ਸੁਥਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਥਰਾ (ਵਿ,ਪੁ) ਸਾਫ਼ ਜੋ ਗੰਦਾ ਨਹੀਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਸੁਥਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਥਰਾ [ਵਿਸ਼ੇ] ਸਾਫ਼, ਸੋਹਣਾ , ਸੁੰਦਰ, ਗੰਦਗੀ ਰਹਿਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁਥਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਥਰਾ. ਵਿ—ਸੁ੄ੑਠੁ1. ਸਾਫ. ਸ੍ਵੱਛ. ਨਿਰਮਲ. “ਤਥਾ ਸਸਤ੍ਰ ਸੁਥਰੇ ਸਮੁਦਾਏ.” (ਗੁਪ੍ਰਸੂ) ੨ ਇੱਕ ਛੰਦ. ਦੇਖੋ, ਸਰਸੀ ੪। ੩ ਦੇਖੋ,ਸੁਥਰੇਸ਼ਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਥਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਥਰਾ, ਵਿਸ਼ੇਸ਼ਣ : .  ੧. ਸਾਫ਼, ਜੋ ਗੰਦਾ ਨਹੀਂ, ਰਲੇ ਬਗੈਰ;੨. ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ ਜੋ ਕਵੀ ਸੀ ਤੇ ਆਪਣੇ ਮਸਖਰੇਪਣ ਲਈ ਪਰਸਿੱਧ ਸੀ; ੩.  ਫਕੀਰਾਂ ਦੀ ਇੱਕ ਸੰਪਰਦਾ ਦਾ ਬੰਦਾ ਜੋ ਡੰਡੇ ਵਜਾਉਂਦੇ ਹਨ ਤੇ ਸੁਥਰਾ ਸ਼ਾਹ ਨੂੰ ਮੰਨਦੇ ਹਨ; ੪. ਮਲੰਗ, ਜਿਸ ਨੇ ਆਪਣਾ ਸਾਰਾ ਮਾਲ ਉਡਾ ਛੱਡਿਆ ਹੋਵੇ

–ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਅਖੌਤ : ਅਜੇਹੇ ਬੇਪਰਵਾਹ ਆਦਮੀ ਲਈ ਕਹਿੰਦੇ ਹਨ ਜੋ ਦੂਜੇ ਦੇ ਦੁਖ ਸੁਖ ਨਾਲ ਕੋਈ ਵਾਸਤਾ ਨਹੀਂ ਰੱਖਦਾ ਹੁੰਦਾ

–ਸੁਥਰਾਪਣ, ਪੁਲਿੰਗ : ਸੁਥਰਾਣੀ, ਸੁਥਰਾ ਹੋਣ ਦਾ ਗੁਣ

–ਸੁਥਰਾਸ਼ਾਹੀ, ਪੁਲਿੰਗ : ਸੁਥਰਾ ਫ਼ਕੀਰ, ਸੁਥਰਾ ਸ਼ਾਹ ਦਾ ਪੈਰੋਕਾਰ, ਵਿਸ਼ੇਸ਼ਣ : ਸੁਥਿਰਆਂ ਵਾਲਾ

–ਸੁਥਰਾਈ, ਇਸਤਰੀ ਲਿੰਗ : ਚੰਗਿਆਈ, ਸਫ਼ਾਈ, ਸੁਹੱਪਣ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 795, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-03-23-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.