ਸਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਣ (ਨਾਂ,ਇ) ਪਾਣੀ ਵਿੱਚ ਗਾਲੇ਼ ਤੀਲ੍ਹਿਆਂ ਉਤਲੀ ਛਿੱਲ ਦੇ ਰੇਸ਼ੇ ਉਤਾਰ ਕੇ ਰੱਸੇ ਆਦਿ ਵੱਟਣ ਦੇ ਕੰਮ ਆਉਂਦੀ ਸੀਖਾਂ ਦੇ ਅਕਾਰ ਵਾਲੀ ਸੌਣੀ ਦੀ ਫ਼ਸਲ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਣ 1 [ਨਾਂਇ] ਇੱਕ ਬੂਟਾ ਜਿਸ ਦੀ ਛਿੱਲ ਦੇ ਰੱਸੇ ਆਦਿ ਬਣਦੇ ਹਨ 2 [ਅਗੇ] ਨਾਲ਼, ਸਮੇਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17885, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਸੰ. सन्. ਵ੍ਯ—ਸਾਥ. ਸੰਗ. ਸਮੇਤ. ਸਹਿਤ। ੨ ਸੰ. शण—ਸ਼ਣ. ਸੰਗ੍ਯਾ—ਸਣੀ, ਜਿਸ ਦੇ ਰੱਸੇ ਵੱਟੀਦੇ ਹਨ. L. Crotolaria Juncea. ਇਹ ਸਾਉਣੀ ਦੀ ਫਸਲ ਵਿੱਚ ਹੁੰਦੀ ਹੈ. ਸਣ ਨੂੰ ਕੱਟਕੇ ਪਾਣੀ ਵਿੱਚ ਦਬ ਦਿੰਦੇ ਹਨ, ਐਸਾ ਕਰਨ ਨਾਲ ਇਸ ਦਾ ਛਿਲਕਾ ਕਾਨੇ ਤੋਂ ਅਲਗ ਹੋ ਜਾਂਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਣ (ਯੋ.। ਸੰਸਕ੍ਰਿਤ ਸਮੑ। ਸਮੑ ਦਾ ਮਮਾ ਅਪਣੇ ਅਪਣੇ ਵਰਗਾਂ ਦੇ ਅਨੁਸ੍ਵਾਰੀ ਅੱਖਰ ਵਿਚ ਬਦਲ ਜਾਂਦਾ ਹੈ। ਸੋ ਸਣੑ , ਸਮੑ- ਦਾ ਹੀ ਇਕ ਰੂਪ ਹੈ) ਸਾਥ, ਸਹਤ, ਸਮੇਤ। ਯਥਾ-‘ਸਣੁ ਕੀਸਾਰਾ ਚਿਥਿਆ’ ਕੀਸਾਰਾ ਸਣੇ ਬਰੀਕ ਕੀਤਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਣ, ਇਸਤਰੀ ਲਿੰਗ : ਇਕ ਬੂਟਾ ਜਿਸ ਦੀ ਛਿੱਲ ਦੇ ਰੱਸੇ ਵਾਣ ਆਦਿ ਬਣਦੇ ਹਨ। ਇਸ ਦਾ ਬੀ (ਘੰਡ) ਬਹੁਤ ਗਰਮ ਹੁੰਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-41-47, ਹਵਾਲੇ/ਟਿੱਪਣੀਆਂ:

ਸਣ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਣ, ਅਵਯ : ਸਮੇਤ, ਨਾਲ

–ਸਣ ਗੁਦੜ, ਵਿਸ਼ੇਸ਼ਣ : ਗੁਦੜ ਸਣੇ, ਬਿਨਾਂ ਨਿਤਾਰੇ ਸਾਫ਼ ਕੀਤੇ, ਆਸੜ ਗੂਸੜ ਸਮੇਤ

–ਸਣਕਪੜੀਂ ਬਲ ਉਠਣਾ, ਮੁਹਾਵਰਾ : ਮੱਚ ਉਠਣਾ, ਬਹੁਤ ਗੁੱਸੇ ਵਿਚ ਆ ਜਾਣਾ, ਗੁੱਸੇ ਨਾਲ ਕੱਪੜਿਆਂ ਤੋਂ ਬਾਹਰ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 5565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-10-04-41-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.