ਸਾਂਹਸੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਹਸੀ [ਨਾਂਪੁ] ਇੱਕ ਜਾਤੀ; ਜੱਟਾਂ ਦੀ ਇੱਕ ਗੋਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਾਂਹਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਂਹਸੀ. ਇੱਕ ਜੱਟ ਗੋਤ੍ਰ. ਵਿਦ੍ਵਾਨਾਂ ਨੇ ਇਸ ਦਾ ਮੂਲ ਸੰਸਕ੍ਰਿਤ “ਸਾਹਸੀ” ਸ਼ਬਦ ਸਮਝਿਆ ਹੈ, ਜਿਸ ਦਾ ਅਰਥ ਹੈ—ਹਿੰਮਤੀ, ਹਠੀਆ ਅਤੇ ਬਲਵਾਨ. ਪੰਜਾਬ—ਕੇਸ਼ਰੀ ਮਹਾਰਾਜਾ ਰਣਜੀਤ ਸਿੰਘ ਇਸੇ ਗੋਤ ਦਾ ਸੀ। ੨ ਸਾਂਸੀ ਜਾਤਿ ਇਸ ਤੋਂ ਵੱਖ ਹੈ. ਦੇਖੋ, ਸਾਂਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5383, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਂਹਸੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਂਹਸੀ : (ਸਾਂਸੀ, ਸੈਂਸੀ ਅਤੇ ਭਟੂ) ਖਾਨਾਬਦੋਸ਼ ਅਤੇ ਭਾਰਤੀ ਸੰਵਿਧਾਨ ਵਿਚਲੇ ਪੱਟੀਦਰਜ ਕਬੀਲਿਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਮਿਲੇ ਹੋਏ ਹਨ। ਇਹ ਸੈਂਕੜੇ ਸਾਲ ਪਹਿਲਾਂ ਭਾਰਤ ਵਿਚ ਆਏ ਆਰੀਆ ਕਬੀਲਿਆਂ ਵਿਚੋਂ ਕਿਸੇ ਇਕ ਤੋਂ ਨਿਕਲੇ ਹੋਣ ਦਾ ਦਾਹਵਾ ਕਰਦੇ ਹਨ। ਇਹਨਾਂ ਵਿਚੋਂ ਕੁਝ ਇਕ ਤਾਂ ਰਾਜਸਥਾਨ ਅਤੇ ਪੰਜਾਬ ਦੇ ਕੁਝ ਹਿੱਸਿਆਂ ਵਿਚ ਵਸ ਗਏ ਜਦੋਂ ਕਿ ਬਾਕੀ ਦੇ ਆਪਣੇ ਮੂਲ ਆਰੀਆ ਬਜ਼ੁਰਗਾਂ ਦੀ ਤਰ੍ਹਾਂ ਇਸੇ ਤਰ੍ਹਾਂ ਘੁੰਮ ਫਿਰ ਰਹੇ ਹਨ। ਮੁਗਲਾਂ ਦੇ ਆਉਣ ਤੇ ਇਹਨਾਂ ਦੇ ਦਬਾਅ ਕਾਰਨ ਰਾਜਸਥਾਨ ਵਿਚ ਵੱਸੇ ਹੋਏ ਇਹ ਲੋਕ ਘੁੰਮਣ ਫਿਰਨ ਵਾਲਿਆਂ ਨਾਲ ਮਿਲ ਜਾਂਦੇ ਰਹੇ ਅਤੇ ਇਸ ਤਰ੍ਹਾਂ ਘੁਮੱਕੜਾਂ ਦੀ ਗਿਣਤੀ ਵਧਦੀ ਗਈ। ਇਹਨਾਂ ਦਾ ਨਾਂ ਸਾਂਹਸੀ ਇਹਨਾਂ ਦੇ ਰਾਜਪੂਤ ਬਜ਼ੁਰਗ ਸਾਂਸੀ ਜਾਂ ਸਾਂਸਮੱਲ ਤੋਂ ਲਿਆ ਗਿਆ ਹੈ ਜਿਸ ਨੂੰ ਰਾਜਸਥਾਨ ਦੇ ਭਟਨੇਰ ਦੇ ਰਾਜਪੂਤ ਸ਼ਾਸਕ ਭੱਟੀ ਦੇ ਤੇਰ੍ਹਵੇਂ ਜਾਨਸ਼ੀਨ ਦੇ ਤੌਰ ਤੇ ਲਿਖਿਆ ਹੋਇਆ ਮਿਲਦਾ ਹੈ।ਅੱਜ-ਕੱਲ੍ਹ ਇਸ ਨੂੰ ਇਕ ਕਬੀਲੇ ਦੇ ਦੇਵਤੇ ਦੇ ਰੂਪ ਵਿਚ ਪੂਜਿਆ ਜਾਂਦਾ ਹੈ।

    ਕੁਲ ਮਿਲਾ ਕੇ ਸਾਂਸੀ ਅਜੇ ਤਕ ਇਕ ਘੁਮਕੱੜ ਕਬੀਲਾ ਹੈ ਜਿਨ੍ਹਾਂ ਦਾ ਆਪਦਾ ਕੋਈ ਪੱਕਾ ਟਿਕਾਣਾ ਨਹੀਂ ਹੈ। ਇਹ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਵੱਲ ਤੁਰੇ ਰਹਿੰਦੇ ਹਨ ਅਤੇ ਆਪਣਾ ਭਾਰ ਜਾਂ ਸਮਾਨ ਲੈ ਜਾਣ ਲਈ ਊਠਾਂ ਅਤੇ ਗਧਿਆਂ ਦੀ ਵਰਤੋਂ ਕਰਦੇ ਹਨ। ਕੁੱਤਾ ਇਹਨਾਂ ਦੇ ਪਸ਼ੂਆਂ ਅਤੇ ਕੈਂਪਾਂ ਦੀ ਰਾਖੀ ਕਰਨ ਵਾਲਾ ਇਹਨਾਂ ਦਾ ਭਰੋਸੇਯੋਗ ਸਾਥੀ ਹੈ।ਇਹਨਾਂ ਦੇ ਆਰਜੀ ਟਿਕਾਣੇ ਪਿੰਡ ਦੀਆ ਫ਼ਿਰਨੀਆਂ ਉੱਤੇ ਹੁੰਦੇ ਹਨ ਅਤੇ ਜਿਸ ਨੂੰ ਇਹ ਜਦੋਂ ਚਾਹੁਣ ਛੱਡ ਜਾਂਦੇ ਹਨ। ਇਹਨਾਂ ਦੇ ਇਹ ਟਿਕਾਣੇ ਕਦੇ ਵੀ ਪਿੰਡ ਦੇ ਦੱਖਣੀ ਪਾਸੇ ਵੱਲ, ਸ਼ਮਸ਼ਾਨ ਭੂਮੀ ਜਾਂ ਮੁਸਲਮਾਨ ਸੰਤ ਦੇ ਮਕਬਰੇ ਦੇ ਨੇੜੇ ਨਹੀਂ ਹੁੰਦੇ। ਇਹ ਜਿਸ ਪਿੰਡ ਵਿਚ ਰਹਿੰਦੇ ਹਨ ਉਥੇ ਸ਼ਿਕਾਰ ਕਰਕੇ ਜਾਂ ਫਿਰ ਪਿੰਡ ਵਾਸੀਆਂ ਲਈ ਕਈ ਕਿਸਮ ਦੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਪੰਜਾਬ ਸ਼ਾਇਦ ਪਹਿਲਾ ਪ੍ਰਾਂਤ ਹੈ ਜਿਥੇ ਹੁਣ ਇਹਨਾਂ ਨੇ ਪੱਕੀ ਤਰ੍ਹਾਂ ਲਾਗੀਆਂ ਜਾਂ ਮਜ਼ਦੂਰਾਂ ਦੀ ਤਰ੍ਹਾਂ ਵੱਸਣਾ ਸ਼ੁਰੂ ਕਰ ਦਿੱਤਾ ਹੈ ਪਰੰਤੂ ਫਿਰ ਵੀ ਸ਼ਿਕਾਰ ਲਈ ਤੁਰਨਾ ਫਿਰਨਾ ਇਹਨਾਂ ਲਈ ਅਜੀਬ ਗੱਲ ਨਹੀਂ ਹੈ।

