ਸਰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦ [ਵਿਸ਼ੇ] ਠੰਢਾ, ਸੀਤ; ਸੁਸਤ, ਢਿੱਲਾ; ਹੌਸਲੇ ਵਾਲ਼ਾ, ਧੀਮਾ; ਨਪੁੰਸਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਦ. ਫ਼ਾ ਵਿ—ਠੰਢਾ. ਸੀਤਲ। ੨ ਸੰ. ਸ਼ਰਦੑ. ਸੰਗ੍ਯਾ—ਅੱਸੂ ਕੱਤਕ ਦੀ ਰੁਤ. “ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ.” (ਰਾਮ ਰੁਤੀ ਮ: ੫) ੩ ਸਾਲ. ਵਰ੍ਹਾ । ੪ ਤੀਰਕਸ਼. ਸ਼ਰਧਿ. ਭੱਥਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਦ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਰਦ ਸੰਸਕ੍ਰਿਤ ਸ਼ਰਦੑ। ਪ੍ਰਾਕ੍ਰਿਤ ਸਰਦ)। ਸਰਦੀ ਦੀ ਰੁੱਤ , ਸਰਦੀ ਦੀ- ਰੁਤਿ ਸਰਦ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1933, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਰਦ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਦ, (ਫ਼ਾਰਸੀ) / ਵਿਸ਼ੇਸ਼ਣ : ੧. ਠੰਢਾ, ਸੀਤਲ (ਪਾਣੀ, ਮੌਸਮ); ੨. ਸੁਸਤ, ਢਿੱਲਾ (ਕੰਮ ਕਰਨ ਵਿਚ); ੩. ਮੰਦ, ਧੀਮਾ (ਭਾ. ਬਜਾਰ, ਮੰਡੀ); ੪. ਧੀਰਾ, ਹੌਸਲੇ ਵਾਲਾ, ਜੋ ਕਾਹਲਾ ਨਾ ਹੋਵੇ (ਤਬੀਅਤ); ੫. ਨਿਪੁੰਸਕ, ਨਾਮਰਦ; ੬. ਬੇਸਵਾਦ, ਬੇਮਜਾ (ਖੇਡ, ਤਮਾਸ਼ਾ)
–ਸਰਦ ਹੋਣਾ, ਮੁਹਾਵਰਾ : ਠੰਢੇ ਪੈਣਾ, ਮਰ ਕੇ ਖਤਮ ਹੋ ਜਾਣਾ
–ਸਰਦ ਕਪੜਾ, ਪੁਲਿੰਗ : ਗਰਮੀ ਦਾ ਮੌਸਮ ਵਿੱਚ ਪਹਿਨਿਆ ਜਾਣ ਵਾਲਾ ਕਪੜਾ, ਸੂਤੀ ਕਪੜਾ
–ਸਰਦ ਖਾਨਾ, ਪੁਲਿੰਗ : ਜ਼ਮੀਨ ਦੀ ਸਤਹ ਤੋਂ ਥੱਲੇ ਦਾ ਕਮਰਾ ਜੋ ਆਮ ਕਰ ਕੇ ਠੰਢਾ ਹੁੰਦਾ ਹੈ ਭੋਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-03-02-46, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First