ਸਿਵਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਵਾ (ਨਾਂ,ਪੁ) ਬਲਦੀ ਚਿਖ਼ਾ; ਸੜ ਰਿਹਾ ਮੁਰਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸਿਵਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਵਾ [ਨਾਂਪੁ] ਸ਼ਮਸ਼ਾਨ-ਭੂਮੀ; ਚਿਤਾ , ਮਸਾਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਿਵਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਿਵਾ. ਸੰ. ਸ਼ਿਵਾ. ਸੰਗ੍ਯਾ—ਸ਼ਿਵ ਦੀ ਇਸਤ੍ਰੀ ਦੁਰਗਾ. ਪਾਰਵਤੀ. “ਧਰ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ.” (ਚੰਡੀ ੧) ੨ ਪ੍ਰਾਰਬ੍ਰਹਮ ਦੀ ਸ਼ਕਤਿ. ਦੇਖੋ, ਸ਼ਿਵ. “ਦੇਹ ਸਿਵਾ ਵਰ ਮੋਹਿ ਅਬੈ.” (ਚੰਡੀ ੧) ੩ ਹਰੀ ਦੁੱਬ। ੪ ਗਿਦੜੀ. “ਸਿਵਾ ਅਸਿਵਾ ਪੁਕਾਰਤ ਭਈ.” (ਗੁਪ੍ਰਸੂ) ੫ ਹਲਦੀ । ੬ ਮੁਕਤਿ। ੭ ਹਰੜ । ੮ ਵਿ—ਸੁਖ ਦੇਣ ਵਾਲੀ। ੯ ਪ੍ਰਾ. ਸੰਗ੍ਯਾ—ਚਿਤਾ. ਸ਼ਵ ਦਾਹ ਦੀ ਥਾਂ। ੧੦ ਅ਼ ਕ੍ਰਿ. ਵਿ—ਬਗੈਰ. ਬਿਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸਿਵਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸਿਵਾ (ਸੰ.। ਸੰਸਕ੍ਰਿਤ। ਦੇਖੋ , ਸਿਵ) ੧. ਕਲ੍ਯਾਨ ਸਰੂਪ।

੨. ਸ਼ਿਵ ਜੀ।

੩. ਸਿਵਾ=ਪਾਰਬਤੀ। ਯਥਾ-‘ਸਿਵਾ ਸਕਤਿ ਸੰਬਾਦੰ’ ਸਿਵ ਤੇ ਸ਼ਕਤੀ ਦੇ ਸੰਬਾਦ। ਅਥਵਾ ੨. ਬ੍ਰਹਮ ਤੇ ਮਾਯਾ ਦੇ ਝਗੜੇ। ਅਥਵਾ ੩. ਸਿਵਾ=ਪਾਰਬਤੀ ਤੇ ਸ਼ਕਤਿ ਲੱਛਮੀ ਦੇ ਆਪੋ ਵਿਚ ਸੰਬਾਦ। ਅਥਵਾ

੪. ਸਿਵ ਤੇ ਸ਼ਕਤੀ ਦੇ ਸੰਬਾਦ ਦੇ ਗ੍ਰੰਥ , ਤੰਤ੍ਰ ਵਿਦ੍ਯਾ ਦੇ ਗ੍ਰੰਥ। ਅਥਵਾ

੫. ਸ਼ਿਵਜੀ ਨੇ ਸ਼ਕਤੀ ਨੂੰ ਜੋ ਕਥਾ ਸੁਣਾਈ ਹੈ ਭਾਵ ਰਾਮਾਇਣ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸਿਵਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ

ਸਿਵਾ (Siwah) : ਮਿਸਰ ਦੇ ਉੱਤਰ-ਪੱਛਮ ਵਿਚ ਲਿਬੀਆ ਦੀ ਸਰਹੱਦ ਉੱਤੇ ਇਕ ਨਖ਼ਲਿਸਤਾਨ ਹੈ ਜਿਸ ਨੂੰ ਅਮੋਨ (Amon) ਦਾ ਨਖ਼ਲਿਸਤਾਨ ਵੀ ਕਹਿੰਦੇ ਹਨ। ਇਸ ਦੇ ਮੁਖ ਸ਼ਹਿਰ ਦਾ ਨਾਂ ਵੀ ਸਿਵਾ ਹੀ ਹੈ। ਇਸ ਨਖ਼ਲਿਸਤਾਨ ਵਿਚ ਅਮੋਨ ਦੇਵਤੇ ਦਾ ਇਕ ਮੰਦਰ ਵੀ ਬਣਿਆ ਹੋਇਆ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਮਹਾਨ ਸਿਕੰਦਰ ਤੋਂ ਬਿਨਾ ਕਈ ਹੋਰ ਬਾਦਸ਼ਾਹ ਵੀ ਇਥੇ ਜਾਂਦੇ ਹੁੰਦੇ ਸਨ। ਅੱਜਕਲ ਇਸ ਮੰਦਰ ਦੇ ਖੰਡਰ ਹੀ ਮਿਲਦੇ ਹਨ। ਇਹ ਨਖ਼ਲਿਸਤਾਨ ਕੋਈ ਅੱਠ ਕੁ ਕਿ. ਮੀ. ਚੌੜਾਂ ਅਤੇ ਦੱਸ ਕੁ ਕਿ. ਮੀ. ਲੰਬਾ ਹੈ ਜਿਸ ਵਿਚ ਲੋਕ ਇੱਟਾਂ ਦੇ ਕੱਚੇ ਘਰ ਬਣਾ ਕੇ ਰਹਿੰਦੇ ਹਨ। ਇਸ ਦੀ ਆਬਾਦੀ 1958 ਵਿਚ 5000 ਸੀ।

          ਹ. ਪੁ.––ਐਨ. ਬ੍ਰਿ. 20:728


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪੰਜਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-01-07, ਹਵਾਲੇ/ਟਿੱਪਣੀਆਂ: no

ਸਿਵਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਵਾ, ਪੁਲਿੰਗ : ੧. ਸਿੜ੍ਹੀ, ਚਿਤਾ, ਮਸਾਣ, ਸੜਦਾ ਮੁਰਦਾ, ਮੜ੍ਹਾ

–ਸਿਵੇ, ਪੁਲਿੰਗ : ਸਿਵਾ ਦਾ (ਬਹੁ-ਵਚਨ) ਮਸਾਣ, ਮੜ੍ਹੀਆਂ, ਸ਼ਮਸ਼ਾਨ ਭੂਮੀ, ਮੁਰਦੇ ਫੂਕਣ ਦਾ ਖਾਸ ਥਾਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 953, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-44-44, ਹਵਾਲੇ/ਟਿੱਪਣੀਆਂ:

ਸਿਵਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿਵਾ, (ਅਰਬੀ) / ਅਵਯ : ਸਿਵਾਏ, ਬਗ਼ੈਰ, ਬਿਨਾਂ, ਛੁਟ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 935, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-10-03-45-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.