ਸਾਹਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਾ (ਨਾਂ,ਪੁ) ਗ੍ਰਹਿ ਆਦਿ ਦੀ ਕਲਿਆਣਕਾਰੀ ਦਸ਼ਾ ਅਨੁਸਾਰ ਵਿਆਹ ਦਾ ਨਿਸ਼ਚਿਤ ਕੀਤਾ ਦਿਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਾਹਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਾ [ਨਾਂਪੁ] ਵਿਆਹ ਆਦਿ ਦਾ ਨਿਯਤ ਕੀਤਾ ਦਿਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2205, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਾਹਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਾਹਾ. ਸੰ. ਵਹ. ਸੁ ਅਹ. ਸੁ (ਚੰਗਾ) ਅਹ (ਦਿਨ) ਹਿੰਦੂਮਤ ਅਨੁਸਾਰ ਗ੍ਰਹ ਆਦਿਕ ਦੀ ਗਿਣਤੀ ਕਰਕੇ ਵਿਆਹ ਲਈ ਮੁਕੱਰਰ ਕੀਤਾ ਦਿਨ. ਸਿੰਧੀ. “ਸਾਹੌ.” “ਸੰਬਤਿ ਸਾਹਾ ਲਿਖਿਆ.” (ਸੋਹਿਲਾ) “ਸਾਹਾ ਗਣਹਿ ਨ ਕਰਹਿ ਬੀਚਾਰ.” (ਰਾਮ ਅ: ਮ: ੧) ੨ ਵ੍ਯ—ਸੰਬੋਧਨ. ਹੇ ਸ਼ਾਹ ! “ਸਭਨਾ ਵਿਚਿ ਤੂੰ ਵਰਤਦਾ ਸਾਹਾ.” (ਧਨਾ ਮ: ੪) ੨ ਸਾਹ (ਸ੍ਵਾਸ) ਦਾ ਬਹੁ ਵਚਨ. “ਜੇਤੇ ਜੀਅ ਜੀਵਹੀ ਲੈ ਸਾਹਾ.” (ਮ: ੧ ਵਾਰ ਮਾਝ) ੩ ਸ਼ਾਹਾਨ ਦਾ ਸੰਖੇਪ. ਸ਼ਾਹ ਦਾ ਬਹੁ ਵਚਨ. “ਸਿਰਿ ਸਾਹਾ ਪਾਤਿਸਾਹੁ.” (ਮ: ੫ ਵਾਰ ਰਾਮ ੨)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਾਹਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਾਹਾ (ਸੰ.। ਦੇਸ਼ ਭਾਸ਼ਾ। ਸੰਸਕ੍ਰਿਤ ਸੁ+ਅਹਨ ਤੋਂ ਸਾਹਾ) ਲਗਨ , ਵਿਆਹ ਦੀ ਥਿਤ ਤੇ ਸਮਾਂ। ਯਥਾ-‘ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ’ (ਸੰਬਤ) ਬਰਸਾਂ (ਅਨੁਸਾਰ) (ਸਾਹਾ) ਲਗਨ ਲਿਖਿਆ ਗਿਆ ਹੈ ਮਿਲ ਕਰ ਕੇ ਵੈਰਾਗ ਰੂਪ ਤੇਲ ਪਾਓ।
੨. (ਸੰਸਕ੍ਰਿਤ ਸ੍ਵਾਸ) ਸਾਹ , ਦਮ। ਯਥਾ-‘ਜੇਤੇ ਜੀਅ ਜੀਵਹਿ ਲੈ ਸਾਹਾ’।
੩. (ਫ਼ਾਰਸੀ ਸ਼ਾਹ=ਰਾਜਾ) ਰਾਜਿਆਂ ਦੇ। ਯਥਾ-‘ਸਿਰਿ ਸਾਹਾ ਪਾਤਿਸਾਹਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਾਹਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਾਹਾ, ਪੁਲਿੰਗ : ੧. ਵਿਆਹ ਦਾ ਨਿਯਤ ਦਿਨਾ; ੨. ਜੋਤਸ਼ ਅਨੁਸਾਰ ਵਿਆਹ ਦਾ ਮਹੂਰਤ; ੩. ਵਿਆਹ, ਕਾਜ (ਲਾਗੂ ਕਿਰਿਆ : ਸੁਧਾਉਣਾ, ਸੋਧਣਾ, ਬੰਨ੍ਹਣਾ)
–ਸਾਹੇ ਚੜ੍ਹਨਾ, ਮੁਹਾਵਰਾ : ਜਨੇਤੇ ਚੜ੍ਹਨਾ; ਵਿਆਹ ਦੀ ਤਿਆਰੀ ਕਰ ਕੇ ਜੰਞ ਵਿੱਚ ਸ਼ਾਮਲ ਹੋਣਾ
–ਸਾਹੇ ਜਾਣਾ, ਮੁਹਾਵਰਾ : ੧. ਕਿਸੇ ਲਾਗੀ ਦਾ ਵਿਆਹ ਪੁਰ ਜਾਣਾ, ੨. ਹਲਵਾਈ ਆਦਿ ਦਾ ਕਿਸੇ ਦੇ ਵਿਆਹ ਦੀ ਮਠਿਆਈ ਆਦਿ ਪਕਾਉਣ ਜਾਣਾ
–ਸਾਹੇ ਬੰਨ੍ਹਣਾ, ਮੁਹਾਵਰਾ : ਵਿਆਹ ਧਰਨਾ, ਵਿਆਹ ਦਾ ਕੰਮ ਅਰੰਭ ਦੇਣਾ, ਮਾਈਏਂ ਪਾਉਣਾ
–ਸਾਹੇ ਬੰਨ੍ਹਿਆ, ਵਿਸ਼ੇਸ਼ਣ : ਜਿਸ ਦਾ ਵਿਆਹ ਧਰਿਆ ਹੋਵੇ, ਮਾਈਏਂ ਪਿਆ ਹੋਇਆ ਮੁੰਡਾ ਜਾਂ ਕੁੜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 304, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-14-01-10-03, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First