ਸਿੱਧੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸਿੱਧੇ, ਵਿਸ਼ੇਸ਼ਣ  : ਵਿੰਗੇ ਦਾ ਉਲਟ, ਪੁਠੇ ਦਾ ਉਲਟ, ਕਿਰਿਆ ਵਿਸ਼ੇਸ਼ਣ : ੧. ਸਨਮੁਖ, ਸੇਧ ਵਿੱਚ; ੨. ਬਿਨਾ ਮੁੜੇ, ਬਿਨਾ ਰੁਕੇ, 

–ਸਿੱਧੇ ਸਾਦੇ, ਵਿਸ਼ੇਸ਼ਣ : ਸਾਦੇ, ਛਲ ਵਲ ਤੋਂ ਰਹਿਤ, ਭੋਲੇ ਭਾਲੇ

–ਸਿੱਧੇ ਹੋਣਾ, ਮੁਹਾਵਰਾ : ਸਿੱਧਾ ਹੋ ਜਾਣਾ, ਭਲਾਮਾਣਸ ਬਣ ਜਾਣਾ; ਰਸਤੇ ਲੱਗ ਪੈਣਾ, ਅੜੀ ਜਾਂ ਜ਼ਿੱਦ ਛੱਡ ਦੇਣਾ

–ਸਿਧੇ ਹੋ ਪੈਣਾ, ਮੁਹਾਵਰਾ : ਸਾਹਮਣਾ ਕਰਨਾ, ਗੁਸਤਾਖੀ ਨਾਲ ਪੇਸ਼ ਆਉਣਾ

–ਸਿੱਧੇ ਦਿਨ, ਪੁਲਿੰਗ : ਚੰਗੇ ਦਿਨ, ਸੁਖ ਦੇ ਦਿਨ

–ਸਿੱਧੇ ਦਿਨ ਆਉਣਾ, ਮੁਹਾਵਰਾ : ਦਿਨ ਫਿਰਨਾ, ਤਰੱਕੀ ਦਾ ਸਮਾਂ ਆਉਣਾ, ਜ਼ਿੰਦਗੀ ਵਿੱਚ ਮੁਸ਼ਕਲਾਂ ਦਾ ਅੰਤ ਹੋ ਜਾਣਾ

–ਸਿਧੇ ਦਿਨ ਹੋਣਾ, ਮੁਹਾਵਰਾ : ਕਿਸੇ ਦੇ ਇਕਬਾਲ ਦਾ ਸਮਾਂ ਆਉਣਾ, ਜੀਵਨ ਸੁਖਾਲਾ ਹੋਣਾ

–ਸਿੱਧੇ ਮੂੰਹ, ਕਿਰਿਆ ਵਿਸ਼ੇਸ਼ਣ : ਰੁਖ ਨਾਲ, ਸਲੂਕ ਨਾਲ

–ਸਿੱਧੇ ਮੂੰਹ ਗੱਲ ਨਾ ਕਰਨਾ, ਮੁਹਾਵਰਾ : ਬੇ-ਰੁਖੀ ਨਾਲ ਗੱਲ ਕਰਨਾ, ਰੁੱਸੇ ਰੁੱਸੇ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-17-04-46-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਸਿੱਧੂ ਗੋਤ ਬਾਰੇ ਬਹਿਤ ਵਧੀਆ ਜਾਣਕਾਰੀ ਦਿੱਤੀ ਹੈ ਜੀ , ਏਸ ਦੇ ਵਿੱਚ ਸਿੱਧ ਤਿਲਕ ਰਾਉ ਜੀ ਦਾ ਜਿਕਰ ਨਹੀ ਕੀਤਾ ਗਿਆ ਹੈ ਜੀ । ਸਿੱਧ ਤਿਲਕ ਰਾਉ ਜੀ ਦੀ ਸਮਾਧ ਬਣੀ ਹੋਈ ਹੈ ਜੀ ਪਿੰਡ ਚੱਕ ਦਾਨੇਕਾ ਗਿੱਦੜਬਾਹਾ ਤਹਿਸੀਲ ਜਿਲਾ ਸ਼੍ਰੀ ਮੁਕੱਤਸਰ ਸਾਹਿਬ ਵਿਖੇ।


Gurpreet Singh Sidhu, ( 2020/06/30 02:4819)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.