ਸਵੈ-ਰੱਖਿਆ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Self-defence_ਸਵੈ-ਰੱਖਿਆ: ਵਾਰਟਨ ਦੀ ਲਾ ਲੈਕਸੀਕਨ ਅਨੁਸਾਰ ਮਨੁੱਖ ਦਾ ਜੀਵਨ ਅਤੇ ਉਸ ਦੇ ਸਰੀਰ ਦੇ ਅੰਗ ਇੰਗਲੈਂਡ ਦੇ ਕਾਨੂੰਨ ਦੀਆਂ ਨਜ਼ਰਾਂ ਵਿੱਚ ਇਸ ਹਦ ਤਕ ਕੀਮਤੀ ਹਨ ਕਿ ਜੇ ਉਨ੍ਹਾਂ ਦੀ ਅਰਥਾਤ ਜੀਵਨ ਜਾਂ ਸਰੀਰ ਦੇ ਕਿਸੇ ਅੰਗ ਦੀ ਰੱਖਿਆ ਦੇ ਮੰਤਵ ਨਾਲ ਹਮਲਾਆਵਰ ਦੀ ਹੱਤਿਆ ਵੀ ਕਰ ਦਿੱਤੀ ਜਾਵੇ ਤਾਂ ਉਹ ਖਿਮਾਯੋਗ ਹੋਵੇਗੀ। ਭਾਰਤੀ ਕਾਨੂੰਨ ਵਿਚ ਇਸ ਨੂੰ ਪ੍ਰਾਈਵੇਟ ਰੱਖਿਆ ਦਾ ਨਾਂ ਦਿੱਤਾ ਜਾਂਦਾ ਹੈ (ਵੇਖੋ ਪ੍ਰਾਈਵੇਟ ਰੱਖਿਆ)। ਹਾਲਜ਼ਬਰੀ ਦੇ ਲਾਜ਼ ਆਫ਼ ਇੰਗਲੈਂਡ ਅਨੁਸਾਰ ਜੇ ਕੋਈ ਹਮਲਾ ਕੀਤਾ ਗਿਆ ਹੋਣਾ ਕਥਤ ਕੀਤਾ ਜਾਂਦਾ ਹੈ ਅਤੇ ਉਹ ਕੰਮ ਸਵੈ-ਰੱਖਿਆ ਲਈ ਕੀਤਾ ਗਿਆ ਹੋਵੇ ਤਾਂ ਉਹ ਨਿਆਂ-ਉਚਿਤ ਸਮਝਿਆ ਜਾਂਦਾ ਹੈ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਈ ਗ਼ੈਰ-ਕਾਨੂੰਨੀ ਕੰਮ ਕੀਤਾ ਗਿਆ ਹੈ, ਪਰੰਤੂ ਇਹ ਹੈ ਕਿ ਉਸ ਕੰਮ ਵਿਚ ਉਤਨੀ ਕੁ ਤਾਕਤ ਵਰਤੀ ਗਈ ਹੋਵੇ ਜਿਤਨੀ ਸਵੈ-ਰੱਖਿਆ ਲਈ ਜ਼ਰੂਰੀ ਸੀ , ਪਰ ਨਾਲ ਹੀ ਜੇ ਲੋੜ ਤੋਂ ਵੱਧ ਤਾਕਤ ਵਰਤੀ ਗਈ ਹੋਵੇ ਤਾਂ ਵੀ ਉਹ ਜਾਇਜ਼ ਸਫ਼ਾਈ ਮੰਨੀ ਜਾਂਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.