    ਸਮਾਜਿਕ ਤੌਰ ਤੇ ਸਾਂਹਸੀਆਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ ਮਾਹਲਾ ਅਤੇ ਬੀਹਦਾ ਜਿਸ ਨੂੰ ਆਮ ਤੌਰ ਤੇ ਬੀਹਦੂ ਕਿਹਾ ਜਾਂਦਾ ਹੈ ਅਤੇ ਇਹ ਨਾਂ ਸਾਂਸਮੱਲ ਦੇ ਦੋ ਲੜਕਿਆਂ ਦੇ ਨਾਂ ਤੇ ਰੱਖਿਆ ਗਿਆ ਹੈ। ਇਹ ਜਾਤ ਗੋਤ ਤੋਂ ਬਾਹਰ ਵਿਆਹ ਕਰਦੇ ਹਨ ਅਤੇ ਆਪਣੇ ਸਾਥੀ ਦੂਸਰੇ ਸਮੂਹਾਂ ਤੋਂ ਚੁਣਦੇ ਹਨ; ਮਾਮੇ ਦੇ ਬੱਚਿਆਂ ਅਤੇ ਭੂਆ ਦੇ ਬੱਚਿਆਂ ਨਾਲ ਵਿਆਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਮਾਸੀ ਦੇ ਬੱਚਿਆਂ ਨਾਲ ਵਿਆਹਾਂ ਦੀ ਮਨਾਹੀ ਹੈ। ਇਹਨਾਂ ਵਿਚ ਵਿਆਹ ਦੀ ਪ੍ਰਸਿੱਧ ਅਤੇ ਪ੍ਰਚਲਿਤ ਰੀਤ ਪੁੰਨ ਵਿਆਹ ਦੀ ਹੈ ਪਰੰਤੂ ਵਟਾਊ ਵਿਆਹ, ਜਬਰਦਸਤੀ ਚੁੱਕ ਕੇ ਲੈ ਜਾਣਾ ਅਤੇ ਲੜਕੀ ਨੂੰ ਕੱਢ ਕੇ ਲੈ ਜਾਣ ਦੀ ਗੱਲ ਅਜੇ ਬਿਲਕੁਲ ਖਤਮ ਨਹੀਂ ਹੋਈ ਹੈ। ਵਿਧਵਾ ਵਿਆਹ ਅਤੇ ਤਲਾਕ ਦੀ ਖੁੱਲ੍ਹ ਹੈ। ਸਾਂਹਸੀ ਜਿਆਦਾਤਰ ਇਕ ਵਿਆਹ ਹੀ ਕਰਦੇ ਹਨ ਪਰੰਤੂ ਇਸਤ੍ਰੀਆਂ ਲਈ ਏਵਜੀ ਵਿਆਹ (ਜਿਸ ਵਿਚ ਇਸਤਰੀ ਦੇ ਇਕ ਤੋਂ ਵੱਧ ਪਤੀ ਹੁੰਦੇ ਹਨ) ਅਤੇ ਨਿਯੋਗ ਰਸਮ ਅਧੀਨ ਬਹੁ-ਵਿਆਹ ਦੇ ਕੇਸ ਵੀ ਇਹਨਾਂ ਵਿਚ ਮਿਲ ਜਾਂਦੇ ਹਨ। ਸਾਂਹਸੀਆਂ ਦੇ ਵਿਆਹ ਦੇ ਰੀਤੀ ਰਿਵਾਜ ਵੱਖਰੇ ਵੱਖਰੇ ਥਾਵਾਂ ਤੇ ਵੱਖਰੇ ਵੱਖਰੇ ਹਨ।

