ਸੁਰਖੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁਰਖੀ. ਫ਼ਾ ਸੁਰਖ਼ੀ. ਸੰਗ੍ਯਾ—ਲਾਲੀ. ਅਰੁਣਤਾ। ੨ ਸਿਰਲੇਖ. Heading. ਸੁਰਖ ਰੰਗ ਨਾਲ ਲਿਖਿਆ ਜਾਣ ਤੋਂ ਇਹ ਨਾਉਂ ਹੋਇਆ ਹੈ। ੩ ਵਿ—ਸੁ-ਰ੍ਹਿ੄੢ਕ (हृषीक) ਜਿਸ ਨੇ ਇੰਦ੍ਰੀਆਂ ਨੂੰ ਸੁਮਾਰਗ ਲਾਇਆ ਹੈ. “ਸੁਰਖੀ ਪਾਂਚਉ ਰਾਖੈ ਸਬੈ.” (ਗਉ ਕਬੀਰ ਵਾਰ ੭) ੪ ਸੁਰ੡੖ਤ. ਚੰਗੀ ਤਰ੍ਹਾਂ ਰਾਖੀ ਵਿੱਚ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁਰਖੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁਰਖੀ (ਸੰ.। ਸੰਪ੍ਰਦਾ। ਸੰਸਕ੍ਰਿਤ ਸੁ+ਹ੍ਰਿਖਕੰ=ਇੰਦ੍ਰੈ) ਪੁ. ਪੰਜਾਬੀ ਸੁਰਖੀ) ਇੰਦ੍ਰੀਆਂ (ਨੂੰ ਠੀਕ ਤਰ੍ਹਾਂ ਨਾਲ ।) ਯਥਾ-‘ਸੁਰਖੀ ਪਾਂਚਉ ਰਾਖੈ ਸਬੈਪੰਜਾਂ ਇੰਦ੍ਰੀਆਂ ਨੂੰ ਠੀਕ ਤਰ੍ਹਾਂ ਨਾਲ (ਕਾਬੂ) ਰੱਖੇ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁਰਖੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁਰਖੀ, (ਫ਼ਾਰਸੀ) / ਇਸਤਰੀ ਲਿੰਗ : ੧. ਲਾਲੀ; ੨. ਲਾਲ ਰੰਗ; ੩. ਇੱਟਾਂ ਨੂੰ ਪੀਹ ਕੇ ਬਣਾਇਆ ਹੋਇਆ ਬਰੀਕ ਧੂੜਾ ਜਿਸ ਨੂੰ ਚੂਨੇ ਨਾਲ ਰਲਾ ਕੇ ਉਸਾਰੀ ਲਈ ਵਰਤਦੇ ਹਨ; ੪. ਸਿਰਲੇਖ (ਲਾਗੂ ਕਿਰਿਆ : ਹੋਣਾ, ਕੰਮ ਕਰਨਾ, ਦੇਣਾ)। ਪੁਲਿੰਗ : ਬੁੱਲਾਂ ਨੂੰ ਲਾਉਣ ਵਾਲਾ ਨਾਲ ਰੰਗ, ਦੰਦਾਸਾ ਮਲਣ ਨਾਲ ਬੁੱਲਾਂ ਤੇ ਆਈ ਲਾਲੀ (ਲਾਗੂ ਕਿਰਿਆ : ਮਲਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-35-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.