ਸੁਘੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਘੜ (ਵਿ,ਪੁ) ਸੁਸਿਖਿਅਤ; ਹੁਸ਼ਿਆਰ; ਸਿਆਣਾ; ਚੰਗੀ ਘਾੜਤ ਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਘੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਘੜ [ਵਿਸ਼ੇ] ਸੋਹਣਾ , ਸੁਚੱਜਾ, ਸਿਆਣਾ, ਹੁਨਰ ਵਾਲ਼ਾ , ਸੁਚਾਰੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4580, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਘੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਘੜ. ਸੰ. ਸੁਘਟਿਤ. ਵਿ—ਅੱਛੀ ਘਾੜਤ ਦਾ. ਸੁਡੌਲ. “ਆਗਿਆਕਾਰੀ ਸੁਘੜ ਸਰੂਪ.” (ਆਸਾ ਮ: ੫) ੨ ਚੰਗੀ ਟਕਸਾਲ ਵਿੱਚ ਘੜਿਆ ਹੋਇਆ. ਚਤੁਰ. ਸਿਆਣਾ। ੩ ਸੰਗ੍ਯਾ—ਪੰਜਵੇਂ ਸਤਿਗੁਰੂ ਜੀ ਦਾ ਇੱਕ ਪ੍ਰੇਮੀ ਸਿੱਖ । ੪ ਸੂਹੜ ਗੋਤ ਵਾਸਤੇ ਭੀ ਸੁਘੜ ਸ਼ਬਦ ਆਇਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4514, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਘੜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਘੜ (ਗੁ.। ਸੰਸਕ੍ਰਿਤ ਸੁਘਟਿਤ। ਪੰਜਾਬੀ ਸੁ+ਘੜ) ਚੰਗੀ ਤਰ੍ਹਾਂ ਘੜਿਆ ਹੋਇਆ, ਸਿਆਣਾ, ਚਤੁਰ। ਯਥਾ-‘ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਘੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਘੜ, ਵਿਸ਼ੇਸ਼ਣ : ੧. ਸੋਹਣਾ, ਸੋਹਣੀ ਬਣਤਰ ਵਾਲਾ; ੨. ਸੁਸਿਖਿਅਤ, ਹੁਸ਼ਿਆਰ, ਚਤਰ; ੩. ਹੁਨਰਮੰਦ, ਸੁਚੱਜਾ; ੪. ਜਾਂਗਲੀ ਹਾਲਤ ਵਿਚੋਂ ਨਿਕਲਿਆ ਹੋਇਆ, ਸਭਯ, ਚੰਗੀ ਤਰ੍ਹਾਂ ਵਰਤਣਾ ਜਾਣਦਾ

–ਸੁਘੜਊ, ਪੁਲਿੰਗ : ਸੁਘੜਤਾ, ਸੁਚੱਜਤਾ

–ਸੁਘੜਤਾ, ਇਸਤਰੀ ਲਿੰਗ : ਸੁਚੱਜਤਾ,ਸਿਆਣਪ, ਸੁਘੜ ਹੋਣ ਦਾ ਭਾਵ

–ਸੁਘੜਤਾਈ, ਇਸਤਰੀ ਲਿੰਗ : ਚਤਰਾਈ, ਹੁਸ਼ਿਆਰੀ, ਸਿਆਣਾ, ਸੁਘੜ ਹੋਣ ਦਾ ਭਾਵ

–ਸੁਘੜਪਣ, ਪੁਲਿੰਗ : ਹੁਨਰਮੰਦੀ, ਸਿਆਣਪ, ਸਭਯਤਾ

–ਸੁਘੜ ਬੀਬੀ, ਇਸਤਰੀ ਲਿੰਗ : ਇਸਤਰੀ, ਘਰ ਦੇ ਕੰਮ ਕਾਜ ਨੂੰ ਭਲੀ ਤਰਾਂ ਨਜਿੱਠਣਾ ਜਾਣਦੀ ਇਸਤਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-16-02-30-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.