ਸਵਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਵਾਲ [ਨਾਂਪੁ] ਪੁੱਛੀ ਹੋਈ ਗੱਲ , ਪ੍ਰਸ਼ਨ, ਮਸਲਾ; ਅਰਜ਼, ਬੇਨਤੀ, ਮੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਵਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਲ. ਅ਼ ਸੰਗ੍ਯਾ—ਪ੍ਰਸ਼ਨ। ੨ ਯਾਚਨਾ. ਮੰਗਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਵਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਵਾਲ, (ਅਰਬੀ) / ਪੁਲਿੰਗ : ੧. ਪ੍ਰਸ਼ਨ, ਗੱਲ ਜਿਸ ਦਾ ਕਿਸੇ ਕੋਲੋਂ ਜਵਾਬ ਲੈਣਾ ਹੋਵੇ, ਕਿਸੇ ਗੱਲ ਬਾਰੇ ਸ਼ੰਕਾ ਜ਼ਾਹਰ ਕਰਨ ਦਾ ਭਾਵ; ੨. ਪੁੱਛੀ ਹੋਈ ਗੱਲ; ੩. ਅਰਜ਼ੀ, ਅਰਦਾਸ, ਮੰਗ, ਬੇਨਤੀ; ੪. ਗਣਿਤ ਦਾ ਪ੍ਰਸ਼ਨ ਜੋ ਉੱਤਰ ਕੱਢਣ ਲਈ ਦਿੱਤਾ ਜਾਂਦਾ ਹੈ  (ਲਾਗੂ ਕਿਰਿਆ : ਉਠਾਉਣਾ, ਕਰਨਾ, ਦੇਣਾ, ਪੁੱਛਣਾ)

–ਸਵਾਲ ਹੱਲ ਹੋਣਾ, ਮੁਹਾਵਰਾ : ੧. ਮਸਲਾ ਹੱਲ ਹੋਣਾ, ਕਿਸੇ ਔਖੀ ਗੁੰਝਲ ਦਾ ਸੁਲਝ ਜਾਣਾ, ਮਤਲਬ ਪੂਰਾ ਹੋ ਜਾਣਾ

–ਸਵਾਲ ਹੱਲ ਕਰਨਾ, ਮੁਹਾਵਰਾ : ਮਸਲਾ ਹੱਲ ਕਰਨਾ, ਆਪਣਾ ਮਤਲਬ ਪੂਰਾ ਕਰ ਲੈਣਾ

–ਸਵਾਲ ਜਵਾਬ, ਪੁਲਿੰਗ : ੧. ਉੱਤਰ ਪ੍ਰਸ਼ਨ, ਗੱਲ ਬਾਤ, ਪੁੱਛ ਗਿੱਛ; ੨. ਬਹਿਸ, ਜਿਰ੍ਹਾ

–ਸਵਾਲ ਪਾਉਣਾ, ਮੁਹਾਵਰਾ : ਮੰਗਣਾ, ਕਿਸੇ ਨੂੰ ਕੋਈ ਚੀਜ਼ ਦੇਣ ਲਈ ਕਹਿਣਾ

–ਸਵਾਲ ਪੂਰਾ ਹੋਣਾ, ਮੁਹਾਵਰਾ : ਮੰਗੀ ਹੋਈ ਚੀਜ਼ ਦਾ ਮਿਲ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 623, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-10-04-52-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.