ਸ਼ਾਹੂਕਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਾਹੂਕਾਰ (ਨਾਂ,ਪੁ) ਵਿਆਜ ਦੇ ਇਵਜ਼ ਵਿੱਚ ਰੁਪਈਏ ਪੈਸੇ ਦੇਣ ਦਾ ਕਾਰੋਬਾਰ ਕਰਨ ਵਾਲਾ ਧਨੀ ਸੇਠ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸ਼ਾਹੂਕਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਾਹੂਕਾਰ [ਨਾਂਪੁ] ਧਨਵਾਨ, ਸੇਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਾਹੂਕਾਰ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਾਹੂਕਾਰ : ਪਿੰਡਾਂ ਵਿਚ ਸ਼ਾਹੂਕਾਰ ਦੀ ਖ਼ਾਸ ਅਹਿਮੀਅਤ ਹੁੰਦੀ ਹੈ। ਉਹ ਪਿੰਡ ਦੀ ਆਰਥਿਕਤਾ ਦੀ ਟੇਕ ਅਤੇ ਲੋਕਾਂ ਦੀ ਪਤ ਦਾ ਰਾਖਾ ਹੁੰਦਾ ਹੈ (ਗੁਰੂ ਬਿਨਾ ਗਤ ਨਹੀਂ, ਸ਼ਾਹ ਬਿਨਾ ਪਤ ਨਹੀਂ) ਪਰ ਲੋਕ-ਚੇਤਨਾ ਨੇ ਸ਼ਾਹੂਕਾਰ ਦੀ ਅਸਲੀ ਨੁਹਾਰ ਨੂੰ ਪਛਾਣ ਕੇ, ਉਸ ਨੂੰ ਲੋਕ-ਧ੍ਰੋਹੀ ਪਾਤਰ ਦੇ ਰੂਪ ਵਿਚ ਹੀ ਸਿਰਜਿਆ ਹੈ।

        ਸ਼ਾਹੂਕਾਰ ਕਿਸੇ ਵੀ ਜ਼ਾਤ ਦਾ ਹੋ ਸਕਦਾ ਹੈ ਪਰ ਮਧਕਾਲੀ ਚੇਤਨਾ ਨੇ ਸ਼ਾਹੂਕਾਰ ਸ਼੍ਰੇਣੀ ਦੀਆਂ ਮੰਦ-ਭਾਵਨਾਵਾਂ, ਦੁਸ਼ਟ ਅਤੇ ਲੋਭੀ ਸੁਭਾਵ ਅਤੇ ਲਹੂ ਪੀਣੀ ਪ੍ਰਵਿਰਤੀ ਬਾਣੀਏ ਵਿਚ ਕੇਂਦਰਿਤ ਕਰ ਦਿੱਤੀ ਹੈ:– ‘ਬਾਣੀਆਂ ਨੇ ਅਤਿ ਚੁਕ ਲਈ; ਸਾਰਾ ਪਿੰਡ ਕਰਜ਼ਾਈ ਕੀਤਾ।’

        ਸ਼ਾਹੂਕਾਰ ਸਸਤੇ ਵੇਲੇ ਅੰਨ ਖਰੀਦ ਕੇ ਅੰਦਰ ਭਰ ਲੈਂਦਾ ਹੈ ਅਤੇ ਮਹਿੰਗੇ ਵੇਲੇ ਕੱਢ ਕੇ ਵੇਚਦਾ ਹੈ। ਸੋਕਾ ਵਗੈਰਾ ਪੈ ਜਾਣ ਤੇ ਅੰਨ ਘਟ ਪੈਦਾ ਹੁੰਦਾ ਹੈ ਤੇ ਸ਼ਾਹੂਕਾਰ ਦੇ ਗੁਦਾਮਾਂ ਵਿਚਲਾ ਅੰਨ ਮਹਿੰਗੇ ਭਾਅ ਵਿਕਦਾ ਹੈ। ਸ਼ਾਹੂਕਾਰਾਂ ਬਾਰੇ ਅਨੇਕ ਲਘੂ-ਕਥਾਵਾਂ ਮਿਲਦੀਆਂ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਭ੍ਰਿਸ਼ਟ ਬੁਧੀ, ਅਣਮਨੁਖੀ ਵਿਹਾਰ ਤੇ ਲੋਭੀ ਮਨ ਉੱਤੇ ਵਿਅੰਗ ਤੇ ਕਟਾਖਸ਼ ਹੈ। ਪਿੰਡਾਂ ਵਿਚ ਮਰਾਸੀ ਸ਼ਾਹ ਦੇ ਪਾਖੰਡਾਂ ਦੀਆਂ ਨਕਲਾਂ ਆਮ ਉਤਾਰਦੇ ਹਨ। ਵਿਆਹ ਦੇ ਦਿਨਾਂ ਵਿਚ ਨਾਨਕਾ ਮੇਲ ਜੋ ਜਾਗੋ ਕੱਢਦਾ ਹੈ, ਉਸ ਵਿਚ ਵੀ ਸ਼ਾਹ ਦੀ ਚੰਗੀ ਮਿੱਟੀ ਪਲੀਤ ਕੀਤੀ ਜਾਂਦੀ ਹੈ। ਅੱਜਕੱਲ੍ਹ ਸ਼ਾਹੂਕਾਰ ਅਨਾਜ ਮੰਡੀ ਦੇ ਆੜ੍ਹਤੀਏ ਵਿਚ ਤਬਦੀਲ ਹੋ ਗਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4735, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-04-03-38, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਲੋ. ਵਿ. ਕੋ. 3 : 591.; ਮ. ਕੋ.

ਸ਼ਾਹੂਕਾਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਾਹੂਕਾਰ, ਪੁਲਿੰਗ : ਧਨੀ, ਧਨਾਢ, ਰੁਪਏ ਪੈਸੇ ਵਾਲਾ, ਸੇਠ ਵਿਆਜ ਤੇ ਪੈਸੇ ਦੇਣ ਵਾਲਾ, ਮਹਾਜਨ ਸਰਾਫ਼

–ਸਾਹੂਕਾਰਨੀ, ਇਸਤਰੀ ਲਿੰਗ

–ਸਾਹੂਕਾਰਾ, ਪੁਲਿੰਗ : ਸਾਹੂਕਾਰ ਦਾ ਕੰਮ, ਰੁਪਏ ਲੈਣ ਦੇਣ ਦਾ ਵਿਹਾਰ, ਰੁਪਏ ਵਿਆਜ ਤੇ ਦੇਣ ਦਾ ਕੰਮ

–ਸਾਹੂਕਾਰਾ, ਕਟੌਤੀ, ਇਸਤਰੀ ਲਿੰਗ : ਮਿਤੀਕਾਟਾ, ਬਟਾ, ਵੱਟਾ

–ਸਾਹੂਕਾਰੀ, ਇਸਤਰੀ ਲਿੰਗ : ਸਾਹੂਕਾਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-02-07-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.