੈਦਾ ਕਰਨ ਦੇ ਇਰਾਦੇ ਨਾਲ ਅਦਾਇਗੀ ਕਰਕੇ ਕੀਤੀ ਜਨਤਕ ਘੋਸ਼ਣਾ ਨੂੰ ਵਿਗਿਆਪਨ ਕਿਹਾ ਜਾਂਦਾ ਹੈ। ਕਿਸੇ ਅਖ਼ਬਾਰ ਜਾਂ ਰਸਾਲੇ ਵਿਚ ਦੋ ਲਾਈਨਾਂ ਦੇ ਇਸ਼ਤਿਹਾਰ ਤੋਂ ਲੈ ਕੇ ਅਖ਼ਬਾਰ ਦੇ ਪੰਨਿਆਂ ਦੇ ਪੰਨਿਆਂ ਤੇ ਛਪੇ ਇਸ਼ਤਿਹਾਰ, ਦਸਤੀ ਵੰਡੇ ਜਾਣ ਵਾਲੇ ਇਸ਼ਤਿਹਾਰ, ਮੁਨਾਦੀ , ਟੀ ਵੀ ਜਾਂ ਰੇਡਿਉ ਤੇ ਉਪਰੋਕਤ ਆਸ਼ੇ ਦੀ ਸੰਸੂਚਨਾ ਅਤੇ ਕਿਸੇ ਦੁਕਾਨ ਦੇ ਸ਼ੋ ਕੇਸ ਵਿਚ ਕਿਸੇ ਸੰਕੇਤ ਤੋਂ ਲੈ ਕੇ ਰੰਗਦਾਰ ਰੋਸ਼ਨੀਆਂ ਨਾਲ ਦਿੱਤੀ ਸੂਚਨਾ ਵਿਗਿਆਪਨ ਵਿਚ ਆ ਜਾਂਦੀ ਹੈ। ਕਿਸੇ ਚੀਜ਼ ਦੀ ਗੁਣਵਤਾ ਅਤੇ ਉਸ ਨੂੰ ਵਿਕਰੀਯੋਗ ਦਸ ਕੇ ਉਸ ਦੀ ਵਿਕਰੀ ਦਾ ਥਾਂ ਟਿਕਾਣਾ ਦਸਕੇ ਉਸ ਦੀ ਖ਼ਰੀਦ ਲਈ ਸੁਝਾਉ ਦੇਣਾ ਵਿਗਿਆਪਨ ਵਿਚ ਸ਼ਾਮਲ ਹੈ। ਸਰਕਾਰੀ ਦ੍ਰਿਸ਼ਟੀ ਤੋਂ ਖ਼ਾਲੀ ਆਸਾਮੀਆਂ ਅਤੇ ਟੈਂਡਰਾਂ ਆਦਿ ਨਾਲ ਸਬੰਧਤ ਸੂਚਨਾ ਨੂੰ ਵੀ ਵਿਗਿਆਪਨ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6992, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.