    ਇਹਨਾਂ ਵਿਚ ਹਿੰਦੂ , ਹਿੰਦੂ ਕਰਮਕਾਂਡਾਂ ਨੂੰ ਮੰਨਦੇ ਹਨ ਅਤੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਹੈ ਸਿੱਖ ਸੰਸਕਾਰਾਂ ਨੂੰ ਮੰਨਦੇ ਹਨ। ਇਹਨਾਂ ਦੀਆਂ ਪੰਚਾਇਤਾਂ ਇਕ ਮਜ਼ਬੂਤ ਰਾਜਨੀਤਿਕ ਢਾਂਚੇ ਦੀ ਪ੍ਰਤੀਨਿਧਤਾ ਕਰਦੀਆਂ ਹਨ। ਇਹ ਪੰਚਾਇਤਾਂ ਇਹਨਾਂ ਦੇ ਆਪਸੀ ਝਗੜੇ ਨਿਬੇੜਨ ਵਿਚ ਮਦਦ ਕਰਦੀਆਂ ਹਨ ਅਤੇ ਇਹਨਾਂ ਦੇ ਵੋਟਾਂ ਦੇ ਰਵਈਏ ਨੂੰ ਨਿਰਧਾਰਿਤ ਕਰਨ ਵਿਚ ਇਕ ਅਹਿਮ ਰੋਲ ਅਦਾ ਕਰਦੀਆਂ ਹਨ। ਇਹਨਾਂ ਦੀ ਆਪਣੀ ਵੱਖਰੀ ਬੋਲੀ ਹੈ ਪਰੰਤੂ ਇਹਨਾਂ ਦੀ ਕੋਈ ਲਿਪੀ ਜਾਂ ਇਹਨਾਂ ਦਾ ਆਪਣਾ ਕੋਈ ਸਾਹਿਤ ਨਹੀਂ ਹੈ।

    ਪੰਜਾਬ ਰਾਜ ਤੋਂ ਬਾਹਰ ਰਹਿੰਦੇ ਬਹੁਤੇ ਸਾਂਹਸੀ ਹਿੰਦੂ ਹਨ ਜਿਵੇਂ ਪਾਕਿਸਤਾਨ ਵਿਚ ਰਹਿਣ ਵਾਲੇ ਮੁਸਲਮਾਨ ਹਨ ਪਰੰਤੂ ਕੇਂਦਰੀ ਪੰਜਾਬ ਵਿਚ ਰਹਿਣ ਵਾਲੇ ਜ਼ਿਆਦਾਤਰ ਸਾਂਹਸੀ ਸਿੱਖ ਹਨ ਭਾਵੇਂ ਕਿ ਇਹਨਾਂ ਦੀ ਸਿੱਖੀ ਜੀਵਨ ਵਿਚ ਪੂਰੀ ਤਰ੍ਹਾਂ ਸ਼ਮੂਲੀਅਤ ਅਜੇ ਤਕ ਨਹੀਂ ਹੋਈ ਹੈ ਕਿਉਂਕਿ ਇਹ ਬੁਰੀਆਂ ਰੂਹਾਂ ਵਿਚ ਅਤੇ ਆਪਣੀ ਰੱਖਿਆ ਲਈ ਕਈ ਤਰ੍ਹਾਂ ਦੇ ਜਾਦੂ ਟੂਣਿਆਂ ਵਿਚ ਵੀ ਵਿਸ਼ਵਾਸ ਰੱਖਦੇ ਹਨ। ਇਹਨਾਂ ਨੇ ਆਪਣੇ ਕਬੀਲੇ ਦੇ ਕਈ ਸਾਧਾਂ ਸੰਤਾਂ ਨੂੰ ਦੇਵੀ ਦੇਵਤਿਆਂ ਵਿਚ ਬਦਲ ਦਿੱਤਾ ਹੈ ਜਿਹਨਾਂ ਦੀ ਇਹ ਪੂਜਾ ਕਰਦੇ ਹਨ।


ਲੇਖਕ : ਸ਼.ਸ.ਸ਼. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਂਹਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਾਂਹਸੀ, ਪੁਲਿੰਗ : ੧. ਇੱਕ ਜੁਰਾਇਮ ਪੇਸ਼ਾ ਕੌਮ, ਉਸ ਕੌਮ ਦਾ ਬੰਦਾ; ੨. ਸਰਬ ਭਖੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-12-17-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.