ਸਾਂਝ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਝ (ਨਾਂ,ਇ) ਭਿਆਲੀ; ਹਿੱਸੇਦਾਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਝ [ਨਾਂਇ] ਜੋੜ , ਇਤਫ਼ਾਕ, ਇਕਸੁਰਤਾ, ਏਕਾ, ਏਕਤਾ, ਇਕੱਠ , ਮੇਲ਼; ਹਿੱਸੇਦਾਰੀ, ਭਿਆਲ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9002, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਝ ਸੰ. ਸੰਧਿ. ਸੰਗ੍ਯਾ—ਮਿਲਾਪ. ਸ਼ਰਾਕਤ. ਹਿੱਸੇਦਾਰੀ. “ਸਾਝ ਕਰੀਜੈ ਗੁਣਹ ਕੇਰੀ , ਛੋਡਿ ਅਵਗੁਣ ਚਲੀਐ.” (ਸੂਹੀ ਛੰਤ ਮ: ੧) ੨ ਸੰ. ਸੰਧ੍ਯਾ. ਸੰਝ. “ਸਾਂਝ ਪਰੀ ਦਹ ਦਿਸਿ ਅੰਧਿਆਰਾ.” (ਸੂਹੀ ਰਵਿਦਾਸ) ੩ ਭਾਵ—ਅੰਤ ਸਮਾ, ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਾਂਝ* (ਸੰ.। ਸੰਸਕ੍ਰਿਤ ਸੰਧ੍ਯਾ। ਸੰਧਿ=ਜੋੜ) ਦਿਨ ਤੇ ਰਾਤ ਦੇ ਜੁੜਨ ਦਾ ਵੇਲਾ। ਸ਼ਾਮਾਂ ਦਾ ਵੇਲਾ, ਸੰਧ੍ਯਾ। ੨. ਸੰਝਾ, ਸੰਝ , ਸਾਂਝ ਇਹ ਪੰਜਾਬੀ ਵਿਚ ਬੋਲੇ ਜਾਂਦੇ ਹਨ ਭਾਵ ਮਰਨ ਸਮੇਂ ਤੋਂ ਬੀ ਹੈ। ਯਥਾ-‘ਸਾਂਝ ਪਰੀ ਦਹ ਦਿਸ ਅੰਧਿਆਰਾ ’।

੨. (ਸਾਂਧ੍ਯ (ਤੋਂ ਸਾਂਝ)=ਮੇਲ ਵਾਲਾ) ਭਾਈਵਾਲੀ , ਹਿੱਸੇਦਾਰੀ। ਯਥਾ-‘ਸਾਝ ਕਰੀਜੈ ਗੁਣਹ ਕੇਰੀ ’।

----------

* ਪ੍ਰਾਕ੍ਰਿਤ ਵਿਚ ਸੁਤ੍ਰ ਹੈ ‘ਧ੍ਯਸ੍ਯ ਝੋ ਭਵਤਿ’ ਅਰਥਾਤ- ‘ਧ੍ਯ’ ਬਦਲ ਜਾਂਦਾ ਹੈ-‘ਝਝੇ’ ਨਾਲ , ਜੈਸੇ ਸੰਸਕ੍ਰਿਤ ਹੈ- ਧ੍ਯਾਨ। ਪ੍ਰਾਕ੍ਰਿਤ ਹੈ ਝਾਣ। ਤਿਵੇਂ ਦੇਸ਼ ਭਾਸ਼ਾ ਵਿਚ ਤੇ ਖਾਸ ਕਰ ਪੰਜਾਬੀ ਵਿਚ ਧਧਾ ਵੀ ਝਝੇ ਨਾਲ ਬਦਲ ਜਾਂਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8754, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਾਂਝ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਂਝ, ਇਸਤਰੀ ਲਿੰਗ : ਭਿਆਲੀ, ਸ਼ਰੀਕਤਾ, ਹਿੱਸੇਦਾਰੀ (ਲਾਗੂ ਕਿਰਿਆ : ਹੋਣਾ, ਕਰਨਾ, ਟੁੱਟਣਾ, ਪਾਉਣਾ)

–ਸਾਂਝ ਭਿਆਲੀ, ਇਸਤਰੀ ਲਿੰਗ : ਸਾਂਝੀਵਾਲੀ, ਹਿੱਸੇਦਾਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-03-19-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.