ਸਰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਰਸ [ਵਿਸ਼ੇ] ਰਸ ਭਰਿਆ, ਰਸੀਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰਸ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਸ. ਸੰ. ਵਿ—ਸ—ਰਸ (ਜਲ) ਸਹਿਤ. ਸਜਲ। ੨ ਕਾਵ੍ਯ ਦੇ ਨੌ ਰਸਾਂ ਸਹਿਤ। ੩ ਰਸਨਾ ਕਰਕੇ ਗ੍ਰਹਣ ਯੋਗ੍ਯ ਛੀ ਰਸਾਂ ਸਹਿਤ। ੪ ਆਨੰਦ ਸਹਿਤ. ਆਨੰਦ ਦਾਇਕ. “ਰੁਤ ਆਈਲੇ ਸਰਸ ਬਸੰਤ ਮਾਹ.” (ਬਸੰ ਮ: ੧) “ਗਾਵਹਿ ਸਰਸ1 ਬਸੰਤ ਕਮੋਦਾ.” (ਰਾਗ ਮਾਲਾ) ੫ ਸੰ. सद्दश—ਸਦ੍ਰਿਸ਼. ਤੁੱਲ. ਜੇਹਾ. “ਆਪਨ ਸਰਸ ਕੀਅਉ ਨ ਜਗਤ ਕੋਈ.” (ਸਵੈਯੇ ਮ: ੪ ਕੇ) ੬ ਸੰ. सहर्ष—ਸਹ੄੗. ਖ਼ੁਸ਼. ਪ੍ਰਸੰਨ. “ਸਿਖ ਸੰਤ ਸਭਿ ਸਰਸੇ ਹੋਏ.” (ਸੋਰ ਮ: ੫) ੭ ਪ੍ਰਾ. ਅਧਿਕ. ਜਾਦਾ. ਬਹੁਤ, ਛੱਪਯ ਦਾ ਇੱਕ ਭੇਦ, ਜਿਸ ਵਿੱਚ ੩੬ ਗੁਰੁ ਅਤੇ ੮੦ ਲਘੁ ਹੁੰਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1068, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਰਸ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਰਸ, ਵਿਸ਼ੇਸ਼ਣ : ੧. ਰਸਯੁਕਤ, ਰਸੀਲਾ, ੨. ਹਰਿਆ ਭਰਿਆ, ਸਰਸਬਜ਼, ਚਹੁਚਹਾ; ੩. ਵਧੀਆ, ਖਰਾ, ਚੰਗਾ; ੪. ਜਿਸ ਵਿਚ ਭਾਵ ਜਗਾਉਣ ਦੀ ਸ਼ਕਤੀ ਹੈ, ਸੁੰਦਰ, ਮਨੋਹਰ, ੫. ਜਲ, ਪਾਣੀ, ਪਾਣੀ ਦਾ ਤਲਾ, ਝੀਲ, ਪਾਣੀ ਜਿਸ ਵਿੱਚ ਕੰਵਲ ਉੱਗੇ ਹੋਣ; ੬. ਕਾਵਿ ਦੇ ਨੌਂ ਰਸਾਂ ਸਹਿਤ; ੭. ਰਸਨਾ ਕਰਕੇ ਗ੍ਰਹਿਣ ਯੋਗ ਛੇ ਰਸਾਂ ਸਹਿਤ; ੮. ਅਨੰਦ ਸਹਿਤ, ਅਨੰਦ ਦਾਇਕ, ੯. ਫਰਗਾ, ਤੁਲ ਜੇਹਾ (ਆਪਨ ਸਰਸ ਕੀਅਉ ਨ ਜਗਤ ਕੋਈ) ੧੦. ਖੁਸ਼ ਪਰਸੰਨ (ਸਿਖ ਸੰਤ ਸਭ ਸਰਸੇ ਹੋਵੇ), ੧੧. ਜਾਦਾ, ਅਧਿਕ, ਬਹੁਤ

–ਸਰਸਾ, ਵਿਸ਼ੇਸ਼ਣ : ਰਸ, ਸਹਿਤ, ਸਰਸਬਜ਼, ਜਲ ਸਹਿਤ, ਹਰਿਆ ਭਰਿਆ, ਪਰਸੰਨ ਚਿੱਤ

–ਸਰਸਾਈ, ਇਸਤਰੀ ਲਿੰਗ : ਨਮੀ, ਤਰੀ, ਸਰਵਾਈ, ਲਹਿਰ, ਬਹਿਰ, ਬਹੁਤਾਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-35-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.