ਸਾਹੋਵਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਾਹੋਵਾਲ. ਦੇਖੋ, ਬੇਰ ਸਾਹਿਬ ੫। ੨ ਦੇਖੋ, ਨਾਨਕ ਸਰ ਨੰ: ੪.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਸਾਹੋਵਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਾਹੋਵਾਲ (ਪਿੰਡ): ਪੱਛਮੀ ਪੰਜਾਬ ਦੇ ਸਿਆਲਕੋਟ ਨਗਰ ਤੋਂ ਦੱਖਣ-ਪੱਛਮ ਵਲ ਲਗਭਗ ਸਾਢੇ ਸੱਤ ਕਿ.ਮੀ. ਦੀ ਵਿਥ ਉਤੇ ਵਸਿਆ ਇਕ ਪਿੰਡ , ਜਿਥੇ ਸਿਆਲਕੋਟ ਤੋਂ ਆਉਂਦਿਆਂ ਗੁਰੂ ਨਾਨਕ ਦੇਵ ਜੀ ਇਕ ਟੋਭੇ ਦੇ ਨੇੜੇ ਬੇਰ ਦੇ ਬ੍ਰਿਛ ਹੇਠਾਂ ਲਗਭਗ ਇਕ ਹਫ਼ਤਾ ਟਿਕੇ ਸਨ। ਬਾਦ ਵਿਚ ਉਥੇ ਗੁਰੂ-ਧਾਮ ਉਸਾਰਿਆ ਗਿਆ ਅਤੇ ਟੋਭੇ ਨੂੰ ਸਰੋਵਰ ਦਾ ਰੂਪ ਦਿੱਤਾ ਗਿਆ। ਇਸ ਗੁਰੂ-ਧਾਮ ਨੂੰ ‘ਗੁਰਦੁਆਰਾ ਨਾਨਕਸਰ’ ਕਿਹਾ ਜਾਣ ਲਗਾ। ਪਾਕਿਸਤਾਨ ਬਣਨ ਤੋਂ ਬਾਦ ਇਹ ਗੁਰੂ-ਧਾਮ ਬੰਦ ਪਿਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸਾਹੋਵਾਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹੋਵਾਲ : ਪੱਛਮੀ ਪੰਜਾਬ (ਪਾਕਿਸਤਾਨ) ਦੇ ਜ਼ਿਲਾ ਸਿਆਲਕੋਟ ਦੇ ਦੱਖਣ-ਪੱਛਮ ਵੱਲ 8 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਹੈ। ਗੁਰੂ ਨਾਨਕ ਜੀ (1469-1539) ਇਕ ਵਾਰ ਸਿਆਲਕੋਟ ਤੋਂ ਚੱਲ ਕੇ ਇਸ ਪਿੰਡ ਵਿਚ ਪਧਾਰੇ ਸਨ। ਸਥਾਨਿਕ ਰਿਵਾਇਤ ਅਨੁਸਾਰ ਗੁਰੂ ਜੀ ਛੱਪੜ ਨੇੜੇ ਇਕ ਬੇਰੀ ਹੇਠਾਂ ਇਥੇ ਸੱਤ ਦਿਨ ਠਹਿਰੇ ਸਨ। ਮਗਰੋਂ ਇਸ ਇਤਿਹਾਸਿਕ ਘਟਨਾਂ ਦੀ ਪਾਵਨ ਯਾਦ ਵਿਚ ਇਥੇ ਇਕ ਗੁਰਦੁਆਰਾ ਬਣਾਇਆ ਗਿਆ ਅਤੇ ਛੱਪੜ ਨੂੰ ਪੱਕਾ ਕਰਕੇ ਸਰੋਵਰ ਵਿਚ ਬਦਲਿਆ ਗਿਆ। ਇਸੇ ਸਰੋਵਰ ਦਾ ਨਾਂ ਨਾਨਕਸਰ ਹੈ। ਗੁਰਦੁਆਰਾ ਨਾਨਕਸਰ ਦੇ ਅਹਾਤੇ ਅੰਦਰ ਹੀ ਬੇਰ ਦਾ ਦਰਖਤ ਸੁਰਖਿਅਤ ਹੈ ਅਤੇ ਬੜੀ ਸ਼ਰਧਾ ਨਾਲ ਇਸ ਨੂੰ ਬੇਰ ਸਾਹਿਬ ਕਿਹਾ ਜਾਂਦਾ ਹੈ।ਸੰਨ 1947 ਵਿਚ ਪੰਜਾਬ ਦੀ ਵੰਡ ਅਤੇ ਅਬਾਦੀ ਦੇ ਤਬਾਦਲੇ ਕਰਕੇ ਸਿੱਖਾਂ ਨੂੰ ਇਹ ਅਸਥਾਨ ਛੱਡਣਾ ਪਿਆ ਹੈ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 229, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.