ਸਥਿਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਥਿਰ [ਵਿਸ਼ੇ] ਕਾਇਮ, ਦ੍ਰਿੜ੍ਹ, ਪੱਕਾ , ਪੁਖ਼ਤਾ, ਨਿਸ਼ਚਿਤ, ਅਟਲ; ਜੜ੍ਹ , ਅਚੱਲ, ਗਤੀਹੀਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਥਿਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਥਿਰ. ਦੇਖੋ, ਅਸਥਿਰ ਅਤੇ ੡੎ਥਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਥਿਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਥਿਰ, ਵਿਸ਼ੇਸ਼ਣ : ੧. ਪੱਕਾ, ਦ੍ਰਿੜ੍ਹ ਨਾ ਬਦਲਣ ਵਾਲਾ; ੨. ਅਚਲ, ਨਿਸ਼ਚਿਤ, ਅਟਲ, ਮੁਸਤਕਿਲ, ਪੱਕਾ, ਐਸੀ ਵਸਤੂ ਜਿਸ ਦੇ ਤੱਤ ਆਸਾਨੀ ਨਾਲ ਅੱਡ ਅੱਡ ਨਾ ਹੋ ਸਕਣ

–ਸਥਿਰ ਸੰਖਿਆ, ਹਿਸਾਬ / ਇਸਤਰੀ ਲਿੰਗ : ਉਹ ਸੰਖਿਆ ਜਿਸ ਵਿਚ ਵਾਦ ਵਿਵਾਦ ਜਾਂ ਪੜਤਾਲ ਦੀ ਕਿਸੇ ਸਟੇਜ ਉੱਤੇ ਉਹਦੀ ਮਾਤਰਾ ਦੀ ਕੀਮਤ ਵਿੱਚ ਕੋਈ ਫ਼ਰਕ ਨਾ ਆਵੇ

–ਸਥਿਰ ਕੋਣ, ਹਿਸਾਬ / ਇਸਤਰੀ ਲਿੰਗ : ਉਹ ਕੋਣ ਜੋ ਇਕੋ ਜਿੰਨੀ ਰਹੇ, ਸਦਾ ਇਕਸਾਰ ਰਹਿਣ ਵਾਲੀ ਕੋਣ

–ਸਥਿਰ ਗੁਣਕ, ਹਿਸਾਬ / ਪੁਲਿੰਗ : ਉਹ ਗੁਣਕ ਜਿਸ ਵਿੱਚ ਵਾਦ-ਵਿਵਾਦ ਜਾਂ ਪੜਤਾਲ ਦੀ ਕਿਸੇ ਸਟੇਜ ਉੱਤੇ ਉਹਦੀ ਮਾਤ੍ਰਾ ਦੀ ਕੀਮਤ ਵਿੱਚ ਕੋਈ ਫਰਕ ਨਾ ਆਵੇ

–ਸਥਿਰ ਚਿੱਤ, ਵਿਸ਼ੇਸ਼ਣ : ਜਿਸ ਦਾ ਮਨ ਨਾ ਡੋਲੇ, ਜੋ ਛੇਤੀ ਛੇਤੀ ਆਪਣੇ ਵਿਚਾਰ ਨਾ ਬਦਲਦਾ ਹੋਵੇ

–ਸਥਿਰ ਚਿੰਨ੍ਹ, ਭੂਗੋਲਿਕ / ਪੁਲਿੰਗ : ਸਯਾਰੇ ਢੋ ਤਾਰਿਆਂ ਵਿਚੋਂ ਦੀ ਲੰਘਣ ਦੇ ਰਸਤੇ ਉੱਤੇ ਉਹ ਬਿੰਦੂ (ਨੁਕਤਾ) ਜਿੱਥੇ ਕਿ ਉਹ ਥੋੜੇ ਜੇਹੇ ਸਮੇਂ ਲਈ ਠਹਿਰਿਆ ਹੋਇਆ ਨਜ਼ਰ ਆਉਂਦਾ ਹੈ

–ਸਥਿਰ ਤਵਾਜ਼ਨ, ਪੁਲਿੰਗ ਵਿਸ਼ੇਸ਼ਣ / ਪੁਲਿੰਗ : ਵਿਰੋਧੀ ਅਮਲਾਂ ਜਾਂ ਤਾਕਤਾਂ ਵਿਚਕਾਰ ਸਦਾ ਕਾਇਮ ਰਹਿਣ ਵਾਲੀ ਸਮਤਾ

–ਸਥਿਰ ਨਿਸਬਤ, ਇਸਤਰੀ ਲਿੰਗ : ਉਹ ਨਿਸਬਤ ਜਿਸ ਵਿਚ ਵਾਦਵਿਵਾਦ ਜਾਂ ਪੜਤਾਲ ਦੀ ਕਿਸੇ ਸਟੇਜ ਉੱਤੇ ਉਹਦੀ ਮਾਤਰਾ ਦੀ ਕੀਮਤ ਵਿਚ ਕੋਈ ਫਰਕ ਨਾ ਆਵੇ

–ਸਥਿਰ ਬਿਜਲੀ ਆਵੇਸ਼, (ਪੁਲਿੰਗ ਵਿਸ਼ੇਸ਼ਣ) / ਪੁਲਿੰਗ : ਉਹ ਅਮਲ ਜਾਂ ਤਰੀਕਾ ਜਿਸ ਦੁਆਰਾ ਬਿਜਲੀ ਚਾਲਕ ਵਿਚ ਬਿਜਲੀ ਆ ਜਾਂਦੀ ਹੈ ਜਦੋਂ ਕਿ ਇਸ ਨੂੰ ਕਿਸੇ ਬਿਜਲੀ ਨਾਲ ਭਰੀ ਹੋਈ ਵਸਤੂ ਕੋਲ ਰੱਖਿਆ ਜਾਂਦਾ ਹੈ

–ਸਥਿਰ ਰਾਸ਼ੀ, ਹਿੰਦੀ / ਇਸਤਰੀ ਲਿੰਗ : ਐਸੀ ਮਿਕਦਾਰ ਜਿਸ ਵਿਚ ਵਾਦ-ਵਿਵਾਦ ਜਾਂ ਪੜਤਾਲ ਦੀ ਕਿਸੇ ਵਟੇਜ ਉੱਤੇ ਉਹਦੀ ਮਾਤ੍ਰਾ ਦੀ ਕੀਮਤ ਵਿਚ ਕੋਈ ਫਰਕ ਨਾ ਆਵੇ

–ਸਥਿਰ ਰੌ, ਪਦਾਰਥ ਵਿਗਿਆਨ / ਇਸਤਰੀ ਲਿੰਗ : ਸਦਾ ਇਕੋ ਜੇਹੀ ਜਾਂ ਇਕਸਾਰ ਰਹਿਣ ਵਾਲੀ ਬਿਜਲੀ ਦੀ ਧਾਰਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-11-04-54-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.